Imran Khan: ਫਵਾਦ ਖਾਨ ਦੇ ਅਸਤੀਫ਼ੇ ਤੋਂ ਬਾਅਦ ਭੜਕੇ ਇਮਰਾਨ, ਬੋਲੇ-ਜਦੋਂ ਤੱਕ ਨਾਲ ਹੈ ਲੋਕਾਂ ਦਾ ਪਿਆਰ, ਖਤਮ ਨਹੀਂ ਹੋਵੇਗੀ ਪਾਰਟੀ
Pakistan News: ਫਵਾਦ ਖਾਨ ਦੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਕਿਹਾ, ਸਰਕਾਰ ਅਤੇ ਫੌਜ ਮਿਲ ਕੇ ਸਾਡੇ ਸਾਰੇ ਨੇਤਾਵਾਂ ਨੂੰ ਜੇਲ੍ਹ 'ਚ ਡੱਕ ਰਹੀ ਹੈ। ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੇਕਰ ਉਹ ਕਹਿ ਦੇਣ ਕਿ ਕਿ ਉਹ ਲੋਕ ਤਹਿਰੀਕ-ਏ ਇਨਸਾਫ਼ ਨਹੀਂ ਕਰ ਰਹੇ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।
ਲਾਹੌਰ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵੱਡੇ ਨੇਤਾ ਲਗਾਤਾਰ ਪਾਰਟੀ ਇਮਰਾਨ ਖਾਨ ਦੀ ਪਾਰਟੀ ਛੱਡ ਰਹੇ ਹਨ। ਮੰਗਲਵਾਰ ਸ਼ਾਮ ਨੂੰ ਪਾਰਟੀ ਦੇ ਸੀਨੀਅਰ ਆਗੂ ਫਵਾਦ ਖਾਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਮਰਾਨ ਖਾਨ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸਰਕਾਰ ਅਤੇ ਪਾਕਿਸਤਾਨੀ ਫੌਜ ‘ਤੇ ਵੱਡਾ ਹਮਲਾ ਕੀਤਾ ਹੈ। ਇਮਰਾਨ ਖਾਨ ਨੇ ਕਿਹਾ, ਸਰਕਾਰ ਅਤੇ ਫੌਜ ਮਿਲ ਕੇ ਸਾਡੇ ਸਾਰੇ ਨੇਤਾਵਾਂ ਨੂੰ ਜੇਲ੍ਹ ‘ਚ ਡੱਕ ਰਹੀ ਹੈ। ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੇਕਰ ਉਹ ਕਹਿੰਦੇ ਹਨ ਕਿ ਉਹ ਤਹਿਰੀਕ-ਏ-ਇਨਸਾਫ ‘ਚ ਨਹੀਂ ਹਨ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।
ਇਮਰਾਨ ਖਾਨ ਨੇ ਉਨ੍ਹਾਂ ਅਟਕਲਾਂ ‘ਤੇ ਵੀ ਸਿੱਧਾ ਨਿਸ਼ਾਨਾ ਸਾਧਿਆ ਹੈ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਹੈ ਕਿ ਪੀਟੀਆਈ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਮਰਾਨ ਨੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਉਸ ਦਾ ਜਨਾਧਾਰ ਹੈ। ਇੰਨਾ ਹੀ ਨਹੀਂ ਇਮਰਾਨ ਨੇ ਸਰਕਾਰ ਅਤੇ ਫੌਜ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕਰ ਰਿਹਾ। ਲੋਕ ਡਰ ਅਤੇ ਨਿਰਾਸ਼ਾ ਨਾਲ ਭਰੇ ਹੋਏ ਹਨ। ਇਮਰਾਨ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੇ ਸਮਰਥਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ।
ਇਹ ਸਾਡੇ ਲਈ ਸਬਰ ਦਾ ਸਮਾਂ
ਆਪਣੀ ਗੱਲ ਨੂੰ ਦੁਹਰਾਉਂਦੇ ਹੋਏ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਇਹ ਮੁਸ਼ਕਲ ਸਮਾਂ ਹੈ, ਪਰ ਇਹ ਸਮਾਂ ਸਬਰ ਰੱਖਣ ਦਾ ਹੈ। ਉਨ੍ਹਾਂ ਦਾ ਮੰਤਰੀ ਮੰਡਲ ਸਖ਼ਤ ਮਿਹਨਤ ਕਰਕੇ ਮੀਟਿੰਗ ਵਿੱਚ ਆਉਂਦਾ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ‘ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿਚ ਉਹ ਸਮਾਂ ਆ ਰਿਹਾ ਹੈ ਜਿਸ ਵਿਚ ਜੰਮੂਹਿਰੀਅਤ ਖਤਮ ਹੋ ਜਾਵੇਗੀ। ਦੇਸ਼ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਅੱਜ ਮੁਸੀਬਤ ਉਨ੍ਹਾਂ ‘ਤੇ ਹੈ, ਕੱਲ੍ਹ ਕਿਸੇ ‘ਤੇ ਵੀ ਆ ਸਕਦੀ ਹੈ।
ਆਜ਼ਾਦੀ ਦਾ ਦਿੱਤਾ ਹਵਾਲਾ
ਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਲੇ ਭਾਸ਼ਣ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਦੇ ਲੋਕ ਜੰਗਲ ਦੇ ਕਾਨੂੰਨ ਮੁਤਾਬਕ ਰਹਿਣ ਲਈ ਮਜਬੂਰ ਹੋਣਗੇ। ਸਾਰੇ ਗੁਲਾਮੀ ਵਿੱਚ ਜੀਉਣਗੇ। ਇਸ ਦੌਰਾਨ ਉਨ੍ਹਾਂ ਆਜ਼ਾਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵਿਅਕਤੀ ਦੇ ਅੰਦਰ ਆਜ਼ਾਦੀ ਦਾ ਖ਼ਿਆਲ ਆਉਂਦਾ ਹੈ ਤਾਂ ਉਹ ਆਪਣਾ ਕਦਮ ਪਿੱਛੇ ਨਹੀਂ ਹਟਾਉਂਦਾ। ਇਹ ਭਾਰਤ ਦੇ ਕਸ਼ਮੀਰ ਵਿੱਚ ਹੋ ਰਿਹਾ ਹੈ। ਉਥੇ ਕਸ਼ਮੀਰੀਆਂ ‘ਤੇ ਅੱਤਿਆਚਾਰ ਹੋ ਰਹੇ ਹਨ। ਉੱਥੇ ਵੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅਜਿਹਾ ਪਾਕਿਸਤਾਨ ਵਿੱਚ ਹੋ ਰਿਹਾ ਹੈ। ਵੋਟ ਬੈਂਕ ਬਣ ਰਿਹਾ ਹੈ, ਲੋਕ ਪਾਰਟੀ ਛੱਡ ਰਹੇ ਹਨ।
ਸਰਕਾਰ ਚੰਗੀ ਚੱਲੀ ਤਾਂ ਸਭ ਕੁਝ ਛੱਡ ਦੇਵਾਂਗਾ : ਇਮਰਾਨ ਖਾਨ
ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਹ ਜਿਸ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਟਿਕਟ ਦੇਣਗੇ, ਉਹੀ ਚੋਣ ਜਿੱਤੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਖ਼ਤਮ ਨਹੀਂ ਹੋਵੇਗੀ ਕਿਉਂਕਿ ਇੱਕ ਸਿਆਸੀ ਪਾਰਟੀ ਉਦੋਂ ਖ਼ਤਮ ਹੋ ਜਾਂਦੀ ਹੈ ਜਦੋਂ ਉਸ ਦਾ ਜਨਾਧਾਰ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ 9 ਲੱਖ ਪ੍ਰੋਫੈਸਰ ਪਾਕਿਸਤਾਨ ਛੱਡ ਗਏ ਹਨ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਸਭ ਕੁਝ ਠੀਕ ਕਰ ਕੇ ਸਰਕਾਰ ਨੂੰ ਚੰਗੀ ਤਰ੍ਹਾਂ ਚਲਾਵੇ ਤਾਂ ਉਹ ਸਭ ਕੁਝ ਛੱਡਣ ਲਈ ਤਿਆਰ ਹਨ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ