AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਚਾਹੇ ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿਸਤਾਨ ਆਉਂਦੀ… ਸਰਬਜੀਤ ਕੌਰ ਨੇ ਕੀਤਾ ਸੱਚੇ ਪਿਆਰ ਦਾ ਇਜ਼ਹਾਰ, ਸ਼ੈਲਟਰ ਹੋਮ ਤੋਂ ਹੋਈ ਹੈ ਰਿਹਾਅ

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਤੋਂ ਬਾਅਦ ਸਰਬਜੀਤ ਕੌਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੱਚਾ ਪਿਆਰ ਕਰਦੇ ਹਾਂ ਤਾਂ ਫਿਰ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਮਿਲਾਂਗੇ। ਕਦੇ ਨਾਲ ਕਦੇ ਮਿਲਾਂਗੇ... 8 ਸਾਲ ਹੋ ਗਏ ਸਾਨੂੰ ਪਿਆਰ ਕਰਦਿਆਂ ਨੂੰ ਤੇ ਜੇਕਰ ਮੇਰੇ ਮੂੰਹ 'ਚ ਦੰਦ ਨਹੀਂ ਵੀ ਰਹਿੰਦੇ ਤਾਂ ਵੀ ਮੈਂ ਇੱਥੇ (ਪਾਕਿਸਤਾਨ) ਆਉਣਾ ਸੀ।

ਚਾਹੇ ਮੂੰਹ 'ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿਸਤਾਨ ਆਉਂਦੀ... ਸਰਬਜੀਤ ਕੌਰ ਨੇ ਕੀਤਾ ਸੱਚੇ ਪਿਆਰ ਦਾ ਇਜ਼ਹਾਰ, ਸ਼ੈਲਟਰ ਹੋਮ ਤੋਂ ਹੋਈ ਹੈ ਰਿਹਾਅ
ਸਰਬਜੀਤ ਕੌਰ (Pic: Social Media)
lalit-sharma
| Updated On: 13 Feb 2026 11:24 AM IST

ਭਾਰਤੀ ਸਿੱਖ ਜੱਥੇ ਦੀ ਆੜ ‘ਚ ਪਾਕਿਸਤਾਨ ਜਾ ਕੇ ਫ਼ਰਾਰ ਹੋਣ ਵਾਲੀ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਪਾਕਿਸਤਾਨ ‘ਚ ਆਪਣੇ ਸ਼ੌਹਰ (ਪਤੀ) ਦੇ ਘਰ ਚਲੀ ਗਈ ਹੈ। ਹੁਣ ਉਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਸਰਬਜੀਤ ਦੀ ਰਿਹਾਈ ਦਾ ਫੈਸਲਾ ਕਾਨੂਨੀ ਤੇ ਮਨੁੱਖਤਾ ਦੇ ਪਹਿਲੂ ‘ਦੇ ਆਧਾਰ ਨੂੰ ਮੁੱਖ ਰੱਖਦੇ ਹੋਏ ਲਿਆ ਗਿਆ ਹੈ।

‘ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਇੱਥੇ ਆਉਂਦੀ’

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਤੋਂ ਬਾਅਦ ਸਰਬਜੀਤ ਕੌਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੱਚਾ ਪਿਆਰ ਕਰਦੇ ਹਾਂ ਤਾਂ ਫਿਰ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਮਿਲਾਂਗੇ। ਕਦੇ ਨਾਲ ਕਦੇ ਮਿਲਾਂਗੇ… 8 ਸਾਲ ਹੋ ਗਏ ਸਾਨੂੰ ਪਿਆਰ ਕਰਦਿਆਂ ਨੂੰ ਤੇ ਜੇਕਰ ਮੇਰੇ ਮੂੰਹ ‘ਚ ਦੰਦ ਨਹੀਂ ਵੀ ਰਹਿੰਦੇ ਤਾਂ ਵੀ ਮੈਂ ਇੱਥੇ (ਪਾਕਿਸਤਾਨ) ਆਉਣਾ ਸੀ। ਉਸ ਨੇ ਕਿਹਾ ਕਿ ਮੈਂ ਆਉਣ ਵਾਲ ਟਾਈਮ ਪਾਕਿਸਤਾਨ ‘ਚ ਹੱਸਦੀ ਤੇ ਖੁਸ਼ੀ ਨਾਲ ਬਿਤਾਵਾਂਗੀ।

ਕੀ ਹੈ ਪੂਰਾ ਮਾਮਲਾ?

ਪਿੰਡ ਅਮਾਨੀਪੁਰ, ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ, 2025 ਨੂੰ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ। ਇਹ ਸਿੱਖ ਜੱਥਾ ਦੱਸ ਦਿਨਾਂ ਲਈ ਪਾਕਿਸਤਾਨ ਰੁਕਿਆ ਸੀ। ਸਿੱਖ ਜੱਥਾ ਪਾਕਿਸਤਾਨ ‘ਚ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 13 ਨਵੰਬਰ ਨੂੰ ਪਰਤ ਆਇਆ ਸੀ। ਪਰ ਇਸ ਦੌਰਾਨ ਜੱਥੇ ਦਾ ਇੱਕ ਮੈਂਬਰ ਪਰਤਿਆ ਨਹੀਂ ਸੀ। ਇਹ ਹੋਰ ਕੋਈ ਨਹੀਂ ਸਗੋਂ ਸਰਬਜੀਤ ਕੌਰ ਸੀ।

ਸਰਬਜੀਤ ਤੋਂ ਬਣੀ ਨੂਰ ਫਾਤਿਮਾ

ਇਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆਈ ਕਿ ਸਰਬਜੀਤ ਕੌਰ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਆਪਣਾ ਨਾਮ ਨੂਰ ਫਾਤਿਮਾ ਰੱਖ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਸ਼ੇਖਪੁਰਾ ਦੇ ਨੂਰ ਹੁਸੈਨ ਨਾਲ ਨਿਕਾਹ (ਵਿਆਹ) ਕਰਵਾ ਲਿਆ ਹੈ। ਇਸ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਉਸ ਦੇ ਨਿਕਾਹ ਦੇ ਦਸਤਾਵੇਜ਼ ਤੇ ਇਸਲਾਮ ਧਰਮ ਕਬੂਲ ਕਰਨ ਦੀ ਵੀਡੀਓ ਵਾਇਰਲ ਹੋਈ ਸੀ।

ਪਾਕਿਸਤਾਨ ਤੋਂ ਕੱਢਣ ਦੀ ਮੰਗ

ਇਸ ਤੋਂ ਬਾਅਦ ਪਾਕਿਸਤਾਨ ਦੇ ਵੱਖ-ਵੱਖ ਕਾਨੂਨੀ ਅਦਾਰਿਆਂ ‘ਚ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ। ਕਈ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਬਾਹਰ ਕੱਢਿਆ ਜਾਵੇ, ਕਿਉਂਕਿ ਉਹ ਗੈਰ-ਕਾਨੂੰਨੀ ਤੌਰ ‘ਤੇ ਪਾਕਿਸਤਾਨ ਰਹਿ ਰਹੀ ਸੀ।

ਹਾਲਾਂਕਿ, ਇਸ ਤੋਂ ਬਾਅਦ ਉਸ ਨੂੰ ਸ਼ੈਲਟਰ ਹੋਮ ‘ਚ ਭੇਜ ਦਿੱਤਾ ਗਿਆ ਸੀ। ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਸਰਬਜੀਤ ਕੌਰ ਭਾਰਤ ਆਉਣਾ ਚਾਹੁੰਦੀ ਹੈ। ਪਰ, ਹੁਣ ਸਰਬਜੀਤ ਕੌਰ ਸ਼ੈਲਟਰ ਹੋਮ ਤੋਂ ਬਾਹਰ ਆਈ ਹੈ ਤਾਂ ਉਸ ਦਾ ਇਹ ਵੀਡੀਓ ਦੱਸ ਰਿਹਾ ਹੈ ਕਿ ਉਹ ਪਾਕਿਸਤਾਨ ‘ਚ ਹੀ ਖੁਸ਼ ਹੈ ਤੇ ਉੱਥੇ ਹੀ ਰਹਿਣਾ ਚਾਹੁੰਦੀ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...