ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ; ਕੈਨੇਡੀਅਨ ਅੰਬੈਸੀ ਅਧਿਕਾਰੀਆਂ ਦੇ ਘਰਾਂ ਦਾ ਪਤਾ ਦੱਸਣ ਵਾਲੇ ਲਈ ਰੱਖਿਆ ਇਨਾਮ, ਪੋਸਟਰ ਕੀਤਾ ਜਾਰੀ

Updated On: 

12 Aug 2023 12:12 PM

ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਸਥਿਤ ਦੂਤਾਵਾਸ ਦੇ ਅਧਿਕਾਰੀਆਂ ਨੂੰ ਡਰਾਉਣ ਅਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਘਰਾਂ ਦਾ ਪਤਾ ਪੁੱਛਣ ਵਾਲੇ ਪੋਸਟਰ ਜਾਰੀ ਕੀਤੇ ਹਨ। ਪੋਸਟਰ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ, ਕੌਂਸਲ ਅਪੂਰਵਾ ਸ੍ਰੀਵਾਸਤਵ ਅਤੇ ਮਨੀਸ਼ ਦੀਆਂ ਤਸਵੀਰਾਂ ਹਨ।

ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ; ਕੈਨੇਡੀਅਨ ਅੰਬੈਸੀ ਅਧਿਕਾਰੀਆਂ ਦੇ ਘਰਾਂ ਦਾ ਪਤਾ ਦੱਸਣ ਵਾਲੇ ਲਈ ਰੱਖਿਆ ਇਨਾਮ, ਪੋਸਟਰ ਕੀਤਾ ਜਾਰੀ
Follow Us On

ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਦੀ ਹੱਤਿਆ ਤੋਂ ਬਾਅਦ ਭੜਕੇ ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਨੇ ਇੱਕ ਵਾਰ ਫਿਰ ਇਨਾਮੀ ਪੋਸਟਰ ਜਾਰੀ ਕੀਤਾ ਹੈ। ਅੱਤਵਾਦੀ ਪੰਨੂ ਕੈਨੇਡਾ ਸਥਿਤ ਦੂਤਾਵਾਸ ਦੇ ਅਧਿਕਾਰੀਆਂ ਨੂੰ ਡਰਾਉਣ ਅਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਘਰਾਂ ਦਾ ਪਤਾ ਪੁੱਛਣ ਵਾਲੇ ਪੋਸਟਰ ਜਾਰੀ ਕਰ ਰਿਹਾ ਹੈ।

ਨਿੱਝਰ ਦੇ ਕਤਲ ਲਈ ਚਲਾਵਾਂਗੇ ਅਪਰਾਧਿਕ ਮਾਮਲਾ

ਸਿੱਖ ਫਾਰ ਜਸਟਿਸ ਦੇ ਨਾਂ ‘ਤੇ ਵਾਸ਼ਿੰਗਟਨ, ਅਮਰੀਕਾ ਤੋਂ ਜਾਰੀ ਕੀਤੇ ਗਏ ਪੋਸਟਰ ‘ਚ ਲਿਖਿਆ ਹੈ ਕਿ ਕੈਨੇਡਾ ਦੇ ਓਟਾਵਾ, ਵੈਨਕੂਵਰ ਅਤੇ ਟੋਰਾਂਟੋ ‘ਚ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਾਤਲਾਂ ਦੇ ਘਰਾਂ ਦੇ ਪਤੇ ਦੱਸਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦਾ ਪਤਾ ਲੱਗਣ ਤੋਂ ਬਾਅਦ ਕੈਨੇਡਾ ‘ਚ ਨਿੱਝਰ ਦੇ ਕਤਲ ਦੇ ਦੋਸ਼ ‘ਚ ਉਨ੍ਹਾਂ ਖਿਲਾਫ ਫੌਜਦਾਰੀ ਕਾਰਵਾਈ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਪੋਸਟਰ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ, ਕੌਂਸਲ ਅਪੂਰਵਾ ਸ੍ਰੀਵਾਸਤਵ ਅਤੇ ਮਨੀਸ਼ ਦੀਆਂ ਤਸਵੀਰਾਂ ਹਨ।

ਕਿਲ ਇੰਡੀਆ ਦਾ ਪੋਸਟਰ ਕੀਤਾ ਸੀ ਜਾਰੀ

ਕੈਨੇਡਾ ‘ਚ ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannun) ਨੇ ਕਿਲ ਇੰਡੀਆ ਨਾਮ ਦਾ ਪੋਸਟਰ ਜਾਰੀ ਕੀਤਾ ਸੀ। ਇਹ ਪੋਸਟਰ ਸਿਰਫ਼ ਕੈਨੇਡਾ ਵਿੱਚ ਹੀ ਨਹੀਂ ਸਗੋਂ ਕੈਨੇਡਾ ਦੇ ਨਾਲ-ਨਾਲ ਆਸਟ੍ਰੇਲੀਆ, ਅਮਰੀਕਾ ਅਤੇ ਇੰਗਲੈਂਡ ਵਿੱਚ ਵੀ ਰਿਲੀਜ਼ ਕੀਤਾ ਗਿਆ। ਇਨ੍ਹਾਂ ਵਿੱਚ ਸਬੰਧਤ ਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ