Toshakhana Case ‘ਚ ਇਮਰਾਨ ਖਾਨ ਦਾ ਭਤੀਜਾ ਗ੍ਰਿਫਤਾਰ, ਪਤਨੀ ਨੂੰ ਏਜੰਸੀ ਨੇ ਕੀਤਾ ਸੰਮਨ

Updated On: 

20 Mar 2023 15:27 PM

Toshakhana Case:ਪਾਕਿਸਤਾਨ ਦੀ ਜਾਂਚ ਏਜੰਸੀ ਨੇ ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖਾਨ ਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਇਮਰਾਨ ਦੀ ਪਤਨੀ ਨੂੰ ਪੁੱਛਗਿੱਛ ਲਈ ਸੰਮਨ ਵੀ ਭੇਜਿਆ ਗਿਆ ਹੈ।

Toshakhana Case ਚ ਇਮਰਾਨ ਖਾਨ ਦਾ ਭਤੀਜਾ ਗ੍ਰਿਫਤਾਰ, ਪਤਨੀ ਨੂੰ ਏਜੰਸੀ ਨੇ ਕੀਤਾ ਸੰਮਨ
Follow Us On

Imran Khan Toshakhana Case: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਭਤੀਜੇ ਹਸਨ ਨਿਆਜ਼ੀ ਨੂੰ ਇਸਲਾਮਾਬਾਦ ਪੁਲਿਸ (Islamabad Police) ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਚੁੱਕਿਆ ਤਾਂ ਉਹ ਕੋਰਟ ਕੰਪਲੈਕਸ ਵਿੱਚ ਸੀ। ਨਿਆਜ਼ੀ ਖ਼ਿਲਾਫ਼ ਦਰਜ ਕੇਸਾਂ ਵਿੱਚ ਜ਼ਮਾਨਤ ਮਿਲਣ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਸਨ ਨਿਆਜ਼ੀ ਇਮਰਾਨ ਖਾਨ ਦੇ ਕਾਨੂੰਨੀ ਸਲਾਹਕਾਰ ਵੀ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਸੰਮਨ ਭੇਜਿਆ ਹੈ। ਉਨ੍ਹਾਂ ਨੂੰ 21 ਮਾਰਚ ਨੂੰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਹਮਾਇਤ ਵਿੱਚ ਆਏ ਉਨ੍ਹਾਂ, ਸੜਕਾਂ ਬੰਦ ਕਰਨ ਦਾ ਸੱਦਾ

ਪੀਟੀਆਈ ਨੇਤਾ ਫਾਰੂਖ ਹਬੀਬ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਪੁਲਿਸ ਹਸਨ ਨਿਆਜ਼ੀ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਇਹ ਪੁਲਿਸ-ਗਰਦੀ ਦਾ ਨਵਾਂ ਨੀਵਾਂ ਪੱਧਰ ਹੈ। ਜ਼ਮਾਨਤ ਮਿਲਣ ਤੋਂ ਬਾਅਦ ਵੀ ਹਸਨ ਨਿਆਜ਼ੀ ਨੂੰ ਪੁਲਿਸ ਨੇ ਅਗਵਾ ਕਰ ਲਿਆ। ਉਨ੍ਹਾਂ ਦੇਸ਼ ਭਰ ਦੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਨਿਆਜ਼ੀ ਦੇ ਸਮਰਥਨ ਵਿੱਚ ਆਉਣ ਅਤੇ ਸੜਕਾਂ ਜਾਮ ਕਰਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version