Paksitan Zaman Park: ਜ਼ਮਾਨ ਪਾਰਕ ਦੇ ‘ਅੱਤਵਾਦੀਆਂ’ ਨੂੰ ਮਿਲਿਆ 24 ਘੰਟੇ ਦਾ ਅਲਟੀਮੇਟਮ ਪੂਰਾ, ਹੁਣ ਐਕਸ਼ਨ ਦੀ ਤਿਆਰੀ ‘ਚ ਪੁਲਿਸ

Updated On: 

18 May 2023 16:34 PM

ਇਮਰਾਨ ਖਾਨ ਦੇ ਜ਼ਮਾਨ ਪਾਰਕ ਵਾਲੇ ਘਰ ਵਿਚ 9 ਮਈ ਨੂੰ ਦੰਗੇ ਕਰਨ ਵਾਲੇ ਅੱਤਵਾਦੀ ਲੁਕੇ ਹੋਏ ਹਨ। ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ, ਜੋ ਕਿ ਖਤਮ ਹੋ ਗਿਆ ਹੈ। ਹੁਣ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Paksitan Zaman Park: ਜ਼ਮਾਨ ਪਾਰਕ ਦੇ ਅੱਤਵਾਦੀਆਂ ਨੂੰ ਮਿਲਿਆ 24 ਘੰਟੇ ਦਾ ਅਲਟੀਮੇਟਮ ਪੂਰਾ, ਹੁਣ ਐਕਸ਼ਨ ਦੀ ਤਿਆਰੀ ਚ ਪੁਲਿਸ
Follow Us On

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦਾ ਲਾਹੌਰ ਸਥਿਤ ਜ਼ਮਾਨ ਪਾਰਕ ਵਾਲਾ ਘਰ ‘ਅੱਤਵਾਦੀਆਂ ਦਾ ਗੜ੍ਹ’ ਬਣ ਗਿਆ ਹੈ। ਇੱਥੇ 30 ਤੋਂ 40 ‘ਅੱਤਵਾਦੀ’ ਲੁਕੇ ਹੋਏ ਹਨ। ਇਸਲਾਮਾਬਾਦ ਹਾਈ ਕੋਰਟ ਤੋਂ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਪਾਕਿਸਤਾਨ ਵਿੱਚ ਦੰਗੇ ਭੜਕ ਗਏ ਸਨ। ਦੰਗਿਆਂ ‘ਚ ਸ਼ਾਮਲ ਅੱਤਵਾਦੀ ਜ਼ਮਾਨ ਪਾਰਕ ‘ਚ ਲੁਕੇ ਹੋਏ ਹਨ। ਪੰਜਾਬ ਸੂਬੇ ਦੀ ਪੁਲਿਸ ਨੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਆਤਮ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਸੀ। ਪਰ ਹੁਣ 24 ਘੰਟਿਆਂ ਦੀ ਸਮਾਂ ਸੀਮਾ ਖਤਮ ਹੋ ਗਈ ਹੈ ਅਤੇ ਪੁਲਿਸ ਇਨ੍ਹਾਂ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਸਕਦੀ ਹੈ।

ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੰਜਾਬ ਪੁਲਿਸ ਜ਼ਮਾਨ ਪਾਰਕ ‘ਚ ਮੌਜੂਦ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਕਰਨ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਜ਼ਮਾਨ ਪਾਰਕ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਮੌਜੂਦ ਹੋਣ ਤੋਂ ਹੋ ਜਾਂਦੀ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਹਿੰਸਾ ਨੂੰ ਦੇਖਦੇ ਹੋਏ ਇਹ ਡਰ ਵੀ ਹੈ ਕਿ ਜੇਕਰ ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਤਾਂ ਫਿਰ ਤੋਂ ਦੰਗੇ ਭੜਕ ਸਕਦੇ ਹਨ। ਫਿਲਹਾਲ ਇਹ ਅੱਤਵਾਦੀ ਜ਼ਮਾਨ ਪਾਰਕ ‘ਚ ਡੇਰਾ ਲਾਈ ਬੈਠੇ ਹਨ।

ਇਮਰਾਨ ਨੂੰ ਮਿਲਿਆ ਅਲਟੀਮੇਟਮ ਪੂਰਾ

ਦਰਅਸਲ ਪੰਜਾਬ ਸਰਕਾਰ ਦੇ ਮੰਤਰੀ ਆਮਿਰ ਮੀਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੂੰ 24 ਘੰਟੇ ਦੀ ਸਮਾਂ ਸੀਮਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਮਰਾਨ ਇਨ੍ਹਾਂ 24 ਘੰਟਿਆਂ ‘ਚ ਆਪਣੇ ਘਰ ‘ਚ ਲੁਕੇ 30 ਤੋਂ 40 ਅੱਤਵਾਦੀਆਂ ਨੂੰ ਪੁਲਿਸ ਹਵਾਲੇ ਕਰ ਦੇਵੇ। ਇਮਰਾਨ ਨੂੰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਪੁਲਿਸ ਹੁਣ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਲਈ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਦੇ ਘਰ ਵਿੱਚ ਮੁੜ ਘਮਸਾਣ ਹੋਣ ਵਾਲਾ ਹੈ, ਜਿਸ ਦੀ ਅੱਗ ਵਿੱਚ ਪਾਕਿਸਤਾਨ ਸੜ ਸਕਦਾ ਹੈ।

ਐਕਸ਼ਨ ਦੀ ਤਿਆਰੀ ਪੂਰੀ

ਪੁਲਿਸ ਨੇ ਦੱਸਿਆ ਹੈ ਕਿ ਜ਼ਮਾਨ ਪਾਰਕ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਵੱਡੀ ਗਿਣਤੀ ‘ਚ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਅਤੇ ਲਾਹੌਰ ਦੇ ਕੈਪੀਟਲ ਸਿਟੀ ਪੁਲਿਸ ਅਫਸਰ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਆਪਣੇ ਘਰ ‘ਚ ਅੱਤਵਾਦੀਆਂ ਨੂੰ ਲੁਕਾਉਣ ਵਾਲੇ ਇਮਰਾਨ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ। ਪਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਾਲੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਹੁਣ ਕਿਵੇਂ ਹਨ ਹਾਲਾਤ?

ਡਾਨ ਦੀ ਰਿਪੋਰਟ ਮੁਤਾਬਕ ਲਾਹੌਰ ਸਥਿਤ ਇਮਰਾਨ ਖਾਨ ਦੇ ਘਰ ਦੇ ਬਾਹਰ ਸਥਿਤੀ ਸ਼ਾਂਤ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਘਰ ਨੂੰ ਜਾਣ ਵਾਲੇ ਦੋਵੇਂ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨੇੜੇ ਦੀਆਂ ਸੜਕਾਂ ਤੋਂ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿਚ ਪੁਲਿਸ ਬਲ ਵੀ ਤਾਇਨਾਤ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕਿਤੇ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਨਹੀਂ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version