What is Al Kadir Trust: ਕੀ ਹੈ ਅਲ ਕਾਦਿਰ ਟਰੱਸਟ, ਜਿਸ ਵਿੱਚ ਹੋਈ ਇਮਰਾਨ ਖਾਨ ਦੀ ਗ੍ਰਿਫਤਾਰੀ? Punjabi news - TV9 Punjabi

What is Al Kadir Trust: ਕੀ ਹੈ ਅਲ ਕਾਦਿਰ ਟਰੱਸਟ, ਜਿਸ ਵਿੱਚ ਹੋਈ ਇਮਰਾਨ ਖਾਨ ਦੀ ਗ੍ਰਿਫਤਾਰੀ?

Published: 

09 May 2023 22:03 PM

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਲ ਕਾਦਿਰ ਟਰੱਸਟ ਕੇਸ ਚ ਗ੍ਰਿਫਤਾਰ ਹੋਏ ਹਨ। ਆਖ਼ਿਰ ਇਹ ਕੇਸ ਹੈ ਕਿ, ਜਾਣਨ ਲਈ ਪੜੋ ਸਾਡੀ ਇਹ ਖਾਸ ਰਿਪੋਰਟ?

What is Al Kadir Trust: ਕੀ ਹੈ ਅਲ ਕਾਦਿਰ ਟਰੱਸਟ, ਜਿਸ ਵਿੱਚ ਹੋਈ ਇਮਰਾਨ ਖਾਨ ਦੀ ਗ੍ਰਿਫਤਾਰੀ?
Follow Us On

ਇਮਰਾਨ ਖਾਨ (Imran Khan) ਨੂੰ ਅਲ-ਕਾਦਿਰ ਟਰੱਸਟ ਮਾਮਲੇ ‘ਚ National Accountability Bureau ਯਾਨੀ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫਤਾਰ ਕੀਤਾ ਹੈ। ਇਮਰਾਨ ਖਾਨ ਇਸ ਮਾਮਲੇ ‘ਚ ਜ਼ਮਾਨਤ ਮੰਗਣ ਲਈ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਗਏ ਸਨ। ਅਲ-ਕਾਦਿਰ ਟਰੱਸਟ ਮਾਮਲੇ ‘ਚ ਧੋਖਾਧੜੀ ਦੇ ਦੋਸ਼ ‘ਚ ਉਨ੍ਹਾਂ ਦੇ ਖਿਲਾਫ ਕਈ ਐੱਫਆਈਆਰ ਦਰਜ ਹੈ।

ਕੀ ਹੈ ਅਲ ਕਾਦਿਰ ਟਰੱਸਟ ਮਾਮਲਾ?

ਅਲ ਕਾਦਿਰ ਟਰੱਸਟ ਅਸਲ ਵਿੱਚ ਇੱਕ ਯੂਨੀਵਰਸਿਟੀ ਨਾਲ ਜੁੜਿਆ ਮਾਮਲਾ ਹੈ। ਇਸ ਦੀ ਸਥਾਪਨਾ ਸਾਲ 2021 ਵਿੱਚ ਜੇਹਲਮ ਦੇ ਸੋਹਾਵਾ ਵਿੱਚ ਕੀਤੀ ਗਈ ਸੀ। ਇਲਜ਼ਾਮ ਹੈ ਕਿ ਅਲ-ਕਾਦਿਰ ਯੂਨੀਵਰਸਿਟੀ ਦੀ ਤਰਫੋਂ, ਇਮਰਾਨ ਦੀ ਪਤਨੀ ਬੁਸ਼ਰਾ ਖਾਨ ਅਤੇ ਜ਼ਮੀਨ ਦਾਨ ਕਰਨ ਵਾਲੇ ਜ਼ਮੀਨ ਦੇ ਦਸਤਾਵੇਜ਼ ‘ਤੇ ਸਾਂਝੇ ਦਸਤਖਤ ਹਨ। ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਸਮੇਂ ਇਮਰਾਨ ਖਾਨ ਅਲ ਕਾਦਿਰ ਟਰੱਸਟ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹੇ।

2021 ਵਿੱਚ ਸਥਾਪਿਤ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਯੂਨੀਵਰਸਿਟੀ ਨੂੰ ਅਜੇ ਤੱਕ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਹੈ। ਇਹ ਸੰਸਥਾ ਟਰੱਸਟ ਵਜੋਂ ਰਜਿਸਟਰਡ ਸੀ ਪਰ ਇੱਥੇ ਵਿਦਿਆਰਥੀਆਂ ਤੋਂ ਫੀਸਾਂ ਵਸੂਲੀਆਂ ਜਾਂਦੀਆਂ ਸਨ।

ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਜ਼ੁਲਫਿਕਾਰ ਬੁਖਾਰੀ ਅਤੇ ਬਾਬਰ ਅਵਾਨ ਅਲ-ਕਾਦਿਰ ਯੂਨੀਵਰਸਿਟੀ ਪ੍ਰੋਜੈਕਟ ਟਰੱਸਟ ਵਿੱਚ ਸ਼ਾਮਲ ਰਹੇ ਹਨ। ਜਦੋਂ ਕਿ ਟਰੱਸਟ ਦੇ ਦਫ਼ਤਰ ਦਾ ਪਤੇ ਦੀ ਜਾਣਕਾਰੀ ਗਾਲਾ ਹਾਊਸ, ਇਸਲਾਮਾਬਾਦ ਹੈ।

ਇਨ੍ਹਾਂ ਟਰੱਸਟੀਆਂ ਨੇ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੀ ਇਕ ਪ੍ਰਾਈਵੇਟ ਕੰਪਨੀ ਤੋਂ ਚੰਦਾ ਲੈਣ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਉਸ ਕੰਪਨੀ ਨੇ ਟਰੱਸਟ ਨੂੰ ਜ਼ਮੀਨ ਅਲਾਟ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਸੰਸਥਾ ਰਾਹੀਂ ਰੀਅਲ ਅਸਟੇਟ ਕਾਰੋਬਾਰੀ ਨੂੰ ਸੁਰੱਖਿਆ ਦਿੱਤੀ ਜਾਂਦੀ ਸੀ।

ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਅਲ-ਕਾਦਿਰ ਯੂਨੀਵਰਸਿਟੀ ਪ੍ਰੋਜੈਕਟ ਟਰੱਸਟ ਦਾ ਗਠਨ ਇਮਰਾਨ ਖਾਨ, ਬੁਸ਼ਰਾ ਬੀਬੀ, ਬੁਖਾਰੀ ਅਤੇ ਅਵਾਨ ਨੇ ਕੀਤਾ ਸੀ। ਇਸ ਦਾ ਮਕਸਦ ਪੰਜਾਬ ਵਿੱਚ ਜੇਹਲਮ ਦੀ ਸੋਹਾਵਾ ਤਹਿਸੀਲ ਵਿੱਚ ਚੰਗੀ ਸਿੱਖਿਆ ਪ੍ਰਦਾਨ ਕਰਨਾ ਸੀ। ਪਰ ਇਸ ਦੇ ਪਿੱਛੇ ਖੇਡ ਕੁਝ ਹੋਰ ਹੀ ਚੱਲ ਰਹੀ ਸੀ।

ਇਮਰਾਨ ਖਾਨ ਦੇ ਖਿਲਾਫ ਹੋਰ ਵੀ ਕਈ ਮਾਮਲੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਤੋਸ਼ਾਖਾਨਾ ਕੇਸ ਸਮੇਤ ਕਰੀਬ 37 ਮਾਮਲੇ ਦਰਜ ਹਨ। ਫਵਾਦ ਚੌਧਰੀ ਵਲੋਂ ਦਿੱਤੀ ਗਈ ਜਾਣਕਾਰੀ ‘ਚ ਇਮਰਾਨ ਖਾਨ ਖੁਦ 19 ਮਾਮਲਿਆਂ ‘ਚ ਪਟੀਸ਼ਨਰ ਹਨ। ਜੋ ਕਿ ਸਰਕਾਰੀ ਵਿਭਾਗਾਂ ਅਤੇ ਵਿਅਕਤੀਆਂ ਖਿਲਾਫ ਦਰਜ ਕੀਤੇ ਗਏ ਹਨ। ਹਾਲਾਂਕਿ, ਖਾਨ ਦੇ ਖਿਲਾਫ ਕੁੱਲ 37 ਮਾਮਲੇ ਹਨ, ਜਿਸ ਵਿੱਚ ਉਹ ਸਿੱਧੇ ਤੌਰ ‘ਤੇ ਸ਼ਾਮਲ ਹਨ।

ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਕੁੱਲ 21 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 11 ਸਾਲ 2022 ਵਿੱਚ ਇੱਕੋ ਦਿਨ ਦਰਜ ਕੀਤੀਆਂ ਗਈਆਂ ਸਨ, ਜਦੋਂ ਕਿ 8 ਕੇਸ 26 ਮਈ ਨੂੰ ਦਰਜ ਕੀਤੇ ਗਏ ਸਨ। ਬਾਕੀ 3 ਐਫਆਈਆਰ 8 ਅਗਸਤ ਨੂੰ ਦਰਜ ਕੀਤੀਆਂ ਗਈਆਂ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version