Fawad Chaudhary Video: ‘ਪਾਕਿਸਤਾਨੀ ਫੌਜ ਹੈ ਤਾਂ ਪਾਕਿਸਤਾਨ ਹੈ ਅਤੇ ਪਾਕਿਸਤਾਨ ਹੈ’ ਤਾਂ ਅਸੀ ਸਾਰੇ ਹਾਂ, ਕਿਵੇਂ ਫਵਾਦ ਦੀ ਅਕਲ ਲੱਗੀ ਠਿਕਾਣੇ?

tv9-punjabi
Updated On: 

17 May 2023 16:42 PM

ਇਮਰਾਨ ਖਾਨ ਦੇ ਚਹੇਤੇ ਫਵਾਦ ਚੌਧਰੀ ਦੇ ਸੁਰ ਬਦਲ ਗਏ ਹਨ। ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ ਹੁਣ ਉਹ ਪਾਕਿਸਤਾਨੀ ਫੌਜ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਆਖਿਰ ਕੀ ਹੈ ਮਾਮਲਾ।

Loading video
Follow Us On

ਪਾਕਿਸਤਾਨ ‘ਚ ਜਦੋਂ ਇਮਰਾਨ ਖਾਨ ਦੀ ਸਰਕਾਰ ਸੀ ਤਾਂ ਉਸ ਸਮੇਂ ਫਵਾਦ ਚੌਧਰੀ (Fawad Chaudhary) ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਸੀ। ਫਵਾਦ ਚੌਧਰੀ ਨੇ ਮੰਤਰੀ ਵਜੋਂ ਕੋਈ ਕੰਮ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਪਰ ਉਹ ਇਕ ਕੰਮ ਲਗਾਤਾਰ ਕਰਦੇ ਰਹੇ। ਪਾਕਿਸਤਾਨੀ ਫੌਜ ਦੇ ਉਕਸਾਉਣ ‘ਤੇ ਫਵਾਦ ਨੇ ਭਾਰਤ ਖਿਲਾਫ ਕਾਫੀ ਜ਼ਹਿਰ ਉਗਲਿਆ। ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਫੌਜ ਖੁਦ ਉਨ੍ਹਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਫਵਾਦ ਨੇ ਪਾਕਿਸਤਾਨੀ ਫੌਜ ਦੀਆਂ ਤਾਰੀਫ਼ਾ ਦੇ ਕਸੀਦੇ ਪੜਦਿਆਂ ਕਿਹਾ ਹੈ, ‘ਜੇ ਪਾਕਿਸਤਾਨੀ ਫੌਜ ਹੈ ਤਾਂ ਪਾਕਿਸਤਾਨ ਹੈ ਅਤੇ ਪਾਕਿਸਤਾਨ ਹੈ ਤਾਂ ਅਸੀਂ ਸਾਰੇ ਹਾਂ।’

ਦਰਅਸਲ, ਫਵਾਦ ਚੌਧਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਗ੍ਰਿਫਤਾਰੀ ਤੋਂ ਬਚਣ ਲਈ ਇਸਲਾਮਾਬਾਦ ਹਾਈ ਕੋਰਟ ਵੱਲ ਭੱਜ ਰਹੇ ਹਨ । 9 ਮਈ ਨੂੰ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ‘ਚ ਹਿੰਸਾ ਹੋਈ ਸੀ, ਜਿਸ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਪੀਟੀਆਈ ਨੇਤਾਵਾਂ ਨੇ ਹਿੰਸਾ ਦੌਰਾਨ ਫੌਜ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਕੀਤੀ। ਹਾਲਾਂਕਿ ਜਦੋਂ ਫਵਾਦ ਨੇ ਆਪਣੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਦੇਖੀ ਤਾਂ ਉਹ ਭੱਜਦੇ ਨਜ਼ਰ ਆ ਰਹੇ ਹਨ।

ਕੀ ਬੋਲੇ ਫਵਾਦ ਚੌਧਰੀ?

ਪਾਕਿਸਤਾਨੀ ਫੌਜ ਦੀ ਕਾਰਵਾਈ ਤੋਂ ਫਵਾਦ ਚੌਧਰੀ ਇੰਨੇ ਡਰੇ ਹੋਏ ਹਨ ਕਿ ਹੁਣ ਉਨ੍ਹਾਂ ਨੇ ਉਸ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਫਵਾਦ ਨੇ 9 ਮਈ ਨੂੰ ਹੋਈ ਹਿੰਸਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ। ਪੀਟੀਆਈ ਦੇ ਬੁਲਾਰੇ ਫਵਾਦ ਨੇ ਕਿਹਾ, “ਪਾਕਿਸਤਾਨ ਦੀ ਹੋਂਦ ਇਸ ਲਈ ਹੈ ਕਿਉਂਕਿ ਪਾਕਿਸਤਾਨੀ ਫੌਜ (Pakistan Army) ਮੌਜੂਦ ਹੈ ਅਤੇ ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।” ਕੁੱਲ ਮਿਲਾ ਕੇ ਜਿਵੇਂ ਹੀ ਪਾਕਿਸਤਾਨੀ ਫੌਜ ਨੇ ਫਵਾਦ ਨੂੰ ‘ਟਾਈਟ’ ਕੀਤਾ,ਉਨ੍ਹਾਂ ਦੀ ਅਕਲ ਠਿਕਾਣੇ ਆ ਗਈ।

ਜਦੋਂ ਭੱਜਦੇ ਹੋਏ ਦਿਖੇ ਫਵਾਦ

ਦਰਅਸਲ 9 ਮਈ ਨੂੰ ਹੋਈ ਹਿੰਸਾ ‘ਚ ਗ੍ਰਿਫਤਾਰੀ ਤੋਂ ਬਚਣ ਲਈ ਫਵਾਦ ਚੌਧਰੀ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਪਹੁੰਚੇ ਸਨ। ਹਾਈ ਕੋਰਟ ਨੇ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ 17 ਮਈ ਤੱਕ ਰੋਕ ਲਾ ਦਿੱਤੀ। ਪਰ ਜਿਵੇਂ ਹੀ ਉਹ ਅਦਾਲਤ ਤੋਂ ਬਾਹਰ ਨਿਕਲ ਕੇ ਕਾਰ ਵਿਚ ਬੈਠੇ ਤਾਂ ਉਨ੍ਹਾਂ ਨੇ ਅੱਤਵਾਦ ਵਿਰੋਧੀ ਦਸਤੇ ਦੇ ਮੈਂਬਰਾਂ ਨੂੰ ਆਪਣੇ ਵੱਲ ਆਉਂਦੇ ਦੇਖਿਆ। ਇਹ ਦੇਖ ਫਵਾਦ ਨੂੰ ਪਸੀਨੇ ਛੁੱਟ ਗਏ।

ਗ੍ਰਿਫਤਾਰੀ ਦੀ ਲਟਕਦੀ ਤਲਵਾਰ ਦੇਖ ਕੇ ਫਵਾਦ ਹੈਰਾਨ ਰਹਿ ਗਏ ਅਤੇ ਤੁਰੰਤ ਆਪਣੀ ਕਾਰ ‘ਚੋਂ ਉਤਰ ਕੇ ਭੱਜੇ। ਉਹ ਝੱਟ ਅਦਾਲਤ ਦੀ ਚਾਰਦੀਵਾਰੀ ਵੱਲ ਮੁੜ ਗਏ। ਉਨ੍ਹਾਂ ਨੂੰ ਸਾਹ ਚੜ੍ਹਿਆ ਹੋਇਆ ਸੀ। ਇਸ ਦੌਰਾਨ ਵਕੀਲਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ