ਇਮਰਾਨ ਖਾਨ ਦੀ ਜੇਲ੍ਹ ਚ ਹੋਈ ਦੁਰਦਸ਼ਾ, ਸੇਨਾ ਤੋਂ ਰਹਿਮ ਦੀ 'ਭੀਖ' ਮੰਗਣ ਲੱਕੀ ਪੀਟੀਆਈ | The condition of former Prime Minister of Pakistan is deteriorating in jail,Know full detail in punjabi Punjabi news - TV9 Punjabi

ਇਮਰਾਨ ਖਾਨ ਦੀ ਜੇਲ੍ਹ ‘ਚ ਹੋਈ ਦੁਰਦਸ਼ਾ, ਸੇਨਾ ਤੋਂ ਰਹਿਮ ਦੀ ‘ਭੀਖ’ ਮੰਗਣ ਲੱਗੀ ਪੀਟੀਆਈ

Updated On: 

26 Aug 2023 21:54 PM

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਿਖਰਲੀ ਲੀਡਰਸ਼ਿਪ ਇਨ੍ਹੀਂ ਦਿਨੀਂ ਸਲਾਖਾਂ ਪਿੱਛੇ ਹੈ। ਇਸ ਕਾਰਨ ਪਾਕਿਸਤਾਨੀ ਫੌਜ ਨਾਲ ਸੁਲ੍ਹਾ-ਸਫਾਈ ਦੀ ਗੱਲਬਾਤ ਚੱਲ ਰਹੀ ਹੈ।ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਸ਼ਾਹ ਮਹਿਮੂਦ ਕੁਰੈਸ਼ੀ ਅਤੇ ਪਰਵੇਜ਼ ਇਲਾਹੀ ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਪਾਰਟੀ ਦੇ ਹੋਰ ਆਗੂ ਪਾਕਿਸਤਾਨੀ ਫੌਜ ਅਤੇ ਪਾਰਟੀ ਮੁਖੀ ਵਿਚਾਲੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਮਰਾਨ ਖਾਨ ਦੀ ਜੇਲ੍ਹ ਚ ਹੋਈ ਦੁਰਦਸ਼ਾ, ਸੇਨਾ ਤੋਂ ਰਹਿਮ ਦੀ ਭੀਖ ਮੰਗਣ ਲੱਗੀ ਪੀਟੀਆਈ
Follow Us On

ਪਾਕਿਸਤਾਨ ਨਿਊਜ। ਪਾਕਿਸਤਾਨ ‘ਚ ਫੌਜ ਦੇ ਖਿਲਾਫ ਜਾਣ ਦੀ ਕੀ ਹੈ ਸਜ਼ਾ? ਇਸ ਦਾ ਜਵਾਬ ਇਮਰਾਨ ਖਾਨ ਤੋਂ ਹੀ ਜਾਣਿਆ ਜਾ ਸਕਦਾ ਹੈ। ਭਾਵੇਂ ਉਹ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਜੇਲ੍ਹ ਭੇਜ ਚੁੱਕੇ ਹਨ। ਪਰ ਪਿਛਲੇ ਸਾਲ ਸੱਤਾ ਖੁੱਸਣ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੀ ਦੁਰਦਸ਼ਾ ਹੋਈ ਹੈ। ਉਸ ਤੋਂ ਹਰ ਕੋਈ ਜਾਣਦਾ ਹੈ ਕਿ ਇਮਰਾਨ ਖਾਨ (Imran Khan) ਨੂੰ ਜੋ ਸਜ਼ਾ ਮਿਲ ਰਹੀ ਹੈ, ਉਸ ਪਿੱਛੇ ਪਾਕਿਸਤਾਨੀ ਫੌਜ ਦਾ ਹੱਥ ਜ਼ਰੂਰ ਹੈ। ਇਹੀ ਕਾਰਨ ਹੈ ਕਿ ਹੁਣ ਇਮਰਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ. ਟੀ. ਆਈ.) ਪਾਰਟੀ ਫੌਜ ਨਾਲ ਸੁਲਹ ਕਰਨਾ ਚਾਹੁੰਦੀ ਹੈ। ਪੀਟੀਆਈ ਦੀ ਸਿਖਰਲੀ ਲੀਡਰਸ਼ਿਪ ਜੇਲ੍ਹ ਵਿੱਚ ਬੰਦ ਹੈ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਸ਼ਾਹ ਮਹਿਮੂਦ ਕੁਰੈਸ਼ੀ (Shah Mahmood Qureshi) ਅਤੇ ਪਰਵੇਜ਼ ਇਲਾਹੀ ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਪਾਰਟੀ ਦੇ ਹੋਰ ਆਗੂ ਪਾਕਿਸਤਾਨੀ ਫੌਜ ਅਤੇ ਪਾਰਟੀ ਮੁਖੀ ਵਿਚਾਲੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹੀਂ ਦਿਨੀਂ ਪੀਟੀਆਈ ਵਿੱਚ ਦੂਜੇ ਨੰਬਰ ਦੇ ਆਗੂ ਪਾਰਟੀ ਨੂੰ ਮੌਜੂਦਾ ਹਾਲਾਤ ਵਿੱਚੋਂ ਕੱਢਣ ਦੇ ਤਰੀਕਿਆਂ ਬਾਰੇ ਚਰਚਾ ਕਰ ਰਹੇ ਹਨ। ਨੇਤਾਵਾਂ ਨੂੰ ਲੱਗਦਾ ਹੈ ਕਿ ਪਾਕਿਸਤਾਨੀ ਫੌਜ ਨਾਲ ਟਕਰਾਅ ਉਨ੍ਹਾਂ ਦੀ ਪਾਰਟੀ ਲਈ ਖਤਰਾ ਹੈ।

ਇਮਰਾਨ ਫੌਜ ਖਿਲਾਫ ਸਖਤ ਸਟੈਂਡ ਨਹੀਂ ਲੈਣਗੇ

ਇਮਰਾਨ ਦੀ ਪਾਰਟੀ ਦੇ ਇੱਕ ਸੂਤਰ ਨੇ ਦੱਸਿਆ ਕਿ ਪੀਟੀਆਈ (PTI) ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਪਾਰਟੀ ਅਤੇ ਫੌਜ ਵਿਚਾਲੇ ਚੱਲ ਰਹੇ ਟਕਰਾਅ ਦਾ ਨਾ ਤਾਂ ਪਾਰਟੀ ਨੂੰ ਫਾਇਦਾ ਹੋਵੇਗਾ ਅਤੇ ਨਾ ਹੀ ਫੌਜ ਜਾਂ ਦੇਸ਼ ਨੂੰ। ਸੂਤਰ ਨੇ ਅੱਗੇ ਕਿਹਾ ਕਿ ਪੀਟੀਆਈ ਚਾਹੁੰਦਾ ਹੈ ਕਿ ਫੌਜ ਉਨ੍ਹਾਂ ਨਾਲ ਕੀਤੇ ਗਏ ਸਲੂਕ ‘ਤੇ ਮੁੜ ਵਿਚਾਰ ਕਰੇ। ਬਦਲੇ ‘ਚ ਇਹ ਗਾਰੰਟੀ ਦਿੱਤੀ ਜਾਵੇਗੀ ਕਿ ਇਮਰਾਨ ਫੌਜ ਖਿਲਾਫ ਸਖਤ ਸਟੈਂਡ ਨਹੀਂ ਲੈਣਗੇ।ਪੀਟੀਆਈ ਦੇ ਸੀਨੀਅਰ ਆਗੂ ਅਤੇ ਬੁਲਾਰੇ ਸਦਾਕਤ ਅਲੀ ਅੱਬਾਸੀ ਨੇ ਕਿਹਾ ਕਿ ਪਾਰਟੀ ਇਮਰਾਨ ਖ਼ਾਨ ਅਤੇ ਫ਼ੌਜ ਵਿਚਾਲੇ ਸੁਲ੍ਹਾ-ਸਫ਼ਾਈ ਕਰਵਾਉਣ ਲਈ ਤਿਆਰ ਹੈ। ਇਹ ਪਾਕਿਸਤਾਨ ਅਤੇ ਉਸ ਦੇ ਲੋਕਾਂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਦੋਵਾਂ ਵਿਚਾਲੇ ਮਤਭੇਦ ਦੂਰ ਕੀਤੇ ਜਾਣ।

‘ਪੀਟੀਆਈ ਨੂੰ ਸਿਆਸੀ ਪ੍ਰਕਿਰਿਆ ਤੋਂ ਹਟਾਉਣਾ ਠੀਕ ਨਹੀਂ’

ਪੀਟੀਆਈ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਿਸੇ ਵੀ ਰਾਸ਼ਟਰੀ ਗੱਲਬਾਤ ਦਾ ਹਿੱਸਾ ਬਣਨ ਲਈ ਵੀ ਤਿਆਰ ਹੈ। ਅੱਬਾਸੀ ਨੇ ਕਿਹਾ ਕਿ ਪੀਟੀਆਈ ਨੂੰ ਸਿਆਸੀ ਪ੍ਰਕਿਰਿਆ ਤੋਂ ਦੂਰ ਰੱਖਣਾ ਕਿਸੇ ਵੀ ਸੰਗਠਨ ਲਈ ਫਾਇਦੇਮੰਦ ਨਹੀਂ ਹੈ। ਅੱਬਾਸੀ ਦਾ ਕਹਿਣਾ ਹੈ ਕਿ ਪੀਟੀਆਈ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਪੀਟੀਆਈ ਦੇਸ਼ ਦੀ ਆਰਥਿਕ ਅਤੇ ਸਿਆਸੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਜਾਂ ਫ਼ੌਜ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।

Exit mobile version