Landslide In China: ਚੀਨ ਦੇ ਸਿਚੁਆਨ ‘ਚ ਜ਼ਮੀਨ ਖਿਸਕਣ ਨਾਲ 14 ਲੋਕ ਦੱਬੇ ਗਏ, ਪੰਜ ਲਾਪਤਾ
ਚੀਨ ਦੇ ਇਸ ਖੇਤਰ 'ਚ ਪਿਛਲੇ ਕੁਝ ਸਾਲਾਂ 'ਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਸਾਲ 2017 'ਚ ਵੀ ਦੇਖਣ ਨੂੰ ਮਿਲੀ ਸੀ। ਜਿਸ ਵਿੱਚ ਸ਼ਿਨਮੋ ਵਿੱਚ ਪਹਾੜੀ ਦੇ ਕਿਨਾਰੇ ਸਥਿਤ ਇੱਕ ਪੂਰਾ ਪਿੰਡ ਪ੍ਰਭਾਵਿਤ ਹੋਇਆ ਸੀ। ਘੱਟੋ-ਘੱਟ 60 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।
Landslide In China: ਚੀਨ ਦੇ ਦੱਖਣ-ਪੱਛਮ ‘ਚ ਸਥਿਤ ਸਿਚੁਆਨ ਸੂਬੇ ‘ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਦੇਖਣ ਨੂੰ ਮਿਲੀ ਹੈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ (14 People Died) ਹੋ ਗਈ ਹੈ ਅਤੇ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੇ ਬਾਰੇ ‘ਚ ਉੱਥੋਂ ਦੀ ਸਥਾਨਕ ਸਰਕਾਰ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ 6 ਵਜੇ ਲੇਸ਼ਾਨ ਸ਼ਹਿਰ ਦੇ ਨੇੜੇ ਜਿਨਕੋਹੇ ਦੇ ਜੰਗਲਾਤ ਸਟੇਸ਼ਨ ‘ਤੇ ਪਹਾੜ ਦਾ ਇਕ ਹਿੱਸਾ ਭਾਰੀ ਡਿੱਗ ਗਿਆ।
ਬਿਆਨ ਮੁਤਾਬਕ ਸ਼ਨੀਵਾਰ (Saturday) ਦੁਪਹਿਰ 3 ਵਜੇ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਪੰਜ ਲੋਕ ਲਾਪਤਾ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜ ਲਈ 180 ਲੋਕਾਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਕ ਦਰਜਨ ਤੋਂ ਵੱਧ ਬਚਾਅ ਉਪਕਰਣ ਵੀ ਮੌਕੇ ‘ਤੇ ਭੇਜੇ ਗਏ ਹਨ। ਜਿਸ ਇਲਾਕੇ ਵਿੱਚ ਜ਼ਮੀਨ ਖਿਸਕਣ ਦੀ ਇਹ ਘਟਨਾ ਵਾਪਰੀ ਹੈ, ਉਹ ਖੇਤਰ ਪਹਿਲਾਂ ਹੀ ਬਹੁਤ ਅਸੁਰੱਖਿਅਤ ਮੰਨਿਆ ਜਾਂਦਾ ਹੈ।
ਬਰਸਾਤ ‘ਚ ਵੱਧਦੀਆਂ ਹਨ ਇਹ ਘਟਨਾਵਾਂ
ਚੀਨ (China) ਵਿੱਚ ਜਿਸ ਥਾਂ ‘ਤੇ ਇਹ ਹਾਦਸਾ ਹੋਇਆ ਹੈ, ਉਹ ਸੂਬਾਈ ਰਾਜਧਾਨੀ ਚੇਂਗਦੂ ਤੋਂ ਕਰੀਬ 240 ਕਿਲੋਮੀਟਰ ਦੱਖਣ ‘ਚ ਪਹਾੜੀ ਇਲਾਕਾ ਹੈ। ਪਿਛਲੇ ਕੁਝ ਸਾਲਾਂ ‘ਚ ਚੀਨ ਦੇ ਪਹਾੜੀ ਹਿੱਸਿਆਂ ‘ਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਖਾਸ ਕਰਕੇ ਬਰਸਾਤ ਦੇ ਮਹੀਨੇ ਵਿੱਚ ਘਟਨਾਵਾਂ ਵੱਧ ਜਾਂਦੀਆਂ ਹਨ। 2019 ‘ਚ ਭਾਰੀ ਮੀਂਹ ਤੋਂ ਬਾਅਦ ਵੀ ਇਸ ਖੇਤਰ ‘ਚ ਜ਼ਮੀਨ ਖਿਸਕਣ ਦੀ ਘਟਨਾ ਦੇਖਣ ਨੂੰ ਮਿਲੀ।
ਸੂਬੇ ‘ਚ ਭੂਚਾਲ ਦੇ ਤੇਜ਼ ਝਟਕੇ ਆਉਂਦੇ ਰਹੇ ਹਨ
ਇਹ ਸੂਬਾ ਵੀ ਭੂਚਾਲ ਜ਼ੋਨ ‘ਚ ਆਉਂਦਾ ਹੈ, ਅਜਿਹੇ ‘ਚ ਇੱਥੇ ਕਈ ਭਿਆਨਕ ਭੂਚਾਲ ਆ ਚੁੱਕੇ ਹਨ। 2008 ਵਿੱਚ ਇਸ ਸੂਬੇ ਵਿੱਚ 7.9 ਤੀਬਰਤਾ ਦਾ ਭੂਚਾਲ ਆਇਆ ਸੀ, ਜਦੋਂ 87 ਹਜ਼ਾਰ ਤੋਂ ਵੱਧ ਲੋਕ ਜਾਂ ਤਾਂ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚ 5,335 ਸਕੂਲੀ ਵਿਦਿਆਰਥੀ ਸ਼ਾਮਲ ਸਨ। ਹਾਲਾਂਕਿ ਚੀਨ ਵਲੋਂ ਇਸ ਖੇਤਰ ‘ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਪਰ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।
ਬੈਠ ਗਈ ਸੀ ਸੋਨੇ ਦੀ ਖਾਨ
ਪਿਛਲੇ ਸਾਲ ਦਸੰਬਰ ਵਿੱਚ, ਚੀਨ ਦੇ ਉੱਤਰ-ਪੱਛਮ ਦੇ ਸ਼ਿਨਜਿਆਂਗ ਖੇਤਰ ਵਿੱਚ ਇੱਕ ਸੋਨੇ ਦੀ ਖਾਨ ਕੰਢੇ ਤੱਕ ਭਰ ਗਈ ਸੀ। ਹਾਦਸੇ ਦੇ ਸਮੇਂ ਇਸ ਵਿੱਚ 40 ਮਜ਼ਦੂਰ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਮੰਗੋਲੀਆ ਖੇਤਰ ‘ਚ ਫਰਵਰੀ ‘ਚ ਇਕ ਖਾਨ ਦੇ ਡਿੱਗਣ ਕਾਰਨ 50 ਲੋਕਾਂ ਨੂੰ ਲਾਪਤਾ ਜਾਂ ਮ੍ਰਿਤਕ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ