Singapore:ਸਿੰਗਾਪੁਰ ਵਿੱਚ ਘਰੇਲੂ ਨੌਕਰਾਨੀ ਦੇ ਨਾਲ ਦੁਰਵਿਵਹਾਰ ਕਰਨ ਵਾਲੀ ਭਾਰਤੀ ਮਹਿਲਾ ਨੂੰ ਜੇਲ

Updated On: 

07 Mar 2023 12:24 PM

Domestic dispute: ਜਦੋਂ ਦੀਪਕਲਾ ਚੰਦਰਾ ਨੂੰ ਪੁਲਿਸ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਐਂਨੀ ਅਗਸਤਿੰਨ ਦੀ ਸੱਟਾਂ ਨੂੰ ਲੁਕਾਉਣ-ਛੁਪਾਉਣ ਲਈ 'ਆਈਸ ਪੈਕ' ਦੀ ਵਰਤੋਂ ਕਰ ਕੇ ਉਸ ਨੂੰ ਪੁਲਿਸ ਨਾਲ ਸੱਟਾਂ ਬਾਰੇ ਝੂਠ ਬੋਲਣ ਨੂੰ ਕਿਹਾ

Singapore:ਸਿੰਗਾਪੁਰ ਵਿੱਚ ਘਰੇਲੂ ਨੌਕਰਾਨੀ ਦੇ ਨਾਲ ਦੁਰਵਿਵਹਾਰ ਕਰਨ ਵਾਲੀ ਭਾਰਤੀ ਮਹਿਲਾ ਨੂੰ ਜੇਲ

ਫੈਸਲਾ ਸੁਣਾਉਂਦਿਆਂ ਡਿਸਟ੍ਰਿਕਟ ਜੱਜ ਨੇ ਕਿਹਾ ਕਿ ਘਰੇਲੂ ਨੌਕਰਾਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Follow Us On

ਸਿੰਗਾਪੁਰ: ਸਿੰਗਾਪੁਰ ਵਿੱਚ ਇੱਕ ਭਾਰਤੀ ਮਹਿਲਾ ਨੂੰ ਉਸਦੀ ਆਪਣੀ ਹੀ ਘਰੇਲੂ ਨੌਕਰਾਣੀ ਨਾਲ ਦੁਰਵਿਵਹਾਰ ਕਰਨ ਮਗਰੋਂ ਮਾਰ ਕੁਟਾਈ ਵਿੱਚ ਆਇਆਂ ਸੱਟਾਂ ਨੂੰ ਉਸਦਾ ਮੇਕ-ਅਪ ਕਰ ਲੁਕਾਉਣ-ਛੁਪਾਉਣ ਦਾ ਦੋਸ਼ੀ ਠਹਿਰਾਉਂਦੀਆਂ ਉਸ ਨੂੰ 10 ਮਹੀਨੇ ਅਤੇ 10 ਹਫ਼ਤੇ ਯਾਨੀ ਇੱਕ ਸਾਲ ਤੋਂ ਵੱਧ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾਂਦਾ ਹੈ ਕਿ 38 ਸਾਲ ਦੀ ਦੋਸ਼ੀ ਭਾਰਤੀ ਮੂਲ ਦੀ ਮਹਿਲਾ ਦੀਪਕਲਾ ਚੰਦਰਾ ਸੇਚਰਾਂ ਨੂੰ ਪੀੜਤ ਘਰੇਲੂ ਨੌਕਰਾਣੀ ਐਂਨੀ ਅਗਸਤਿੰਨ ਦੇ ਹੱਕ ਵਿੱਚ ਚਾਰ ਹਜ਼ਾਰ ਸਿੰਗਾਪੁਰ ਡਾਲਰ ਦਾ ਮੁਆਵਜ਼ਾ ਦੇਣ ਦੇ ਵੀ ਆਰਡਰ ਦਿੱਤੇ ਗਏ ਹਨ।

ਡਿਸਟ੍ਰਿਕਟ ਜੱਜ ਨੇ ਫੈਸਲਾ ਸੁਣਾਇਆ

ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦਿਆਂ ਡਿਸਟ੍ਰਿਕਟ ਜੱਜ ਨੇ ਕਿਹਾ ਕਿ ਮੁਲਕ ਵਿੱਚ ਘਰੇਲੂ ਨੌਕਰਾਂ ਨਾਲ ਕਿਸੇ ਵੀ ਤਰੀਕੇ ਦੇ ਦੁਰਵਿਵਹਾਰ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬੇਹੱਦ ਸਖਤੀ ਨਾਲ ਨਿਪਟਿਆ ਜਾਵੇਗਾ। ਇਸ ਸਾਲ ਜਨਵਰੀ ਵਿੱਚ ਅਦਾਲਤੀ ਸੁਣਵਾਈ ਤੋਂ ਬਾਅਦ ਡਿਸਟ੍ਰਿਕਟ ਜੱਜ ਵੱਲੋਂ ਦੀਪਕਲਾ ਚੰਦਰਾ ਨੂੰ ਤਿੰਨ ਧਾਰਾਵਾਂ ਦੇ ਹੇਠ ਦੋਸ਼ੀ ਕਰਾਰ ਦਿੱਤਾ ਗਿਆ।

9 ਦਸੰਬਰ, 2019 ਤੋਂ ਫਲੈਟ ਵਿੱਚ ਘਰੇਲੂ ਕੰਮਕਾਜ ਸ਼ੁਰੂ ਕੀਤਾ ਸੀ

ਅਦਾਲਤੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਵੱਲੋਂ ਦੱਸਿਆ ਗਿਆ ਕਿ ਘਰੇਲੂ ਨੌਕਰਾਨੀ ਐਂਨੀ ਅਗਸਤਿੰਨ ਨੇ 9 ਦਸੰਬਰ, 2019 ਤੋਂ ਦੀਪਕਲਾ ਚੰਦਰਾ ਦੇ ਫਲੈਟ ਵਿੱਚ ਘਰੇਲੂ ਕੰਮਕਾਜ ਸ਼ੁਰੂ ਕੀਤਾ ਸੀ ਅਤੇ ਉਸ ਤੋਂ 16 ਦਿਨਾਂ ਬਾਅਦ ਹੀ ਮਾਲਕਨ ਨੇ ਨਿੱਕੀ ਜਿਹੀ ਗੱਲ ਤੇ ਉਸ ਨੂੰ ਬੁਰੀ ਤਰਾਂ ਫੱਟਕਾਰਿਆ ਅਤੇ ਆਪਣੇ ਨਹੁੰ ਨਾਲ ਉਸਦਾ ਦਾ ਮੱਥਾ ਖਰੋਂਚ ਦਿੱਤਾ। ਇਸ ਤੋਂ ਬਾਅਦ ਸਾਲ 2020 ਵਿੱਚ ਫਲੈਟ ਦੀ ਮਾਲਕਨ ਦੀਪਕਲਾ ਚੰਦਰਾ ਨੇ ਘਰੇਲੂ ਨੌਕਰਾਣੀ ਨੂੰ ਕੱਪੜੇ ਸੁਕਾਉਣ ਲਈ ਇਸਤੇਮਾਲ ਕੀਤੇ ਜਾਂਦੇ ਲੱਕੜ ਦੇ ਇੱਕ ਫੱਟੇ ਨਾਲ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਅਤੇ ਉਸ ਤੋਂ ਕੁਝ ਦਿਨਾਂ ਬਾਅਦ ਫਲੈਟ ਦੀ ਮਾਲਕਣ ਨੇ ਆਪਣੀ ਘਰੇਲੂ ਨੌਕਰਾਣੀ ਦੇ ਮੂੰਹ ਤੇ ਕਈ ਚਪੇੜਾਂ ਮਾਰੀਆਂ ਸਨ।

ਇੱਕ ਹੋਰ ਘਰੇਲੂ ਨੌਕਰਾਣੀ ਨੇ ਹੈਲਪ ਸੈਂਟਰ ‘ਤੇ ਘਟਨਾ ਦੀ ਸ਼ਿਕਾਇਤ ਦਿੱਤੀ

ਇੱਕ ਹੋਰ ਘਰੇਲੂ ਨੌਕਰਾਣੀ ਨੇ ਜਦੋਂ ਐਂਨੀ ਅਗਸਤਿੰਨ ਦੇ ਮੱਥੇ ਅਤੇ ਮੂੰਹ ਤੇ ਲੱਗੀਆਂ ਸੱਟਾਂ ਵੇਖੀਆਂ ਤਾਂ ਉਸਨੇ ਸਬੰਧਤ ਹੈਲਪ ਸੈਂਟਰ ‘ਤੇ ਜਾ ਕੇ ਇਸ ਘਟਨਾ ਦੀ ਸ਼ਿਕਾਇਤ ਦਿੱਤੀ ਜਿਨ੍ਹਾਂ ਵੱਲੋਂ ਅੱਗੇ ਸਿੰਗਾਪੁਰ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਦੀਪਕਲਾ ਚੰਦਰਾ ਨੂੰ ਪੁਲਿਸ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਐਂਨੀ ਅਗਸਤਿੰਨ ਦੀ ਸੱਟਾਂ ਨੂੰ ਲੁਕਾਉਣ-ਛੁਪਾਉਣ ਲਈ ‘ਆਈਸ ਪੈਕ’ ਦੀ ਵਰਤੋਂ ਕਰ ਕੇ ਉਸ ਨੂੰ ਪੁਲਿਸ ਨੂੰ ਸੱਟਾਂ ਬਾਰੇ ਝੂਠ ਬੋਲਣ ਨੂੰ ਕਿਹਾ। ਐਂਨੀ ਅਗਸਤਿੰਨ ਦੀ ਸੱਟਾਂ ਨੂੰ ਛੁਪਾਉਣ ਲਈ ਕੋਈ ਗਾੜ੍ਹਾ ਲੇਪ ਲਗਾ ਦਿੱਤਾ ਸੀ ਜਿਸ ਨੂੰ ਬਾਅਦ ਵਿੱਚ ਐਂਨੀ ਨੇ ਹਟਾ ਦਿੱਤਾ ਅਤੇ ਪੁਲਿਸ ਨੂੰ ਅਸਲੀਅਤ ਬਾਰੇ ਬਾਰੇ ਪਤਾ ਚਲ ਗਿਆ ਸੀ। ਉਸਨੇ ਆਪਣੇ ਨਾਲ ਹੋਈ ਮਾਰਕੁੱਟ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ