Pakistan: ਇਮਰਾਨ ਖ਼ਾਨ ਵਾਲ-ਵਾਲ ਬਚੇ, ਕਾਫ਼ਲੇ ਦੀਆਂ ਗੱਡੀਆਂ ਨਾਲ ਹੋਇਆ ਹਾਦਸਾ

Updated On: 

18 Mar 2023 14:48 PM

Imran Convoy News: ਇਸ ਸਮੇਂ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ। ਲਾਹੌਰ ਤੋਂ ਇਸਲਾਮਾਬਾਦ ਜਾ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ 'ਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਸੁਰੱਖਿਅਤ ਹਨ।

Pakistan: ਇਮਰਾਨ ਖ਼ਾਨ ਵਾਲ-ਵਾਲ ਬਚੇ, ਕਾਫ਼ਲੇ ਦੀਆਂ ਗੱਡੀਆਂ ਨਾਲ ਹੋਇਆ ਹਾਦਸਾ
Follow Us On

ਪਾਕਿਸਾਤਨ: ਪਾਕਿਸਤਾਨ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ( Former Prime Minister) ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ (Imran Khan) ਦੇ ਲਾਹੌਰ ਤੋਂ ਇਸਲਾਮਾਬਾਦ ਜਾ ਰਹੇ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਮਰਾਨ ਖਾਨ ਚੋਣ ਕਮਿਸ਼ਨ ਵੱਲੋਂ ਦਾਇਰ ਸ਼ਿਕਾਇਤ ਨਾਲ ਸਬੰਧਤ ਕਾਰਵਾਈ ਵਿੱਚ ਹਿੱਸਾ ਲੈਣ ਲਈ ਏਡੀਐਸਜੇ ਜ਼ਫਰ ਇਕਬਾਲ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਕਾਫਲੇ ‘ਤੇ ਹਮਲੇ ਤੋਂ ਬਾਅਦ, ਇਮਰਾਨ ਖਾਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਮੈਂ ਇਸ ਸਮੇਂ ਇਸਲਾਮਾਬਾਦ ਵਿੱਚ ਅਦਾਲਤ ਜਾ ਰਿਹਾ ਹਾਂ। ਬਦਕਿਸਮਤੀ ਨਾਲ, ਹਾਦਸਾ ਵਾਪਰ ਗਿਆ ਹੈ, ਇਸ ਲਈ ਮੈਂ ਲੇਟ ਹਾਂ. ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ (ਸਰਕਾਰ) ਨੇ ਮੈਨੂੰ ਗ੍ਰਿਫਤਾਰ ਕਰਨ ਦੀ ਪੂਰੀ ਯੋਜਨਾ ਬਣਾਈ ਹੈ ਅਤੇ ਇਸ ਤੋਂ ਉਨ੍ਹਾਂ ਦੇ ਮਾੜੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ। ਮੈਂ ਪਹਿਲਾਂ ਵੀ ਅਦਾਲਤ ਜਾ ਰਿਹਾ ਸੀ।

ਮੇਰੀ ਗ੍ਰਿਫਤਾਰੀ ਲੰਡਨ ਦੀ ਯੋਜਨਾ ਦਾ ਹਿੱਸਾ: ਇਮਰਾਨ ਖਾਨ

ਇਮਰਾਨ ਖਾਨ ਨੇ ਅੱਗੇ ਕਿਹਾ, ”ਉਨ੍ਹਾਂ ਨੇ ਮੇਰੇ ਘਰ ‘ਤੇ ਹਮਲਾ ਕੀਤਾ। ਉਨ੍ਹਾਂ ਦਾ ਉਦੇਸ਼ ਮੈਨੂੰ ਜੇਲ੍ਹ ਵਿੱਚ ਬੰਦ ਕਰਨਾ ਸੀ, ਕਿਉਂਕਿ ਇਹ ਲੰਡਨ ਦੀ ਯੋਜਨਾ ਦਾ ਹਿੱਸਾ ਸੀ, ਕਿਉਂਕਿ ਇਹ ਨਵਾਜ਼ ਸ਼ਰੀਫ਼ ਦੀ ਮੰਗ ਹੈ। ਹੁਣ ਉਹ ਫਿਰ ਅਜਿਹਾ ਹੀ ਕਰਨ ਜਾ ਰਹੇ ਹਨ। ਮੈਂ ਜਾਣਦਾ ਹਾਂ ਕਿ ਇਹ ਮੈਨੂੰ ਗ੍ਰਿਫਤਾਰ ਕਰ ਲਵੇਗੀ, ਪਰ ਫਿਰ ਵੀ ਮੈਂ ਜਾ ਰਿਹਾ ਹਾਂ, ਕਿਉਂਕਿ ਮੈਂ ਕਾਨੂੰਨ ਵਿੱਚ ਵਿਸ਼ਵਾਸ ਕਰਦਾ ਹਾਂ।ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਟਵੀਟ ਕੀਤਾ, ਹੁਣ ਇਹ ਸਪੱਸ਼ਟ ਹੈ ਕਿ ਮੇਰੇ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਸਰਕਾਰ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।

ਇਮਰਾਨ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ

ਦਰਅਸਲ, ਇਸਲਾਮਾਬਾਦ ਦੀ ਅਦਾਲਤ ਅੱਜ ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਸੁਣਵਾਈ ਮੁੜ ਸ਼ੁਰੂ ਕਰੇਗੀ। ਪੁਲਿਸ ਵੱਲੋਂ ਇਮਰਾਨ ਖ਼ਾਨ ਨੂੰ ਪਿਛਲੀਆਂ ਸੁਣਵਾਈਆਂ ਵਿੱਚ ਪੇਸ਼ ਨਾ ਹੋਣ ਕਾਰਨ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਹੁਣ ਤੱਕ ਅਸਫ਼ਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸਲਾਮਾਬਾਦ ਦੇ ਜੀ-11 ਸਥਿਤ ਨਿਆਇਕ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ, ਜਿੱਥੇ ਇਮਰਾਨ ਖਾਨ ਦੇ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ (ECP) ਨੇ ਕਥਿਤ ਤੌਰ ‘ਤੇ ਸੰਪਤੀ ਘੋਸ਼ਣਾ ਵਿੱਚ ਆਪਣੇ ਤੋਹਫ਼ਿਆਂ ਦੇ ਵੇਰਵੇ ਲੁਕਾਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ