ਭਰਾ ਹੋ..ਭਰਾ ਹੀ ਰਹੋਗੇ.. ਲਾਰੈਂਸ ਤੇ ਭੱਟੀ ਦੀ ਹੋਈ ਦੋਸਤੀ, ਕਥਿਤ ਆਡੀਓ ਵਾਇਰਲ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਭੱਟੀ ਨੇ ਗੈਂਗਸਟਰ ਲਾਰੈਂਸ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਨੂੰ ਭਾਜਪਾ ਦਾ ਸਮਰਥਨ ਪ੍ਰਾਪਤ ਹੈ। ਜਿਸ ਕਾਰਨ ਜੇਲ੍ਹ ਆਉਂਦੇ ਹੀ ਲਾਰੈਂਸ ਨੂੰ ਮੋਬਾਈਲ ਮਿਲ ਜਾਂਦਾ ਹੈ।

ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੀ ਧਮਕੀ ਨੂੰ ਲੈ ਕੇ ਗੈਂਗਸਟਰ ਲਾਰੈਂਸ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵਿਚਕਾਰ ਚੱਲ ਰਹੀ ਦੁਸ਼ਮਣੀ ਹੋਰ ਵੀ ਵੱਧ ਗਈ ਸੀ। ਭੱਟੀ ਨੇ ਇੱਕ ਕਾਲ ਰਿਕਾਰਡਿੰਗ ਜਾਰੀ ਕੀਤੀ ਗਈ ਹੈ। ਉਸਨੇ ਦਾਅਵਾ ਕੀਤਾ ਕਿ ਇਸ ਵਿੱਚ ਲਾਰੈਂਸ ਦੀ ਆਵਾਜ਼ ਸੀ। ਹਾਲਾਂਕਿ ਅਸੀਂ ਇਸ ਵਾਇਰਲ ਹੋ ਰਹੀ ਆਡੀਓ ਕਲਿੱਪ ਦੀ ਦੀ ਪੁਸ਼ਟੀ ਨਹੀਂ ਕਰਦੇ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਭੱਟੀ ਨੇ ਗੈਂਗਸਟਰ ਲਾਰੈਂਸ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਨੂੰ ਭਾਜਪਾ ਦਾ ਸਮਰਥਨ ਪ੍ਰਾਪਤ ਹੈ। ਜਿਸ ਕਾਰਨ ਜੇਲ੍ਹ ਆਉਂਦੇ ਹੀ ਲਾਰੈਂਸ ਨੂੰ ਮੋਬਾਈਲ ਮਿਲ ਜਾਂਦਾ ਹੈ। ਹੁਣ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਹੋ ਗਿਆ ਹੈ ਤਾਂ ਓਧਰ ਸ਼ਹਿਜ਼ਾਦ ਭੱਟੀ ਦੇ ਨਾਮ ‘ਤੇ ਇੱਕ ਇੰਸਟਾਗ੍ਰਾਮ ਪੇਜ ‘ਤੇ ਇੱਕ ਆਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਭੱਟੀ ਅਤੇ ਲਾਰੈਂਸ ਵਿਚਕਾਰ ਹੋਈ ਗੱਲਬਾਤ ਹੈ।
ਵਾਇਰਲ ਆਡੀਓ
ਵਾਇਰਲ ਆਡੀਓ ਵਿੱਚ ਕਥਿਤ ਸ਼ਹਿਜ਼ਾਦ ਭੱਟੀ ਕਹਿੰਦਾ ਹੈ- ਸਲਾਮ ਵਲੇਕੁਮ ਲਾਰੈਂਸ ਭਾਈ, ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਤੁਹਾਡੀ ਸਿਹਤ ਕਿਵੇਂ ਹੈ। ਸਭ ਕੁੱਝ ਠੀਕ ਹੈ, ਕੋਈ ਸਮੱਸਿਆ ਨਹੀਂ, ਕੋਈ ਤਣਾਅ ਨਹੀਂ, ਮੈਂ ਤੁਹਾਡਾ ਸੁਨੇਹਾ ਪੂਰੀ ਸ਼ਾਂਤੀ ਨਾਲ ਸੁਣਿਆ। ਦੇਖੋ ਲਾਰੈਂਸ ਭਰਾ, ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸਿਆ ਸੀ। ਤੁਹਾਡੇ ਦੁਸ਼ਮਣ ਸਾਡੇ ਦੁਸ਼ਮਣ ਹੋਣਗੇ।
ਸਾਡੇ ਦੁਸ਼ਮਣ ਤੁਹਾਡੇ ਦੁਸ਼ਮਣ ਹੋਣਗੇ। ਪਹਿਲਾਂ ਤੁਸੀਂ ਪਾਕਿਸਤਾਨ ਲਈ ਬੋਲਿਆ ਅਤੇ ਫਿਰ ਮੈਂ ਬੋਲਿਆ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਸਭ ਸਮਝ ਗਏ।
ਇਹ ਵੀ ਪੜ੍ਹੋ
ਦੂਜੇ ਪਾਸਿਓ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਵਾਜ਼ ਆਉਂਦੀ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ- ਹਾਂ, ਠੀਕ ਹੈ ਭਰਾ। ਹਾਂ, ਕੁਝ ਦਿਨਾਂ ਲਈ ਕੁਝ ਮੁਸ਼ਕਲਾਂ ਸਨ ਪਰ ਹੁਣ ਸਥਿਤੀ ਠੀਕ ਹੈ। ਇਹ ਆਮ ਨਹੀਂ ਹੈ ਪਰ ਪਹਿਲਾਂ ਨਾਲੋਂ ਬਿਹਤਰ ਹੈ। ਕੁਝ ਦਿਨਾਂ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਕੋਈ ਸਮੱਸਿਆ ਨਹੀਂ ਹੈ, ਭਰਾ ਹੋ ਅਤੇ ਭਰਾ ਹੀ ਰਹੋਗੇ।
ਸ਼ਹਿਜ਼ਾਦ ਭੱਟੀ- ਕੋਈ ਗੱਲ ਨਹੀਂ ਲਾਰੈਂਸ ਭਾਈ, ਤੁਸੀਂ ਮੇਰੇ ਭਰਾ ਹੀ ਰਹੋਗੇ ਜਿਵੇਂ ਮੈ ਤਹਾਡਾ ਭਰਾ ਹਾਂ। ਮੈਨੂੰ ਉਮੀਦ ਹੈ ਕਿ ਨਾ ਤਾਂ ਕੋਈ ਪਾਕਿਸਤਾਨ ਲਈ ਅਜਿਹੇ ਸ਼ਬਦ ਕਹੇ ਅਤੇ ਨਾ ਹੀ ਮੈਂ ਇਹ ਕਹਾਂਗਾ। ਹਾਂ, ਜੇਕਰ ਤੁਹਾਡੇ ਧਰਮ ਦਾ ਕੋਈ ਵਿਅਕਤੀ ਮੇਰੇ ਪੱਖ (ਪਾਕਿਸਤਾਨ) ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਤੁਸੀਂ ਮੈਨੂੰ ਦੱਸੋ। ਜੇਕਰ ਕੋਈ ਮੇਰੇ ਇਸਲਾਮ ਨੂੰ ਉੱਥੋਂ (ਭਾਰਤ) ਨਿਸ਼ਾਨਾ ਬਣਾਉਂਦਾ ਹੈ ਤਾਂ ਮੈਂ ਤੁਹਾਨੂੰ ਦੱਸਾਂਗਾ।
ਦੇਖੋ, ਹਰ ਕੋਈ ਦੁਸ਼ਮਣ ਨਹੀਂ ਹੁੰਦਾ, ਹਰ ਕਿਸੇ ਦੇ ਆਪਣੇ ਮਸਲੇ ਹੁੰਦੇ ਹਨ ਜਿਨ੍ਹਾਂ ਨਾਲ ਨਜਿੱਠਣਾ ਪੈਂਦਾ ਹੈ। ਇਸ ਦੇ ਨਾਲ ਹੀ ਸਾਨੂੰ ਆਪਣੇ ਧਰਮ ਲਈ ਵੀ ਕੰਮ ਕਰਨਾ ਚਾਹੀਦਾ ਹੈ। ਹਾਂ, ਦੇਸ਼ਾਂ ਵਿੱਚ ਮੁੱਦੇ ਹਨ ਅਤੇ ਉਹ ਹੁੰਦੇ ਰਹਿੰਦੇ ਹਨ, ਕੋਈ ਸਮੱਸਿਆ ਨਹੀਂ ਹੈ। ਤੁਸੀਂ ਭਰਾ ਹੋ ਅਤੇ ਭਰਾ ਹੀ ਰਹੋਗੇ।