ਅਮਰੀਕਾ ‘ਚ ਭਾਰਤੀਆਂ ਦਾ ਵਧਿਆ ਪ੍ਰਭਾਵ, ਸਮੋਸਾ ਕਾਕਸ ਦੇ ਮੈਂਬਰਾਂ ਦੀ ਗਿਣਤੀ ਹੋਈ ਪੰਜ

Published: 

12 Jan 2023 18:14 PM

ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਭਾਈਚਾਰਾ ਇੱਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ਲਈ ਬਹੁਤ ਯਤਨ ਕੀਤੇ ਸਨ।

ਅਮਰੀਕਾ ਚ ਭਾਰਤੀਆਂ ਦਾ ਵਧਿਆ ਪ੍ਰਭਾਵ, ਸਮੋਸਾ ਕਾਕਸ ਦੇ ਮੈਂਬਰਾਂ ਦੀ ਗਿਣਤੀ ਹੋਈ ਪੰਜ
Follow Us On

ਵਾਸ਼ਿੰਗਟਨ, ਭਾਰਤੀ ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਗੈਰ ਰਸਮੀ ਸਮੂਹ ਹੈ ਜਿਸ ਨੂੰ ਸਮੋਸਾ ਕਾਕਸ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਇਹ ਅਸਰ ਹੈ ਕਿ ਇਸ ਸਮੋਸਾ ਕਾਕਸ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਦੱਸ ਦੇਈਏ ਕਿ ਸਮੋਸਾ ਕਾਕਸ ਅਮਰੀਕੀ ਪ੍ਰਤੀਨਿਧੀ ਸਭਾ ਜਾਂ ਸੈਨੇਟ ਲਈ ਚੁਣੇ ਗਏ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦਾ ਸਮੂਹ ਹੈ। ਹੁਣ ਉਦਯੋਗਪਤੀ ਤੋਂ ਸਿਆਸਤਦਾਨ ਬਣੇ ਸ਼੍ਰੀ ਥਾਣੇਦਾਰ ਨੇ ਇਸ ਵਿੱਚ ਨਵੀਂ ਐਂਟਰੀ ਕੀਤੀ ਹੈ। ਸ੍ਰੀ ਥਾਣੇਦਾਰ ਪਿਛਲੇ ਸਾਲ ਦੇ ਅੰਤ ਵਿੱਚ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਜਿੱਤ ਹਾਸਿਲ ਕਰਕੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰ ਬਣੇ ਸਨ। ਪਹਿਲਾਂ, ਇਸ ਸਮੋਸਾ ਕਾਕਸ ਵਿੱਚ ਡੈਮੋਕਰੇਟਿਕ ਸੰਸਦ ਮੈਂਬਰ ਡਾ. ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਸ਼ਾਮਲ ਹਨ।

ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਭਾਈਚਾਰਾ ਇੱਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ਲਈ ਬਹੁਤ ਯਤਨ ਕੀਤੇ ਸਨ। ਭਾਰਤੀ ਭਾਈਚਾਰਾ ਫਲੋਰੀਡਾ, ਜਾਰਜੀਆ, ਮਿਸ਼ੀਗਨ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਟੈਕਸਾਸ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਹੈ। ਅਮਰੀਕੀ ਸਮਾਜ ਵਿੱਚ ਭਾਰਤੀ ਭਾਈਚਾਰਾ ਤਕਨਾਲੋਜੀ, ਵਿਗਿਆਨ, ਦਵਾਈ ਅਤੇ ਫੌਜ ਦੇ ਖੇਤਰ ਵਿੱਚ ਤੇਜ਼ੀ ਨਾਲ ਵਧਿਆ ਹੈ।

ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਮਾਈਕ੍ਰੋਸਾਫਟ, ਗੂਗਲ, ​​ਆਈਐਮਬੀ, ਮਾਸਟਰਕਾਰਡ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਸੀਈਓ ਦੇ ਅਹੁਦੇ ‘ਤੇ ਹਨ। 2010 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 25 ਸਾਲ ਤੋਂ ਵੱਧ ਉਮਰ ਦੇ 70 ਪ੍ਰਤੀਸ਼ਤ ਭਾਰਤੀ ਅਮਰੀਕੀ ਲੋਕਾਂ ਕੋਲ ਕਾਲਜ ਦੀ ਡਿਗਰੀ ਹੈ, ਜੋ ਕਿ ਅਮਰੀਕਾ ਦੀ ਰਾਸ਼ਟਰੀ ਔਸਤ ਦਾ ਢਾਈ ਗੁਣਾ ਹੈ। ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਭਾਰਤੀ ਅਮਰੀਕੀ ਭਾਈਚਾਰਾ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਭਾਈਚਾਰਾ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 40 ਲੱਖ ਤੋਂ ਵੱਧ ਹੈ ਅਤੇ ਅਮਰੀਕੀ ਸੰਸਦ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਨੁਮਾਇੰਦਗੀ ਵੀ ਲਗਾਤਾਰ ਵਧ ਰਹੀ ਹੈ।

ਕਮਲਾ ਹੈਰਿਸ ਅਮਰੀਕੀ ਸੈਨੇਟ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਅਮਰੀਕੀ ਮਹਿਲਾ ਹਨ। ਸਾਲ 2020 ‘ਚ ਕਮਲਾ ਹੈਰਿਸ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।