ਪਾਕਿਸਤਾਨ ਨੇ ਵਾਘ੍ਹਾ ਬਾਰਡਰ ਕੀਤਾ ਬੰਦ…ਸਾਰੇ ਭਾਰਤੀ ਵੀਜ਼ੇ ਰੱਦ… ਪਰ ਜਾਰੀ ਰਹੇਗੀ ਸਿੱਖ ਸ਼ਰਧਾਲੂਆਂ ਦੀ ਯਾਤਰਾ

kusum-chopra
Updated On: 

24 Apr 2025 17:48 PM

Pakistan Close Wagah Border: ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿੱਚ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਵੱਡੀ ਬੈਠਕ ਬੁਲਾਈ, ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੋਂ ਇਲਾਵਾ ਕਈ ਵੱਡੇ ਮੰਤਰੀ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪਾਕਿਸਤਾਨ ਵੱਲੋ ਕਈ ਵੱਡੇ ਫੈਸਲੇ ਲਏ ਗਏ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਵਾਘ੍ਹਾ ਬਾਰਡਰ ਬੰਦ ਕਰਨ ਦਾ ਐਲਾਨ ਅਤੇ ਭਾਰਤ ਨਾਲ ਕਾਰੋਬਾਰ ਖਤਮ ਕਰਨ ਦਾ ਫੈਸਲਾ ਸ਼ਾਮਲ ਹੈ।

ਪਾਕਿਸਤਾਨ ਨੇ ਵਾਘ੍ਹਾ ਬਾਰਡਰ ਕੀਤਾ ਬੰਦ...ਸਾਰੇ ਭਾਰਤੀ ਵੀਜ਼ੇ ਰੱਦ... ਪਰ ਜਾਰੀ ਰਹੇਗੀ ਸਿੱਖ ਸ਼ਰਧਾਲੂਆਂ ਦੀ ਯਾਤਰਾ
Follow Us On

ਅੱਤਵਾਦੀ ਹਮਲੇ ਅਤੇ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਚਕਾਰ, ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਇਸਲਾਮਾਬਾਦ ਵਿੱਚ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਵੱਡੀ ਬੈਠਕ ਬੁਲਾਈ, ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੋਂ ਇਲਾਵਾ ਕਈ ਵੱਡੇ ਮੰਤਰੀ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪਾਕਿਸਤਾਨ ਵੱਲੋ ਕਈ ਵੱਡੇ ਫੈਸਲੇ ਲਏ ਗਏ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਵਾਘ੍ਹਾ ਬਾਰਡਰ ਬੰਦ ਕਰਨ ਦਾ ਐਲਾਨ ਅਤੇ ਭਾਰਤ ਨਾਲ ਕਾਰੋਬਾਰ ਖਤਮ ਕਰਨ ਦਾ ਫੈਸਲਾ ਸ਼ਾਮਲ ਹੈ। ਨਾਲ ਹੀ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਦੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ, ਪਰ ਸਿੱਖ ਸ਼ਰਧਾਲੂਆਂ ਲਈ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਤੋਂ ਇਨਕਾਰ ਕੀਤਾ ਹੈ। ਸਿੱਖ ਸ਼ਰਧਾਲੂ ਪਹਿਲਾਂ ਵਾਂਗ ਹੀ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣਗੇ।

ਸਿੱਖ ਸ਼ਰਧਾਲੂ ਪਹਿਲਾਂ ਵਾਂਗ ਗੁਰੂਧਾਮਾਂ ਦੇ ਕਰ ਸਕਣਗੇ ਦਰਸ਼ਨ

ਪਾਕਿਸਤਾਨ ਨੇ ਬੇਸ਼ੱਕ ਭਾਰਤੀ ਨਾਗਰਿਕਾਂ ਲਈ ਹਰ ਤਰ੍ਹਾਂ ਦੇ ਵੀਜ਼ੇ ਤੇ ਰੋਕ ਲਗਾ ਦਿੱਤੀ ਹੈ ਪਰ ਦੋਵਾਂ ਮੁਲਕਾਂ ਵਿੱਚ ਸਿਖਰ ਤੇ ਪਹੁੰਚੇ ਤਣਾਅ ਦੌਰਾਨ ਵੀ ਸਿੱਖ ਸ਼ਰਧਾਲੂਆਂ ਦੇ ਆਉਣ ਤੇ ਰੋਕ ਨਹੀਂ ਲਗਾਈ ਹੈ। NSC ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਾਕਿਸਤਾਨੀਆਂ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਵੱਸਦੇ ਸਿੱਖ ਸ਼ਰਧਾਲੂ ਪਹਿਲਾਂ ਵਾਂਗ ਹੀ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਸਕਣਗੇ। ਉਨ੍ਹਾਂ ਦੇ ਵੀਜ਼ੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਰਹੇਗੀ।

ਭਾਰਤ ਨੇ ਇਕਪਾਸੜ ਕਾਰਵਾਈ ਕੀਤੀ ਹੈ- ਪਾਕਿਸਤਾਨ

ਪਾਕਿਸਤਾਨ ਸਰਕਾਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਵਿਰੁੱਧ ਇੱਕਪਾਸੜ ਕਾਰਵਾਈ ਕੀਤੀ ਹੈ। ਭਾਰਤ ਦੀ ਇਹ ਕਾਰਵਾਈ ਗੈਰ-ਕਾਨੂੰਨੀ ਹੈ। ਅਸੀਂ ਭਾਰਤ ਵੱਲੋਂ ਸਾਡੇ ਵਿਰੁੱਧ ਕੀਤੀ ਗਈ ਹਰ ਕਾਰਵਾਈ ਦਾ ਇੱਕ-ਇੱਕ ਕਰਕੇ ਜਵਾਬ ਦਿੱਤਾ ਹੈ।

ਬੀਟਿੰਗ ਰਿਟ੍ਰੀਟ ਪਰੇਡ ਦੌਰਾਨ ਨਹੀਂ ਖੋਲ੍ਹੇ ਜਾਣਗੇ ਗੇਟ

ਭਾਰਤ ਨੇ ਪਹਿਲਾਂ ਹੀ ਅਟਾਰੀ ਬਾਰਡਰ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਹੈ, ਜਿਸਤੋਂ ਬਾਅਦ ਬੀਐਸਐਫ ਨੇ ਵੀ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਅਟਾਰੀ ਵਾਘ੍ਹਾ ਬਾਰਡਰ ‘ਤੇ ਬੀਟਿੰਗ ਰਿਟ੍ਰੀਟ ਪਰੇਡ ਦੌਰਾਨ, ਭਾਰਤੀ ਪਾਸੇ ਦੇ ਗੇਟ ਨਹੀਂ ਖੋਲ੍ਹੇ ਜਾਣਗੇ ਅਤੇ ਨਾ ਹੀ ਪਾਕਿਸਤਾਨੀ ਸੈਨਿਕਾਂ ਨਾਲ ਹੱਥ ਮਿਲਾਉਣ ਦੀ ਰਸਮ ਹੋਵੇਗੀ।

ਪਾਕਿਸਤਾਨ ਨੇ ਸ਼ਿਮਲਾ ਸਮਝੌਤੇ ਤੋਂ ਪਿੱਛੇ ਹਟਣ ਦੀ ਦਿੱਤੀ ਧਮਕੀ

ਪਾਕਿਸਤਾਨ ਨੇ ਸ਼ਿਮਲਾ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਵੀ ਦਿੱਤੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨਾਲ ਸਾਰੇ ਦੁਵੱਲੇ ਸਮਝੌਤੇ ਮੁਅੱਤਲ ਕਰ ਦਿੱਤੇ ਗਏ ਹਨ। ਭਾਰਤ ਨੇ ਇਕਪਾਸੜ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ। ਇਸ ਤੋਂ ਇਲਾਵਾ, ਉਸਨੇ ਵਾਹਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਹੈ। ਨਾਲ ਹੀ, ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਾਰਤ ਇਸ ਹਮਲੇ ਦਾ ਢੁਕਵਾਂ ਜਵਾਬ ਦੇ ਸਕਦਾ ਹੈ। ਭਾਰਤ ਦੀ ਕਾਰਵਾਈ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ।

NSC ਦੀ ਮੀਟਿੰਗ ਵਿੱਚ, ਪਾਕਿਸਤਾਨ ਨੇ ਭਾਰਤੀ ਡਿਪਲੋਮੈਟਾਂ ਦੀ ਗਿਣਤੀ ਘਟਾ ਕੇ 30 ਕਰ ਦਿੱਤੀ ਹੈ। ਨਾਲ ਹੀ ਉਸਨੇ ਆਪਣੇ ਡਿਪਲੋਮੈਟਾਂ ਨੂੰ 30 ਅਪ੍ਰੈਲ ਤੱਕ ਭਾਰਤ ਤੋਂ ਵਾਪਸ ਆਉਣ ਦਾ ਹੁਕਮ ਦਿੱਤਾ ਹੈ। ਉੱਧਰ, ਪਾਕਿਸਤਾਨੀ ਫੌਜ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਪਾਕਿ ਐਨਐਸਏ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨੂੰ ਜਵਾਬ ਦੇਣ ਲਈ ਪੂਰੀ ਤਰ੍ਹਾਂ ਨਲ ਤਿਆਰ ਹੈ।

ਮੀਟਿੰਗ ਵਿੱਚ ਪਾਕਿਸਤਾਨ ਵੱਲੋਂ ਲਏ ਗਏ ਕਈ ਫੈਸਲੇ

ਪਾਕਿਸਤਾਨ ਨੇ ਐਨਐਸਸੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਹੈ ਕਿ ਭਾਰਤ ਨਾਲ ਹਰ ਤਰ੍ਹਾਂ ਦੇ ਕਾਰੋਬਾਰ ‘ਤੇ ਪਾਬੰਦੀ ਲਗਾਈ ਜਾਵੇਗੀ। ਉਸਨੇ ਕਿਹਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ। ਨਾਲ ਹੀ ਉਸਨੇ ਕਿਹਾ ਹੈ ਸਿੰਧੂ ਨਦੀ ਦੇ ਪਾਣੀ ਨੂੰ ਰੋਕਣਾ ਇੱਕ ਜੰਗ ਵਾਂਗ ਹੈ। ਭਾਰਤ ਦੇ ਵੱਡੇ ਫੈਸਲਿਆਂ ਤੋਂ ਡਰੇ ਪਾਕਿਸਤਾਨ ਨੇ ਆਪਣੀ ਫੌਜ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਤੇ ਹਵਾਈ ਸੈਨਾ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਪਾਕਿਸਤਾਨ ‘ਚ ਡਰ ਦਾ ਮਾਹੌਲ

ਪਾਕਿਸਤਾਨ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਨਾਲ ਗੁਆਂਢੀ ਮੁਲਕ ਡਰ ਦੇ ਸਾਏ ਵਿੱਚ ਜੀ ਰਿਹਾ ਹੈ। ਪਾਕਿਸਤਾਨ ਸਰਹੱਦ ‘ਤੇ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਾਰੇ ਏਅਰਬੇਸੇਸ ਵਿੱਚ ਫੌਜ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, 18 ਜਹਾਜ਼ ਰਾਵਲਪਿੰਡੀ ਅਤੇ ਲਾਹੌਰ ਭੇਜੇ ਗਏ ਹਨ। ਨਾਲ ਹੀ ਅਰਬ ਸਾਗਰ ਵਿੱਚ ਵੀ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਉਸਦੇ ਏਅਰ ਚੀਫ ਮਾਰਸ਼ਲ ਨੇ ਆਪ੍ਰੇਸ਼ਨ ਬੇਸ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ।

ਦਹਿਸ਼ਤਗਰਦਾਂ ਨੂੰ ਲੁੱਕਣ ਲਈ ਘੱਟ ਪੈ ਜਾਵੇਗੀ ਜ਼ਮੀਨ – ਪੀਐਮ ਮੋਦੀ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਭਾਰਤ ਵਿੱਚ ਗੁੱਸਾ ਹੈ। ਬਿਹਾਰ ਦੇ ਮਧੂਬਨੀ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਆਕਾਵਾਂ ਦੀ ਕਮਰ ਟੁੱਟ ਜਾਵੇਗੀ। ਇੱਕ-ਇੱਕ ਅੱਤਵਾਦੀ ਦੀ ਪਛਾਣ ਕਰਾਂਗੇ। ਭਾਰਤ ਹਰ ਅੱਤਵਾਦੀ ਨੂੰ ਲੱਭ ਕੇ ਸਜ਼ਾ ਦੇਵੇਗਾ। ਉਨ੍ਹਾਂ ਨੂੰ ਲੁੱਕਣ ਲਈ ਜ਼ਮੀਨ ਘੱਟ ਪੈ ਜਾਵੇਗੀ। ਅਸੀਂ ਦਹਿਸ਼ਤਗਰਦੀ ਦੀ ਧਰਤੀ ਨੂੰ ਮਿਟਾ ਦੇਵਾਂਗੇ। ਪੀਐਮ ਮੋਦੀ ਨੇ ਕਿਹਾ ਕਿ ਇਹ ਹਮਲਾ ਨਿਹੱਥੇ ਲੋਕਾਂ ‘ਤੇ ਨਹੀਂ ਸੀ, ਸਗੋਂ ਇਹ ਭਾਰਤ ਦੀ ਆਤਮਾ ‘ਤੇ ਹਮਲਾ ਸੀ। ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।