ਭਾਰਤ ਦੇ ਮੁਰੀਦ ਹੋਏ ਪਾਕਿਸਤਾਨ ਦੇ ‘ਮੁਕੇਸ਼ ਅੰਬਾਨੀ’, ਆਪਣੀ ਹੀ ਸਰਕਾਰ ਨੂੰ ਪਾਈ ਝਾੜ

Updated On: 

12 Jun 2023 22:01 PM

Pakistan Economy: ਪਾਕਿਸਤਾਨ ਦੇ ਉੱਘੇ ਉਦਯੋਗਪਤੀ ਮੀਆਂ ਮੁਹੰਮਦ ਮਾਂਸ਼ਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ।

ਭਾਰਤ ਦੇ ਮੁਰੀਦ ਹੋਏ ਪਾਕਿਸਤਾਨ ਦੇ ਮੁਕੇਸ਼ ਅੰਬਾਨੀ, ਆਪਣੀ ਹੀ ਸਰਕਾਰ ਨੂੰ ਪਾਈ ਝਾੜ
Follow Us On

ਪਾਕਿਸਤਾਨ ਦੀ ਗਰੀਬੀ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਆਪਣਾ ਘਰ ਚਲਾਉਣ ਲਈ ਉਸ ਨੂੰ ਕਿਸੇ ਨਾ ਕਿਸੇ ਅੱਗੇ ਹੱਥ ਫੈਲਾਉਣਾ ਪੈਂਦਾ ਹੈ। ਨਵਾਂ ਕਰਜ਼ਾ ਦੇਣ ਲਈ IMF ਦੀ ਸਮਾਂ ਸੀਮਾ ਖਤਮ ਹੋਣ ਜਾ ਰਹੀ ਹੈ। ਹੁਣ ਅਜਿਹੀ ਖ਼ਸਤਾਹਾਲ ਸਥਿਤੀ ਨਾਲ ਨਜਿੱਠਣ ਲਈ ਪਾਕਿਸਤਾਨੀ ਭਾਰਤ ਨੂੰ ਯਾਦ ਕਰਨ ਲੱਗ ਪਏ ਹਨ। ਹੁਣ ਪਾਕਿਸਤਾਨ ਦੇ ‘ਮੁਕੇਸ਼ ਅੰਬਾਨੀ’ ਕਹੇ ਜਾਣ ਵਾਲੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਨੇ ਕਿਹਾ ਹੈ ਕਿ ਸੰਕਟ ਦੀ ਇਸ ਘੜੀ ‘ਚ ਸਿਰਫ਼ ਭਾਰਤ ਹੀ ਮਦਦਗਾਰ ਸਾਬਤ ਹੋ ਸਕਦਾ ਹੈ।

ਪਾਕਿਸਤਾਨ ਦੇ ਸਭ ਤੋਂ ਅਮੀਰ ਵਿਅਕਤੀ ਮੀਆਂ ਮੁਹੰਮਦ ਮਾਂਸ਼ਾ ਨੇ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਗੁਆਂਢੀ ਦੇਸ਼ਾਂ ਨਾਲ ਆਪਣੇ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਗਈ ਹੈ। ਮੀਆਂ ਮੁਹੰਮਦ ਮਨਸ਼ਾ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਭਾਰਤ ਤੋਂ ਮਦਦ ਲੈਣੀ ਚਾਹੀਦੀ ਹੈ ਅਤੇ ਉਸ ਨਾਲ ਦੁਬਾਰਾ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ। ਨਹੀਂ ਤਾਂ ਸਥਿਤੀ ਵਿਗੜ ਸਕਦੀ ਹੈ।

ਪਾਕਿਸਤਾਨ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹ ‘ਨਿਸ਼ਾਤ ਗਰੁੱਪ’ ਦੇ ਚੇਅਰਮੈਨ ਨੇ ‘ਦਿ ਡਾਨ’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਹੈ ਕਿ ਜੇਕਰ ਅਸੀਂ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ ਤਾਂ ਮੁਸ਼ਕਲ ਫੈਸਲੇ ਲੈਣੇ ਪੈਣਗੇ। ਸਾਨੂੰ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ।

ਚੀਨ ਭਾਰਤ ਨਾਲ ਵਪਾਰ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ

ਮੀਆਂ ਮੁਹੰਮਦ ਮਾਂਸ਼ਾ ਨੇ ਕਿਹਾ ਹੈ ਕਿ ਸਰਹੱਦੀ ਵਿਵਾਦ ਦੇ ਬਾਵਜੂਦ ਭਾਰਤ ਅਤੇ ਚੀਨ ਵਿਚਾਲੇ ਵਪਾਰ ਚੱਲ ਰਿਹਾ ਹੈ। ਤਾਂ ਅਸੀਂ ਇਹ ਕਿਉਂ ਨਹੀਂ ਕਰ ਸਕਦੇ? ਭਾਰਤ ਨਾਲ ਵਪਾਰ ਕਰਨ ਨਾਲ ਪਾਕਿਸਤਾਨ ਲਈ ਕਈ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧਾਂ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਕਿਉਂਕਿ ਗੁਆਂਢੀਆਂ ਨੂੰ ਬਦਲਿਆ ਨਹੀਂ ਜਾ ਸਕਦਾ। ਮਾਂਸ਼ਾ ਨੇ ਕਿਹਾ ਕਿ ਸਾਨੂੰ ਗੁਆਂਢੀਆਂ ਨਾਲ ਆਪਣੇ ਵਿਵਾਦ ਨਿਪਟਾਉਣੇ ਹੋਣਗੇ।

ਭਾਰਤ ਦੀ ਤਾਰੀਫ਼

ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਨੇ ਵੀ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਦਰਾ ਦਾ ਭੰਡਾਰ ਸਿਰਫ਼ ਤੌਲੀਏ ਵੇਚ ਕੇ ਨਹੀਂ ਭਰਿਆ ਜਾ ਸਕਦਾ। ਇਸ ਦੇ ਲਈ ਤੁਹਾਨੂੰ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੋਵੇਗਾ। ਭਾਰਤ ਨੇ ਬਿਲਕੁਲ ਅਜਿਹਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਉਲਟ ਭਾਰਤ ਨੇ 1991 ਵਿੱਚ ਹੀ ਆਈਐਮਐਫ ਪ੍ਰੋਗਰਾਮ ਦੀ ਮਦਦ ਲਈ ਹੈ। ਪਰ ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵੱਧ ਤੋਂ ਵੱਧ ਵਿਦੇਸ਼ੀ ਕੰਪਨੀਆਂ ਭਾਰਤ ਆ ਰਹੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਨੇ ਨਿਵੇਸ਼ਕਾਂ ਲਈ ਬਿਹਤਰ ਮਾਹੌਲ ਤਿਆਰ ਕੀਤਾ ਹੈ। ਦੂਜੇ ਪਾਸੇ ਵਿਦੇਸ਼ੀ ਨਿਵੇਸ਼ਕ ਪਾਕਿਸਤਾਨ ਤੋਂ ਭੱਜ ਰਹੇ ਹਨ ਕਿਉਂਕਿ ਇੱਥੇ ਕਾਨੂੰਨ ਵਿਵਸਥਾ ਨਹੀਂ ਹੈ।

ਵਪਾਰ ਰੁਕਣ ਨਾਲ ਪਾਕਿਸਤਾਨ ਨੂੰ ਵੱਡਾ ਨੁਕਸਾਨ

ਸਾਲ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਬੰਦ ਹੈ। ਸੰਯੁਕਤ ਰਾਸ਼ਟਰ ਕਾਮਟਰੇਡ ਦੇ ਅਨੁਸਾਰ, ਜਿੱਥੇ 2011 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ167 ਮਿਲੀਅਨ ਸੀ, ਉਹ 2020 ਵਿੱਚ ਸਿਰਫ ਘੱਟ ਕੇ 28 ਕਰੋੜ ਡਾਲਰ ਹੀ ਰਹਿ ਗਿਆ ਹੈ। ਮੀਆਂ ਮੁਹੰਮਦ ਮਾਂਸ਼ਾ ਪਹਿਲਾਂ ਹੀ ਭਾਰਤ ਨਾਲ ਸਬੰਧ ਸੁਧਾਰਨ ਦੀ ਵਕਾਲਤ ਕਰ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਦੇ ਦੇ ਪਿੱਛੇ ਗੱਲਬਾਤ ਚੱਲ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version