ਆਪਣੇ ਸਰਕਾਰੀ ਮੁਲਾਜ਼ਮਾਂ ਦੀ 10 ਫੀਸਦ ਤਨਖਾਹ ਕੱਟੇਗਾ ਪਾਕਿਸਤਾਨ
ਸਰਕਾਰ ਦੇ ਫੈਡਰਲ ਮੰਤਰੀਆਂ, ਸਲਾਹਾਕਾਰਾਂ ਸਮੇਤ ਵੱਡੀ ਗਿਣਤੀ ਵਿੱਚ ਫੈਡਰਲ ਵਜ਼ੀਰਾਂ ਅਤੇ ਡਿਵੀਜ਼ਨਾਂ ਦੇ ਖਰਚ ਵਿੱਚ ਵੀ 15 ਫ਼ੀਸਦ ਕਟੌਤੀ ਕੀਤੇ ਜਾਣ ਦਾ ਵਿਚਾਰ ਹੈ। ਹੋਰ ਤਾਂ ਹੋਰ, ਸਲਾਹਾਕਾਰਾਂ ਦੀ ਗਿਣਤੀ 78 ਤੋਂ ਘਟਾ ਕੇ ਸਿਰਫ 30 ਤਕ ਲਿਆਉਣ ਦੀ ਵੀ ਮਨਸ਼ਾ ਹੈ।
ਅਮੀਰਾਂ ਨੂੰ ਮੁਫਤ ਦੀਆਂ ਰੇਵੜੀਆਂ ਵੰਡਣਾ ਬੰਦ ਕਰੋ! ਟੈਕਸ ਵਧਾਓ, ਪਾਕਿਸਤਾਨ ਨੂੰ IMF ਦੀ ਸਲਾਹ। IMF advise to Pakistan Government on Subsidy
ਇਸਲਾਮਾਬਾਦ: ਪਾਕਿਸਤਾਨ ਦੇ ਮਾਲੀ ਸੁਰਤੇਹਾਲ ਹੁਣ ਅਜਿਹੇ ਹੋ ਗਏ ਹਨ ਕਿ ਉਨ੍ਹਾਂ ਦੀ ਪਹਿਲਾ ਦੀਆਂ ਸਰਕਾਰਾਂ ਵੱਲੋਂ ਆਈਐਮਐਫ ਤੋਂ ਕਰਜ ਲੈਣ ਵਾਸਤੇ ਕੀਤੇ ਸਮਝੌਤੇ ਦੀ 9ਵੀਂ ਵਾਰ IMF – ਆਈਐਮਐਫ ਨੂੰ ਸਮੀਖਿਆ ਕਰਨੀ ਪੈ ਰਹੀ ਹੈ। ਆਪਣੀ ਮਾਲੀ ਹਾਲਤ ਨੂੰ ਪਟਰੀ ਤੇ ਲਿਆਉਣ ਵਾਸਤੇ ਪਾਕਿਸਤਾਨ ਸਰਕਾਰ ਕਈ ਰਸਤਿਆਂ ਤੇ ਮੱਥਾਪੱਚੀ ਕਰ ਰਹੀ ਹੈ, ਅਤੇ ਉਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮਾਂ ਦੀ 10 ਫੀਸਦ ਤਨਖਾਹ ਕੱਟ ਲਏ ਜਾਣ ਦੀ ਵੀ ਯੋਜਨਾ ਹੈ। ਅਸਲ ਵਿੱਚ ਇਸ ਤਰ੍ਹਾਂ ਦੇ ਅਸਾਰ ਪਾਕਿਸਤਾਨ ਦੇ ਮੀਡੀਆ ਵੱਲੋ ਉੱਥੇ ਅਜਿਹੀ ਖਬਰਾਂ ਚਲਾਏ ਜਾਣ ਮਗਰੋਂ ਨਜ਼ਰ ਆਉਂਦੇ ਹਨ।


