Donald Trump: ਗ੍ਰਿਫ਼ਤਾਰ, ਜੁਰਮਾਨਾ ਤੇ ਫਿਰ ਰਿਹਾਈ,,, ਹਸ਼ ਮਨੀ ਮਾਮਲੇ ‘ਚ ਟਰੰਪ ਨਾਲ ਕੀ ਹੋਇਆ?

Updated On: 

05 Apr 2023 11:52 AM

Donald Trump Arrest: ਡੋਨਾਲਡ ਟਰੰਪ ਨੂੰ ਸਟੋਰਮੀ ਡੇਨੀਅਲਸ ਨਾਲ ਜੁੜੇ ਹਸ਼ ਮਨੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਟਰੰਪ 'ਤੇ ਜੁਰਮਾਨਾ ਲਗਾ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਹੁਣ ਡੋਨਾਲਡ ਟਰੰਪ 'ਤੇ ਟ੍ਰਾਏਲ ਚੱਲੇਗਾ।

Follow Us On

Trump Hush Money Case: ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੋਨਾਲਡ ਟਰੰਪ (Donald Trump) ਨੇ ਪੋਰਨ ਸਟਾਰ ਸਟੋਰਮੀ ਡੇਨੀਅਲਸ ਨਾਲ ਜੁੜੇ ਹਸ਼ ਮਨੀ ਮਾਮਲੇ ਵਿੱਚ ਮੈਨਹਟਨ ਦੀ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਹੈ। ਬਾਅਦ ਵਿੱਚ ਡੋਨਾਲਡ ਟਰੰਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰੀਬ ਇੱਕ ਘੰਟੇ ਤੱਕ ਸੁਣਵਾਈ ਚੱਲੀ ਅਤੇ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਉਸ ‘ਤੇ ਇੱਕ ਲੱਖ 22 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ।
ਸਟੋਰਮੀ ਡੇਨੀਅਲਜ਼ ਨੂੰ ਜੁਰਮਾਨੇ ਦੀ ਰਕਮ ਮਿਲੇਗੀ। ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਅਮਰੀਕਾ ਨਰਕ ਵਿੱਚ ਜਾ ਰਿਹਾ ਹੈ।

ਟਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ

ਡੋਨਾਲਡ ਟਰੰਪ ਨੇ ਕਾਰੋਬਾਰੀ ਰਿਕਾਰਡਾਂ ‘ਚ ਘੁਟਾਲੇ ਸਮੇਤ 34 ਗੰਭੀਰ ਮਾਮਲਿਆਂ ‘ਚ ਖੁਦ ਨੂੰ ਬੇਕਸੂਰ ਦੱਸਿਆ ਹੈ। ਫਲੋਰੀਡਾ (Florida) ਵਿੱਚ ਪਾਮ ਬੀਚ ਨੇੜੇ ਆਪਣੇ ਘਰ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਬਚਾਉਣਾ ਹੋਵੇਗਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਅਮਰੀਕਾ ਵਿੱਚ ਅਜਿਹਾ ਕੁਝ ਵੀ ਹੋ ਸਕਦਾ ਹੈ। ਮੈਂ ਆਪਣੇ ਦੇਸ਼ ਦੇ ਲੋਕਾਂ ਦੀ ਰੱਖਿਆ ਕੀਤੀ ਹੈ। ਕੁਝ ਲੋਕ ਇਸ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਹਨ।

ਦੇਸ਼ ਨਰਕ ਵਿੱਚ ਜਾ ਰਿਹਾ- ਡੋਨਾਲਡ ਟਰੰਪ

ਟਰੰਪ ਨੇ ਕਿਹਾ ਕਿ ਡੈਮੋਕਰੇਟਸ ਨੇ ਮੇਰੀ ਮੁਹਿੰਮ ਦੀ ਜਾਸੂਸੀ ਕੀਤੀ। ਮੈਨੂੰ ਧੋਖਾਧੜੀ ਦੇ ਕੇਸ ਵਿੱਚ ਫਸਾਇਆ ਗਿਆ ਸੀ। ਐਫਬੀਆਈ (Foreign Bureau of Investigation) ਦੇ ਲੋਕ ਲਗਾਤਾਰ ਰਿਪਬਲਿਕਨਾਂ ਦਾ ਪਿੱਛਾ ਕਰ ਰਹੇ ਹਨ। ਇਨ੍ਹਾਂ ਨੇ ਚੋਣਾਂ ‘ਚ ਧਾਂਦਲੀ ਕੀਤੀ, ਲੱਖਾਂ ਵੋਟਾਂ ਗੈਰ-ਕਾਨੂੰਨੀ ਢੰਗ ਨਾਲ ਪਈਆਂ, ਇਹ ਘਟਨਾਵਾਂ ਸਰਕਾਰੀ ਕੈਮਰਿਆਂ ‘ਚ ਵੀ ਕੈਦ ਹੋ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ | ਟਰੰਪ ਨੇ ਕਿਹਾ ਕਿ ਸਾਡਾ ਦੇਸ਼ ਨਰਕ ਵਿੱਚ ਜਾ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ