Pakistan News: ਪਾਕਿਸਤਾਨ ਨੂੰ ਸਤਾ ਰਿਹਾ ਸਰਜੀਕਲ ਸਟ੍ਰਾਈਕ ਦਾ ਡਰ, ਜਾਣੋ ਸਾਬਕਾ ਹਾਈ ਕਮਿਸ਼ਨਰ ਨੇ ਕੀ ਕਿਹਾ
Surgical Strike by India: ਪੁੰਛ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਅਬਦੁਲ ਬਾਸਿਤ ਮੁਤਾਬਕ ਭਾਰਤ ਇੱਕ ਵਾਰ ਫਿਰ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ।
ਲਾਹੌਰ: ਪਾਕਿਸਤਾਨ ਨੂੰ ਇੱਕ ਵਾਰ ਫਿਰ ਸਰਜੀਕਲ ਸਟ੍ਰਾਈਕ (Surgical Strike) ਦਾ ਡਰ ਸਤਾਉਣ ਲੱਗਾ ਹੈ । ਹਾਲ ਹੀ ‘ਚ ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਅਬਦੁਲ ਬਾਸਿਤ ਨੇ ਕਿਹਾ ਕਿ ਇੱਥੋਂ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਇਕ ਹੋਰ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਭਾਰਤ ਜੀ-20ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਪਰ ਭਾਰਤ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਜਿਹਾ ਕਰ ਸਕਦਾ ਹੈ। ਇਸ ਦੌਰਾਨ ਪਾਕਿ ਨੇਤਾ ਅਬਦੁਲ ਬਾਸਿਤ ਦਾ ਵਿਵਾਦਿਤ ਬਿਆਨ ਵੀ ਸਾਹਮਣੇ ਆਇਆ।
ਉਨ੍ਹਾਂ ਨੇ ਪੁੰਛ ਵਿੱਚ ਭਾਰਤੀ ਫੌਜ ਉੱਤੇ ਹਮਲਾ ਕਰਨ ਵਾਲਿਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜਿਸ ਕਿਸੇ ਨੇ ਵੀ ਅਜਿਹਾ ਕੀਤਾ, ਉਹ ਮੁਜਾਹਿਦੀਨ ਹੋਵੇ ਜਾਂ ਕੋਈ ਹੋਰ, ਉਨ੍ਹਾਂ ਨੇ ਆਮ ਨਾਗਰਿਕਾਂ ‘ਤੇ ਨਹੀਂ, ਸਗੋਂ ਫੌਜ ‘ਤੇ ਹਮਲਾ ਕੀਤਾ । ਦੱਸ ਦੇਈਏ ਕਿ ਇਸ ਹਮਲੇ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ।
ਇਸ ਹਮਲੇ ‘ਚ 5 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ
ਜਾਣਕਾਰੀ ਲਈ ਦੱਸ ਦੇਈਏ ਕਿ 20 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਰਾਜੌਰੀ ਸੈਕਟਰ ‘ਚ ਪੁੰਛ ਤੋਂ ਲੰਘ ਰਹੇ ਫੌਜ ਦੇ ਵਾਹਨ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਇਹ ਸਾਰੇ ਜਵਾਨ ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਸਨ।
ਐਂਟੀ ਫਾਸਿਸਟ ਫਰੰਟ ਨੇ ਲਈ ਸੀ ਹਮਲੇ ਦੀ ਜ਼ਿੰਮੇਵਾਰੀ
ਪੀਏਐਫਐਫ ਨੇ ਸੋਸ਼ਲ ਸਾਈਟਾਂ ‘ਤੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਤੋਤਾ ਗਲੀ ਵਿੱਚ ਤਾਕ ਲਗਾ ਕੇ ਬੈਠੇ ਸਨ ਅਤੇ ਕਿਹਾ ਗਿਆ ਸੀ ਕਿ ਕਿ ‘ਆਪਰੇਸ਼ਨ’ ਦੇ ਵੀਡੀਓ ਦੇ ਕੁਝ ਹਿੱਸੇ ‘ਜਲਦ’ ਜਾਰੀ ਕੀਤੇ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ‘ਚ ਐਂਟੀ ਫਾਸਿਸਟ ਫਰੰਟ Anti Fassist Front) ਨਾਂ ਦੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਸਨ।
ਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ