ਅਮੀਰਾਂ ਨੂੰ ਮੁਫਤ ਦੀਆਂ ਰੇਵੜੀਆਂ ਵੰਡਣਾ ਬੰਦ ਕਰੋ! ਟੈਕਸ ਵਧਾਓ, ਪਾਕਿਸਤਾਨ ਨੂੰ IMF ਦੀ ਸਲਾਹ

Updated On: 

20 Feb 2023 13:19 PM

ਆਈਐਮਐਫ ਵਾਰ-ਵਾਰ ਪਾਕਿਸਤਾਨ ਨੂੰ ਟੈਕਸ ਵਧਾਉਣ ਅਮੀਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਬੰਦ ਕਰਨ ਦੀ ਸਲਾਹ ਦੇ ਰਿਹਾ ਹੈ।

ਅਮੀਰਾਂ ਨੂੰ ਮੁਫਤ ਦੀਆਂ ਰੇਵੜੀਆਂ ਵੰਡਣਾ ਬੰਦ ਕਰੋ! ਟੈਕਸ ਵਧਾਓ, ਪਾਕਿਸਤਾਨ ਨੂੰ IMF ਦੀ ਸਲਾਹ

ਅਮੀਰਾਂ ਨੂੰ ਮੁਫਤ ਦੀਆਂ ਰੇਵੜੀਆਂ ਵੰਡਣਾ ਬੰਦ ਕਰੋ! ਟੈਕਸ ਵਧਾਓ, ਪਾਕਿਸਤਾਨ ਨੂੰ IMF ਦੀ ਸਲਾਹ। IMF advise to Pakistan Government on Subsidy

Follow Us On

ਪਾਕਿਸਤਾਨ ਦੀ ਦੁਰਦਸ਼ਾਤੇ ਲੱਗਦਾ ਹੈ ਕਿ ਆਈਐਮਐਫ ਨੂੰ ਵੀ ਤਰਸ ਆ ਰਿਹਾ ਹੈ। ਇਸੇ ਲਈ ਉਹ ਵਾਰ-ਵਾਰ ਇਸ ਦੇਸ਼ ਨੂੰ ਗਰੀਬੀ ਤੋਂ ਬਾਹਰ ਆਉਣ ਦਾ ਸੁਝਾਅ ਦੇ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਪੈਸੇ ਦੇਣ ਲਈ ਰਾਜ਼ੀ ਨਹੀਂ ਹੋਇਆ ਹੈ। ਪਾਕਿਸਤਾਨ ‘ਤੇ ਪਹਿਲਾਂ ਹੀ ਇੰਨਾ ਕਰਜ਼ਾ ਬਕਾਇਆ ਹੈ, ਅਜਿਹੇ ‘ਚ ਕੌਣ ਫਿਰ ਤੋਂ ਪੈਸਾ ਦੇਣ ਨੂੰ ਤਿਆਰ ਹੋਵੇਗਾ। ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਸਰਕਾਰ ਨੂੰ ਕੁਝ ਉਪਾਅ ਦੱਸੇ ਹਨ।

ਉਨ੍ਹਾਂ ਕਿਹਾ ਹੈ ਕਿ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜ਼ਿਆਦਾ ਕਮਾਈ ਕਰਨ ਵਾਲੇ ਲੋਕ ਟੈਕਸ ਅਦਾ ਕਰਨ। ਉਨ੍ਹਾਂ ਕਿਹਾ ਕਿ ਅਮੀਰਾਂ ਲਈ ਟੈਕਸ ਵਧਾਓ। ਸਿਰਫ਼ ਗਰੀਬਾਂ ਨੂੰ ਹੀ ਸਬਸਿਡੀ ਮਿਲੇ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਇਹ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਇਕ ਦੇਸ਼ ਦੇ ਤੌਰ ‘ਤੇ ਕੰਮ ਕਰਨਾ ਚਾਹੁੰਦਾ ਹੈ, ਤਾਂ ਅਜਿਹਾ ਕਰਨਾ ਜਰੂਰੀ ਹੈ।

ਪਾਕਿਸਤਾਨ ਨੂੰ ਸਖ਼ਤ ਕਦਮ ਚੁੱਕਣੇ ਹੋਣਗੇ- ਆਈਐਮਐਫ
ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਜਰਮਨੀ ਵਿੱਚ ਮਿਊਨਿਖ ਸੁਰੱਖਿਆ ਕਾਨਫਰੰਸ ਦੇ ਦੌਰਾਨ ਡਾਇ ਵੇਲੇ ਨਾਲ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਜਿਹੀ ਖ਼ਤਰਨਾਕ ਸਥਿਤੀ ਤੋਂ ਬਚਣ ਲਈ ਜਿੱਥੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਉੱਥੇ ਹੀ ਕਰਜ਼ੇ ਦਾ ਪੁਨਰਗਠਨ ਕਰਨ ਦੀ ਲੋੜ ਹੈ, ।

ਗਰੀਬਾਂ ਨੂੰ ਬਚਾਉਣਾ ਚਾਹੁੰਦਾ ਹੈ ਆਈਐਮਐਫ

ਡਾਨ ਮੁਤਾਬਕ ਉਨ੍ਹਾਂ ਕਿਹਾ, “ਆਈਐਮਐਫ ਪਾਕਿਸਤਾਨ ਦੇ ਗਰੀਬ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ, ਪਰ ਅਮੀਰਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲਣਾ ਚਾਹੀਦਾ।” ਸਬਸਿਡੀ ਗਰੀਬਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ, ਅਸੀਂ ਜੋ ਮੰਗਾਂ ਕਰ ਰਹੇ ਹਾਂ ਉਹ ਪਾਕਿਸਤਾਨ ਨੂੰ ਇੱਕ ਦੇਸ਼ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਲਈ ਜਰੂਰੀ ਹਨ। ਉਸ ਨੂੰ ਅਜਿਹੀ ਖ਼ਤਰਨਾਕ ਸਥਿਤੀ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ ਜਿੱਥੇ ਕਰਜ਼ੇ ਦਾ ਪੁਨਰਗਠਨ ਕਰਨ ਦੀ ਲੋੜ ਪਵੇ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜਨਤਕ ਜਾਂ ਨਿੱਜੀ ਖੇਤਰ ਵਿੱਚ ਚੰਗੀ ਕਮਾਈ ਕਰ ਰਹੇ ਹਨ, ਉਨ੍ਹਾਂ ਨੂੰ ਆਰਥਿਕਤਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਪਾਕਿਸਤਾਨ ਦੇ ਲੋਕਾਂ ਪ੍ਰਤੀ ਮੇਰੀ ਸੰਵੇਦਨਾ

ਮੇਰਾ ਦਿਲ ਪਾਕਿਸਤਾਨ ਦੇ ਲੋਕਾਂ ਪ੍ਰਤੀ ਹੈ। ਉਹ ਹੜ੍ਹਾਂ ਨਾਲ ਤਬਾਹ ਹੋ ਗਏ ਹਨ, ਜਿਸ ਨਾਲ ਦੇਸ਼ ਦੀ ਇੱਕ ਤਿਹਾਈ ਆਬਾਦੀ ਪ੍ਰਭਾਵਿਤ ਹੋਈ ਹੈ । ਅਸੀਂ ਦੋ ਗੱਲਾਂ ‘ਤੇ ਜ਼ੋਰ ਦੇ ਰਹੇ ਹਾਂ। ਸਭ ਤੋਂ ਪਹਿਲਾਂ, ਟੈਕਸ ਮਾਲੀਆ ਵਧਾਉਣਾ, ਕਿਉਂਕਿ ਜਿਹੜੇ ਲੋਕ ਜਨਤਕ ਜਾਂ ਨਿੱਜੀ ਖੇਤਰਾਂ ਵਿੱਚ ਚੰਗਾ ਪੈਸਾ ਕਮਾ ਰਹੇ ਹਨ, ਉਨ੍ਹਾਂ ਨੂੰ ਆਰਥਿਕਤਾ ਵਿੱਚ ਯੋਗਦਾਨ ਪਾਉਣ ਦੀ ਜਰੂਰਤ ਹੈ। ਨੰਬਰ ਦੋ, ਸਬਸਿਡੀ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਇਸਦੀ ਅਸਲ ਲੋੜ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਨਾ ਹੋਵੇ ਕਿ ਅਮੀਰਾਂ ਨੂੰ ਸਬਸਿਡੀ ਨਾਲ ਫਾਇਦਾ ਹੋਵੇ ।

ਅੱਜ ਸਰਕਾਰ ਪਾਸ ਕਰੇਗੀ ਬਜਟ

200 ਮਿਲੀਅਨ ਤੋਂ ਵੱਧ ਦੀ ਆਬਾਦੀ ਵਿੱਚੋਂ, ਸਿਰਫ 3.5 ਮਿਲੀਅਨ ਹੀ ਰਿਟਰਨ ਫਾਈਲਰ ਹਨ। ਸਰਕਾਰ ਆਈਐਮਐਫ ਦੁਆਰਾ ਸੁਝਾਏ ਗਏ ਉਪਾਵਾਂ ਨੂੰ ਲਾਗੂ ਕਰ ਰਹੀ ਹੈ। ਸਰਕਾਰ ਵੱਲੋਂ ਮਿੰਨੀ-ਬਜਟ ਦੀ ਉਮੀਦ ਕੀਤੀ ਜਾ ਰਹੀ ਸੀ, ਜਿਸ ਵਿੱਚ 170 ਬਿਲੀਅਨ ਰੁਪਏ ਦਾ ਵਾਧੂ ਟੈਕਸ ਲਗਾਇਆ ਜਾਵੇਗਾ। ਸੋਮਵਾਰ (ਅੱਜ) ਨੂੰ ਨੈਸ਼ਨਲ ਅਸੈਂਬਲੀ ਵੱਲੋਂ ਪਾਸ ਕੀਤਾ ਜਾਵੇਗਾ। ਆਈਐਮਐਫ ਗਰਾਮ ਤਹਿਤ ਸਰਕਾਰ ਨੇ ਪਾਵਰ ਸੈਕਟਰ ਸਬਸਿਡੀ ਖਤਮ ਕਰਕੇ ਕਿਸਾਨ ਪੈਕੇਜ ਖਤਮ ਕਰ ਦਿੱਤਾ ।