ਈਰਾਨ ਦੀ ਬੰਬਾਰੀ ਤੋਂ ਨਰਮ ਪਏ ਟਰੰਪ, ਸੀਜ਼ਫਾਇਰ ਦੇ ਲਈ ਗੱਲਬਾਤ ਕਰਨ ਲਈ ਅਮਰੀਕਾ ਤਿਆਰ
ਈਰਾਨ ਮੱਧ ਪੂਰਬ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹੁਣ, ਜੰਗ ਤੋਂ 10 ਦਿਨ ਬਾਅਦ, ਡੋਨਾਲਡ ਟਰੰਪ ਨੇ ਆਪਣਾ ਰੁਖ਼ ਨਰਮ ਕਰ ਲਿਆ ਹੈ। ਉਨ੍ਹਾਂ ਨੇ ਸਮਝੌਤੇ 'ਤੇ ਗੱਲਬਾਤ ਕਰਨ ਦੀ ਗੱਲ ਕੀਤੀ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਸਭ ਹਾਲਾਤਾਂ 'ਤੇ ਨਿਰਭਰ ਕਰਦਾ ਹੈ।
ਈਰਾਨ ਵੱਲੋਂ ਮੱਧ ਪੂਰਬ ਵਿੱਚ ਅਮਰੀਕੀ ਠਿਕਾਣਿਆਂ ‘ਤੇ ਬੰਬਾਰੀ ਕਰਨ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ਼ ਨੂੰ ਨਰਮ ਕਰ ਦਿੱਤਾ ਗਿਆ ਹੈ। ਯੁੱਧ ਦੇ 10ਵੇਂ ਦਿਨ, ਟਰੰਪ ਨੇ ਸਮਝੌਤੇ ਲਈ ਆਪਣੀ ਤਿਆਰੀ ਦਾ ਪ੍ਰਗਟਾਵਾ ਕੀਤਾ। ਇੱਕ ਇੰਟਰਵਿਊ ਵਿੱਚ, ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਸਮਝੌਤੇ ਸਬੰਧੀ ਗੱਲਬਾਤ ਸੰਭਵ ਹੈ। ਹਾਲਾਂਕਿ, ਸਭ ਕੁਝ ਉਨ੍ਹਾਂ ਸ਼ਰਤਾਂ ‘ਤੇ ਨਿਰਭਰ ਕਰੇਗਾ। ਜਿਨ੍ਹਾਂ ‘ਤੇ ਈਰਾਨ ਗੱਲਬਾਤ ਲਈ ਸਹਿਮਤ ਹੁੰਦਾ ਹੈ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੀ-3 ਦੇਸ਼ਾਂ – ਰੂਸ, ਚੀਨ ਅਤੇ ਫਰਾਂਸ – ਨੇ ਜੰਗਬੰਦੀ ਦੀ ਸ਼ੁਰੂਆਤ ਕੀਤੀ ਹੈ।
ਫੌਕਸ ਨਿਉਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਦੇ ਆਗੂ ਗੱਲਬਾਤ ਦੇ ਲਈ ਬੇਤਾਬ ਹਨ। ਉਹ ਲਗਾਤਰ ਸੰਪਰਕ ਕਰ ਰਹੇ ਹਨ। ਮੈਨੂੰ ਗੱਲਬਾਤ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ, ਪਰ ਸ਼ਰਤਾਂ ‘ਤੇ ਸਭ ਕੁਝ ਨਿਰਭਰ ਕਰਦਾ ਹੈ। ਟਰੰਪ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸਮਝੌਤਾ ਚਾਹ ਰਹੇ ਸੀ, ਪਰ ਈਰਾਨ ਟਾਲ ਰਿਹਾ ਹੈ।
ਸਮਝੌਤੇ ਤੇ ਬਿਆਨ ਕਿਉਂ ਅਹਿਮ?
1. ਵਾਲ ਸਟ੍ਰੀਟ ਜਰਨਲ ਦੇ ਮੁਤਾਬਿਕ, ਡੋਨਾਲਡ ਟਰੰਪ ਦੇ ਸਲਾਹਕਾਰਾਂ ਨੇ ਉਨ੍ਹਾਂ ਨਾਲ ਈਰਾਨ ‘ਤੇ ਸਮਝੌਤਾ ਕਰਨ ਦਾ ਰਸਤਾ ਲੱਭਣ ਦੀ ਕੋਸ਼ਿਸ਼ ਲਈ ਕਿਹਾ ਹੈ। ਸਲਾਹਕਾਰਾਂ ਦਾ ਕਹਿਣਾ ਹੈ ਕਿ ਜੰਗ ਲਗਾਤਰ ਖਿੱਚੀ ਜਾ ਰਹੀ ਹੈ। ਜਿਸ ਦਾ ਅਮਰੀਕਾ ਨੂੰ ਨੁਕਸਾਨ ਹੋ ਸਕਦਾ ਹੈ।
2. ਐਸੋਸੀਏਟਿਡ ਪ੍ਰੈਸ ਦੇ ਖੁਫੀਆ ਰਿਪੋਰਟ ਦੇ ਹਵਾਲੇ ਨੇ ਕਿਹਾ ਹੈ- ਈਰਾਨ ਵਿੱਚ ਤਖ਼ਤਾਪਲਟ ਨਹੀਂ ਹੋ ਸਕਦਾ ਹੈ। ਇਹ ਰਿਪੋਰਟ ਅਮਰੀਕਾ ਦੇ ਪ੍ਰਸ਼ਾਸਨ ਨੂੰ ਸੌਂਪੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਰਾਨ ਦੀ ਜਨਤਾ ਇਸ ਦੇ ਲਈ ਤਿਆਰ ਹੈ।
ਟਰੰਪ ਨੇ ਹੋਰ ਕੀ-ਕੀ ਕਿਹਾ?
ਇੱਕ ਇੰਟਰਵਿਯੂ ਵਿੱਚ ਰਾਸ਼ਟਰਪਤੀ ਟਰੰਪ ਨੇ ਈਰਾਨ ਹਮਲੇ ਨੂੰ ਜਾਇਜ਼ ਠਹਿਰਾਇਆ ਹੈ। ਟਰੰਪ ਨੇ ਕਿਹਾ ਹੈ ਕਿ ਜਦੋਂ ਵਿਟਕਾਫ ਅਤੇ ਜੈਰੇਡ ਕੁਸ਼ਨੇਰ ਗੱਲਬਾਤ ਕਰ ਲਈ ਗਏ ਤਾਂ ਈਰਾਨ ਨੇ ਟਾਲ-ਮਟੋਲ ਕਰ ਦਿੱਤਾ। ਵਿਟਕਾਫ ਨੇ ਮੈਨੂੰ ਦੱਸਿਆ ਕਿ ਈਰਾਨ 11 ਪ੍ਰਮਾਣੂ ਹਥਿਆਰ ਬਣਾਉਣ ਦੀ ਤਿਆਰੀ ਵਿੱਚ ਹੈ। ਇਸ ਤੋਂ ਬਾਅਦ ਮੈਨੂੰ ਹਮਲਾ ਕਰਨਾ ਸਹੀ ਵਿਕਲਪ ਲੱਗਿਆ।
ਇਹ ਵੀ ਪੜ੍ਹੋ
ਟਰੰਪ ਨੇ ਖਾੜੀ ਦੇਸ਼ਾਂ ਤੇ ਹਮਲੇ ਦੇ ਲਈ ਈਰਾਨ ਦੀ ਅਲੋਚਨਾ ਕੀਤੀ ਹੈ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਕਾਂ ਨੇ ਈਰਾਨ ‘ਤੇ ਹਮਲਾ ਨਹੀਂ ਕੀਤਾ, ਉਸ ਤੇ ਵੀ ਤੇਹਰਾਨ ਨੇ ਬੰਬ ਬਰਸਾਏ।
ਅਮਰੀਕਾ ਦੇ ਰੱਖਿਆ ਮੰਤਰੀ ਬੋਲੇ- ਹਮਲਾ ਜਾਰੀ ਰਹੇਗਾ
ਅਮਰੀਕਾ ਦੇ ਰੱਖਿਆ ਮੰਤਰੀ ਰੱਖਿਆ ਮੰਤਰੀ ਪੀਟਰ ਹੇਗਸੇਥ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਰਾਨ ਇਕਲਿਆਂ ਮੈਦਾਨ ਵਿੱਚ ਹੈ। ਅਸੀਂ ਉਸ ‘ਤੇ ਹਮਲੇ ਕਰਦੇ ਰਹਾਂਗੇ। 11 ਮਾਰਚ ਨੂੰ ਈਰਾਨ ‘ਤੇ ਮਜ਼ਬੂਤ ਹਮਲਾ ਹੋਵੇਗਾ। ਈਰਾਨ ਲੜਾਈ ਤੋਂ ਕਮਜ਼ੋਰ ਪੈ ਰਿਹਾ ਹੈ।
ਨਿਊਜ਼ਾਰਕ ਟਾਈਮਸ ਦੇ ਮੁਤਾਬਕ ਹੁਣ ਤੱਕ ਈਰਾਨ ਨੇ ਅਮਰੀਕਾ ਟਿਕਾਣਿਆਂ ਤੇ ਹਮਲਾ ਕਰਨ ਦੇ ਲਈ 200 ਡ੍ਰੋਨ ਅਤੇ 500 ਮਿਸਾਈਲਾਂ ਦੀ ਵਰਤੋਂ ਕੀਤੀ ਹੈ।
