ਦੁਬਈ ਤੋਂ ਵਾਪਸ ਪਰਤੇ ਵਿਅਕਤੀ ਨੇ ਆਪਣੇ ਸੌਰੇ ਅਤੇ ਪਤਨੀ ਦੇ ਚਚੇਰੇ ਭਰਾ ਦੀ ਕਰ ਦਿੱਤੀ ਹੱਤਿਆ
ਉਸ ਦੀ ਪਤਨੀ ਰਮਨਦੀਪ ਨੇ ਦੱਸਿਆ, ਮੇਰੇ ਪਤੀ ਨੇ ਮੈਨੂੰ ਦਹੇਜ ਦੇ ਲਾਲਚ ਵਿੱਚ ਛੱਡ ਦਿੱਤਾ। ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਇਸ ਵਾਰ ਹੀ ਦੁਬਈ ਤੋਂ ਘਰ ਵਾਪਿਸ ਆਇਆ ਸੀ। ਉਹ ਆਪਣੀ ਭੈਣ ਨੂੰ ਲੈ ਕੇ ਸਾਡੇ ਘਰ ਆਇਆ ਅਤੇ ਮੇਰੇ ਪਿਤਾ, ਮੇਰੇ ਚਚੇਰੇ ਭਰਾ ਅਤੇ ਹੋਰ ਲੋਕਾਂ ਤੇ ਹਮਲਾ ਕਰ ਦਿੱਤਾ।

ਦੁਬਈ ਤੋਂ ਵਾਪਸ ਮੁੜਨ ਮਗਰੋਂ 35 ਵਰ੍ਹਿਆਂ ਦੇ ਇਕ ਵਿਅਕਤੀ ਨੇ ਇੱਥੇ ਪੰਜਾਬ ਦੇ ਮੁਕਤਸਰ ‘ਚ ਪੈਂਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਆਪਣੇ ਸੌਰੇ ਅਤੇ ਆਪਣੀ ਪਤਨੀ ਦੇ ਚਚੇਰੇ ਭਰਾ ਦੀ ਕਥਿੱਤ ਤੌਰ ਤੇ ਹਤਿਆ ਕਰ ਦਿੱਤੀ। ਇਸ ਵਾਰਦਾਤ ਵਿੱਚ ਅਰੋਪੀ ਬਲਵਿੰਦਰ ਸਿੰਘ ਨੇ ਆਪਣੇ ਸੌਰਿਆਂ ਘਰ ਦੇ ਤਿੰਨ ਹੋਰ ਮੈਂਬਰਾਂ ਨੂੰ ਵੀ ਫੱਟੜ ਕਰ ਦਿੱਤਾ।ਦਸਿਆ ਜਾਂਦਾ ਹੈ ਕਿ ਹਤਿਆ ਕਰਨ ਦੇ ਅਰੋਪੀ ਬਲਵਿੰਦਰ ਸਿੰਘ ਨੇ ਇਹ ਕਦਮ ਆਪਣੇ ਵਿਆਹ ਤੋਂ ਬਾਅਦ ਸੌਰਿਆਂ ਘਰ ਨਾਲ ਚੱਲ ਰਹੇ ਝਗੜੇ ਕਰਕੇ ਚੁੱਕਿਆ।
ਚਚੇਰੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਪੰਜਾਬ ਪੁਲਿਸ ਵੱਲੋਂ ਇਸ ਵਾਰਦਾਤ ਦੀ ਜਾਣਕਾਰੀ ਦੇਂਦਿਆਂ ਦੱਸਿਆ ਗਿਆ ਕਿ ਹੱਤਿਆ ਦੇ ਅਰੋਪੀ ਬਲਵਿੰਦਰ ਸਿੰਘ ਨੇ ਆਪਣੇ 65 ਸਾਲ ਦੇ ਸੌਰੇ ਗੱਜਣ ਸਿੰਘ ਅਤੇ ਆਪਣੀ ਪਤਨੀ ਦੇ 32 ਵਰ੍ਹਿਆਂ ਦੇ ਚਚੇਰੇ ਭਰਾ ਨਰਿੰਦਰ ਸਿੰਘ ਨੂੰ ਮਾਰ ਦਿੱਤਾ। ਇਸ ਕਤਲਕਾਂਡ ਵਿੱਚ ਫੱਟੜ ਹੋਣ ਵਾਲਿਆਂ ਵਿੱਚ ਰਸ਼ਪਾਲ ਕੌਰ, ਰਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਸ਼ਾਮਲ ਹਨ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਰੋਪੀ ਬਲਵਿੰਦਰ ਸਿੰਘ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀ। ਪੁਲਿਸ ਦੇ ਮੁਤਾਬਿਕ, ਅਰੋਪੀ ਨੇ ਕਤਲਕਾਂਡ ਨੂੰ ਅੰਜਾਮ ਦੇਣ ਲਈ ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੀ ਇੱਕ ਨੁਕੀਲੀ ਚੀਜ਼ ਦਾ ਇਸਤੇਮਾਲ ਕੀਤਾ ਸੀ।
ਦੋ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਦਾ ਦੋ ਸਾਲ ਪਹਿਲਾਂ ਹੀ ਰਮਨਦੀਪ ਕੌਰ ਨਾਲ ਵਿਆਹ ਹੋਇਆ ਸੀ ਪਰ ਆਪਣੇ ਵਿਆਹ ਦੇ ਚਾਰ ਮਹੀਨਿਆਂ ਬਾਅਦ ਹੀ ਉਹ ਡੁਬਈ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਦੋਵੇਂ ਪਤੀ-ਪਤਨੀ ਵਿਚਕਾਰ ਅਣਬਣ ਸ਼ੁਰੂ ਹੋ ਗਈ ਸੀ।ਪੀੜਿਤ ਪਰਿਵਾਰ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਤੈਸ਼ ਵਿੱਚ ਦੁਬਈ ਤੋਂ ਵਾਪਿਸ ਮੁੜਨ ਬਾਅਦ ‘ਭੱਜਦਾ-ਨੱਠਦਾ’ ਪਿੰਡ ਪੰਨਿਵਾਲ ਆਇਆ ਸੀ ਜਿੱਥੇ ਉਸਨੇ ਆਪਣੇ ਸਹੁਰਿਆਂ ਘਰ ਦੇ ਲੋਕਾਂ ‘ਤੇ ਕਾਤਿਲਾਨਾ ਹਮਲਾ ਕਰ ਦਿੱਤਾ।ਉਸ ਦੀ ਪਤਨੀ ਰਮਨਦੀਪ ਨੇ ਦੱਸਿਆ, ਮੇਰੇ ਪਤੀ ਨੇ ਮੈਨੂੰ ਦਹੇਜ ਦੇ ਲਾਲਚ ਵਿੱਚ ਛੱਡ ਦਿੱਤਾ। ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਇਸ ਵਾਰ ਹੀ ਦੁਬਈ ਤੋਂ ਘਰ ਵਾਪਿਸ ਆਇਆ ਸੀ।
ਨੌਕਰੀ ਮਿਲਣ ਤੋਂ ਬਾਅਦ ਬਲਵਿੰਦਰ ਦੁਬਈ ਚਲਾ ਗਿਆ ਸੀ
ਉਹ ਆਪਣੀ ਭੈਣ ਨੂੰ ਲੈ ਕੇ ਸਾਡੇ ਘਰ ਆਇਆ ਅਤੇ ਮੇਰੇ ਪਿਤਾ, ਮੇਰੇ ਚਚੇਰੇ ਭਰਾ ਅਤੇ ਹੋਰ ਲੋਕਾਂ ਤੇ ਹਮਲਾ ਕਰ ਦਿੱਤਾ।ਇਸ ਕਤਲਕਾਂਡ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਰੋਪੀ ਬਲਵਿੰਦਰ ਸਿੰਘ ਦੀ ਪਤਨੀ ਰਮਨਦੀਪ ਨੇ ਆਪਣੇ ਸੌਰਿਆਂ ਘਰ ਤੇ ਉਨ੍ਹਾਂ ਤੋਂ ਦਹੇਜ ਮੰਗਣ ਅਤੇ ਮਾਰ-ਕੁਟਾਈ ਕੀਤੇ ਜਾਣ ਦੀ ਸ਼ਿਕਾਇਤ ਪੁਲਿਸ ਵਿੱਚ ਦਿੱਤੀ ਸੀ। ਉੱਥੇ ਨੌਕਰੀ ਮਿਲਣ ਤੋਂ ਤੁਰੰਤ ਬਾਦ ਬਲਵਿੰਦਰ ਦੁਬਈ ਚਲਾ ਗਿਆ ਸੀ ਜਦਕਿ ਉਸ ਦੀ ਪਤਨੀ ਰਮਨਦੀਪ ਕੌਰ ਇੱਥੇ ਹੀ ਆਪਣੇ ਮਾਪਿਆਂ ਦੇ ਘਰ ਰਹਿਣ ਲੱਗੀ। ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਪੰਜਾਬ ਪੁਲਿਸ ਕਰ ਰਹੀ ਸੀ ਅਤੇ ਦੋਨਾਂ ਪਰਿਵਾਰਾਂ ਵੱਲੋਂ ਇਸ ਮਾਮਲੇ ਦਾ ਕੋਈ ਚੰਗਾ ਹੱਲ ਕੱਢੇ ਜਾਣ ਦੀ ਬੇਨਤੀ ਵੀ ਪੁਲਿਸ ਨੂੰ ਕੀਤੀ ਸੀ।