Imran Khan News: ਵਿਦੇਸ਼ ‘ਚ ਨਾ ਜਾਇਦਾਦ, ਨਾ ਕਾਰੋਬਾਰ, ਦੇਸ਼ ਛੱਡਣ ਦੀਆਂ ਖ਼ਬਰਾਂ ਤੋਂ ਇਮਰਾਨ ਨੇ ਕੀਤਾ ਇਨਕਾਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਦੇਸ਼ ਛੱਡ ਕੇ ਕਿਤੇ ਵੀ ਨਹੀਂ ਜਾ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਵਿਦੇਸ਼ ਜਾਣ ਦਾ ਕੋਈ ਇਰਾਦਾ ਨਹੀਂ ਹੈ।
ਇਮਰਾਨ ਖਾਨ (Imran Khan) ਨੇ ਕਿਹਾ ਹੈ ਕਿ ਉਹ ਦੇਸ਼ ਛੱਡ ਕੇ ਨਹੀਂ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦੀ ਵਿਦੇਸ਼ ਵਿਚ ਕੋਈ ਜਾਇਦਾਦ ਹੈ ਅਤੇ ਨਾ ਹੀ ਉਨ੍ਹਾਂ ਦਾ ਵਿਦੇਸ਼ ਵਿਚ ਕੋਈ ਕਾਰੋਬਾਰ ਹੈ। ਇਮਰਾਨ ਨੇ ਕਿਹਾ ਕਿ ਦੇਸ਼ ਛੱਡਣ ਦਾ ਕੋਈ ਮਤਲਬ ਨਹੀਂ ਹੈ। ਦਰਅਸਲ, ਫੌਜ ਅਤੇ ਸਰਕਾਰ ਦੋਵੇਂ ਹੀ ਇਮਰਾਨ ਖਾਨ ‘ਤੇ ਸ਼ਿਕੰਜਾ ਕੱਸ ਰਹੇ ਹਨ। ਅਜਿਹੇ ‘ਚ ਕਿਹਾ ਜਾ ਰਿਹਾ ਸੀ ਕਿ ਸਰਕਾਰ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਇਮਰਾਨ ਵਿਦੇਸ਼ ਭੱਜ ਸਕਦੇ ਹਨ। ਇਸ ਗੱਲ ਨੂੰ ਇੰਝ ਵੀ ਬਲ ਮਿਲਿਆ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਇਕ-ਇਕ ਕਰਕੇ ਉਨ੍ਹਾਂ ਨੂੰ ਛੱਡ ਰਹੇ ਹਨ।
ਦਰਅਸਲ, ਇਮਰਾਨ ਖਾਨ ਉੰਝ ਵੀ ਤਰ੍ਹਾਂ ਦੇਸ਼ ਨਹੀਂ ਛੱਡ ਸਕਦੇ, ਕਿਉਂਕਿ ਸਰਕਾਰ ਨੇ ਉਨ੍ਹਾਂ ‘ਤੇ ਅਜਿਹਾ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ। ਸਿਰਫ ਇਮਰਾਨ ਹੀ ਨਹੀਂ, ਸਗੋਂ ਸਰਕਾਰ ਨੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾਵਾਂ ਅਤੇ ਸਾਬਕਾ ਸੰਸਦ ਮੈਂਬਰਾਂ ਦੇ ਵਿਦੇਸ਼ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨੀ ਫੌਜ ਦੇ ਖਿਲਾਫ ਬਗਾਵਤ ਕਰਨ ਅਤੇ ਫੌਜ ਦੇ ਹੈੱਡਕੁਆਰਟਰ ਨੂੰ ਉਡਾਉਣ ਵਾਲੇ ਇਮਰਾਨ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਪੀਟੀਆਈ ਦੇ ਪ੍ਰਮੁੱਖ ਆਗੂ ਵੀ ਪਾਰਟੀ ਛੱਡ ਚੁੱਕੇ ਹਨ। ਅਜਿਹੇ ‘ਚ ਇਮਰਾਨ ਇਕੱਲੇ ਪੈ ਗਏ ਹਨ।
ਵਿਦੇਸ਼ ਭੱਜਣ ਦੀ ਕੋਈ ਯੋਜਨਾ ਨਹੀਂ : ਇਮਰਾਨ
ਇਮਰਾਨ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਵਿਦੇਸ਼ ਭੱਜਣ ਦੀਆਂ ਖਬਰਾਂ ‘ਤੇ ਰੋਕ ਲਗਾ ਦਿੱਤੀ। ਚਰਚਾ ਸੀ ਕਿ ਫੌਜ ਦੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਇਮਰਾਨ ਦੇਸ਼ ਛੱਡ ਕੇ ਭੱਜ ਸਕਦੇ ਹਨ। ਇਮਰਾਨ ਨੇ ਕਿਹਾ ਕਿ ਮੈਂ ਈਸੀਐਲ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ, ਕਿਉਂਕਿ ਮੇਰੀ ਵਿਦੇਸ਼ ਭੱਜਣ ਦੀ ਕੋਈ ਯੋਜਨਾ ਨਹੀਂ ਹੈ। ਮੇਰੀ ਨਾ ਤਾਂ ਵਿਦੇਸ਼ ਵਿੱਚ ਕੋਈ ਜਾਇਦਾਦ ਹੈ ਅਤੇ ਨਾ ਹੀ ਮੈਂ ਕਿਸੇ ਕਾਰੋਬਾਰ ਦਾ ਮਾਲਕ ਹਾਂ। ਇੱਥੋਂ ਤੱਕ ਕਿ ਮੇਰਾ ਦੇਸ਼ ਤੋਂ ਬਾਹਰ ਕੋਈ ਬੈਂਕ ਖਾਤਾ ਵੀ ਨਹੀਂ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਮੈਨੂੰ ਕਦੇ ਛੁੱਟੀਆਂ ‘ਤੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਪਹਾੜਾਂ ‘ਤੇ ਜਾਣਾ ਚਾਹਾਂਗਾ। ਦੇਸ਼ ਦੇ ਉੱਤਰ ਵਿੱਚ ਮੌਜੂਦ ਪਹਾੜ ਸੰਸਾਰ ਵਿਚ ਮੇਰੀ ਮਨਪਸੰਦ ਜਗ੍ਹਾ ਹਨ। ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ‘ਤੇ ਦੇਸ਼ ਨੂੰ ਸਹੀ ਢੰਗ ਨਾਲ ਨਾ ਚਲਾਉਣ ਦਾ ਵੀ ਦੋਸ਼ ਲਾਇਆ।
ਇਹ ਵੀ ਪੜ੍ਹੋ: ਇਮਰਾਨ ਖਾਨ, ਬੁਸ਼ਰਾ ਬੀਬੀ ਸਮੇਤ 80 ਲੋਕਾਂ ਦੇ ਦੇਸ਼ ਛੱਡਣ ‘ਤੇ ਪਾਬੰਦੀ
ਇਹ ਵੀ ਪੜ੍ਹੋ
ਦਰਅਸਲ, ਐਗਜ਼ਿਟ ਕੰਟਰੋਲ ਲਿਸਟ (ਈਸੀਐਲ) ਤਿਆਰ ਕਰਨ ਦਾ ਕੰਮ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਉਹ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਦਾ ਹੈ ਜਿਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਆਮ ਤੌਰ ‘ਤੇ ਅਜਿਹੇ ਲੋਕਾਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜਿਨ੍ਹਾਂ ਦਾ ਕੋਈ ਲੰਬਿਤ ਕੇਸ ਜਾਂ ਕੋਈ ਹੋਰ ਮਾਮਲਾ ਹੁੰਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ