‘ਹੋਰਮੁਜ਼ ਸਟ੍ਰੇਟ ਰਹੇਗਾ ਬੰਦ ਤੇ ਹਰ ਮੌਤ ਦਾ ਲਵਾਂਗੇ ਬਦਲਾ’, ਮੁਜਤਬਾ ਖਾਮੇਨੇਈ ਨੇ ਅਮਰੀਕਾ-ਇਜ਼ਰਾਈਲ ਨੂੰ ਦਿੱਤੀ ਸਖਤ ਚੇਤਾਵਨੀ

Updated On: 

12 Mar 2026 19:27 PM IST

ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ, ਇਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਬੇਹੱਦ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਇੱਕ ਵੱਡਾ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਹੁਣ ਇਰਾਨ ਪਿੱਛੇ ਨਹੀਂ ਹਟੇਗਾ ਅਤੇ ਦੁਨੀਆ ਦੇ ਮਹੱਤਵਪੂਰਨ ਸਮੁੰਦਰੀ ਰਸਤੇ 'ਹੋਰਮੁਜ਼ ਸਟ੍ਰੇਟ' (Strait of Hormuz) ਨੂੰ ਬੰਦ ਰੱਖਿਆ ਜਾਵੇਗਾ।

ਹੋਰਮੁਜ਼ ਸਟ੍ਰੇਟ ਰਹੇਗਾ ਬੰਦ ਤੇ ਹਰ ਮੌਤ ਦਾ ਲਵਾਂਗੇ ਬਦਲਾ, ਮੁਜਤਬਾ ਖਾਮੇਨੇਈ ਨੇ ਅਮਰੀਕਾ-ਇਜ਼ਰਾਈਲ ਨੂੰ ਦਿੱਤੀ ਸਖਤ ਚੇਤਾਵਨੀ

ਹੋਰਮੁਜ਼ ਸਟ੍ਰੇਟ ਰਹੇਗਾ ਬੰਦ, ਹਰ ਮੌਤ ਦਾ ਲਵਾਂਗੇ ਬਦਲਾ: ਮੁਜਤਬਾ ਖਾਮੇਨੇਈ

ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਆਪਣੇ ਸਖ਼ਤ ਤੇਵਰ ਦਿਖਾ ਦਿੱਤੇ ਹਨ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ‘ਹੋਰਮੁਜ਼ ਸਟ੍ਰੇਟ’ ਬੰਦ ਰਹੇਗਾ ਅਤੇ ਇਰਾਨ ਆਪਣੇ ਵਿਰੁੱਧ ਹੋਣ ਵਾਲੀ ਹਰ ਮੌਤ ਦਾ ਬਦਲਾ ਲਵੇਗਾ। ਖਾਮੇਨੇਈ ਨੇ ਕਿਹਾ ਕਿ ਇਰਾਨ ਕਿਸੇ ਵੀ ਸ਼ਹਾਦਤ ਨੂੰ ਨਹੀਂ ਭੁੱਲੇਗਾ ਅਤੇ ਆਪਣੇ ਲੋਕਾਂ ਤੇ ਹਰ ਬੱਚੇ ਦੀ ਮੌਤ ਦੇ ਖੂਨ ਦਾ ਹਿਸਾਬ ਚੁਕਤਾ ਕਰੇਗਾ।

ਸੁਪਰੀਮ ਲੀਡਰ ਨੇ ਖੇਤਰ ਦੇ ਗੁਆਂਢੀ ਦੇਸ਼ਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੀ ਧਰਤੀ ਤੋਂ ਅਮਰੀਕੀ ਫੌਜਾਂ ਨੂੰ ਤੁਰੰਤ ਹਟਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਰਾਨ ਮੱਧ ਪੂਰਬ ਵਿੱਚ ਸਥਿਤ ਸਾਰੇ ਅਮਰੀਕੀ ਫੌਜੀ ਅੱਡਿਆਂ ‘ਤੇ ਹਮਲੇ ਕਰੇਗਾ। ਖਾਮੇਨੇਈ ਨੇ ਵਿਸ਼ੇਸ਼ ਤੌਰ ‘ਤੇ ਕਿਹਾ, “ਅਸੀਂ ਆਪਣੇ ਸ਼ਹੀਦਾਂ, ਖਾਸ ਕਰਕੇ ਮਿਨਾਬ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ ਜ਼ਰੂਰ ਲਵਾਂਗੇ।”

ਈਰਾਨੀ ਫੌਜ ਦੀ ਸ਼ਲਾਘਾ ਅਤੇ ਦੁਸ਼ਮਣ ਨੂੰ ਜਵਾਬ

ਇਸ ਮੌਕੇ ਉਨ੍ਹਾਂ ਨੇ ਈਰਾਨੀ ਰਾਨੀ ਫੌਜ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫੌਜ ਪੂਰੀ ਮਜ਼ਬੂਤੀ ਨਾਲ ਦੇਸ਼ ਦੀ ਰੱਖਿਆ ਕਰ ਰਹੀ ਹੈ ਅਤੇ ਦੁਸ਼ਮਣਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਲੋਕਾਂ ਦੇ ਸਬਰ ਦੀ ਦੁਆ ਕੀਤੀ ਅਤੇ ਭਰੋਸਾ ਦਿਵਾਇਆ ਕਿ ਹਰ ਸ਼ਹੀਦ ਦੇ ਖੂਨ ਦਾ ਬਦਲਾ ਲਿਆ ਜਾਵੇਗਾ।

“ਸਾਡੀ ਜੰਗ ਗੁਆਂਢੀਆਂ ਨਾਲ ਨਹੀਂ, ਅਮਰੀਕੀ ਅੱਡਿਆਂ ਨਾਲ ਹੈ”

ਮੁਜਤਬਾ ਖਾਮੇਨੇਈ ਨੇ ਸਪੱਸ਼ਟ ਕੀਤਾ ਕਿ ਇਰਾਨ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਉਨ੍ਹਾਂ ਕਿਹਾ, “ਅਸੀਂ ਆਪਣੇ ਗੁਆਂਢੀਆਂ ‘ਤੇ ਹਮਲਾ ਨਹੀਂ ਕੀਤਾ ਹੈ, ਸਗੋਂ ਉਨ੍ਹਾਂ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਕਿਉਂਕਿ ਦੁਸ਼ਮਣ ਉਨ੍ਹਾਂ ਇਲਾਕਿਆਂ ਦੀ ਵਰਤੋਂ ਕਰਕੇ ਈਰਾਨ ‘ਤੇ ਹਮਲੇ ਕਰ ਰਿਹਾ ਸੀ।”

ਈਰਾਨ ਦੇ ਨਵੇਂ ਸੁਪਰੀਮ ਲੀਡਰ ਨੇ ਕਿਹਾ ਕਿ ਉਹ ਦੁਸ਼ਮਣ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਵੀ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁਸ਼ਮਣ ਨੇ ਨੁਕਸਾਨ ਦੀ ਭਰਪਾਈ ਨਾ ਕੀਤੀ, ਤਾਂ ਇਰਾਨ ਲੋੜ ਅਨੁਸਾਰ ਦੁਸ਼ਮਣ ਦੀ ਜਾਇਦਾਦ ‘ਤੇ ਕਬਜ਼ਾ ਕਰੇਗਾ। ਜੇਕਰ ਕਬਜ਼ਾ ਕਰਨਾ ਸੰਭਵ ਨਾ ਹੋਇਆ, ਤਾਂ ਦੁਸ਼ਮਣ ਦੀ ਓਨੀ ਹੀ ਜਾਇਦਾਦ ਨੂੰ ਤਬਾਹ ਕਰ ਦਿੱਤਾ ਜਾਵੇਗਾ।

Follow Us