ਭਾਰਤ 'ਚ ਕੌਣ ਕਰ ਰਿਹਾ ਫਲਿਸਤੀਨ ਦਾ ਸਮਰਥਨ? ਕਿਸ ਨੇ ਚੁੱਕੇ ਇਜ਼ਰਾਈਲ 'ਤੇ ਸਵਾਲ? ਜਾਣੋ | how is support palestine in india between hamas israel war Punjabi news - TV9 Punjabi

ਭਾਰਤ ‘ਚ ਕੌਣ ਕਰ ਰਿਹਾ ਫਲਿਸਤੀਨ ਦਾ ਸਮਰਥਨ? ਕਿਸ ਨੇ ਚੁੱਕੇ ਇਜ਼ਰਾਈਲ ‘ਤੇ ਸਵਾਲ? ਜਾਣੋ

Published: 

17 Oct 2023 13:10 PM

ਇਜ਼ਰਾਈਲ ਅਤੇ ਫਲਿਸਤੀਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਭਾਰਤ 'ਤੇ ਵੀ ਪਿਆ ਹੈ। ਜੰਗ ਦੇ ਬਾਅਦ ਤੋਂ ਹੀ ਭਾਰਤ ਵਿੱਚ ਫਲਿਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਇਸ ਖੂਨੀ ਜੰਗ 'ਚ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਂਕੜੇ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ।

ਭਾਰਤ ਚ ਕੌਣ ਕਰ ਰਿਹਾ ਫਲਿਸਤੀਨ ਦਾ ਸਮਰਥਨ? ਕਿਸ ਨੇ ਚੁੱਕੇ ਇਜ਼ਰਾਈਲ ਤੇ ਸਵਾਲ? ਜਾਣੋ
Follow Us On

ਇਜ਼ਰਾਈਲ ਅਤੇ ਫਲਿਸਤੀਨ( Palestine) ਵਿੱਚਕਾਰ 11 ਦਿਨਾਂ ਤੱਕ ਚੱਲੀ ਜੰਗ ਵਿੱਚ ਦੋਵਾਂ ਪਾਸਿਆਂ ਤੋਂ 4 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਫਲਿਸਤੀਨ ਦੇ 2800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਜ਼ਰਾਈਲ ਦੇ 1400 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੇ ਨਾਲ ਹੀ 14 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਮੁਤਾਬਕ ਉਸ ਦੇ 199 ਨਾਗਰਿਕ ਹਮਾਸ ਨੇ ਬੰਧਕ ਬਣਾਏ ਹੋਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਗਾਜ਼ਾ ਯੁੱਧ ‘ਚ ਹੁਣ ਤੱਕ 10 ਲੱਖ ਲੋਕ ਬੇਘਰ ਹੋ ਚੁੱਕੇ ਹਨ। ਇਸ ਲੜਾਈ ਦਾ ਅਸਰ ਭਾਰਤ ‘ਤੇ ਵੀ ਪਿਆ ਹੈ। ਕਈ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਜੰਗ ਨੂੰ ਲੈ ਕੇ ਆਪੋ ਆਪਣੀਆਂ ਦਲੀਲਾਂ ਦੇ ਰਹੀਆਂ ਹਨ। ਕੁਝ ਇਜ਼ਰਾਈਲ ਦਾ ਅਤੇ ਕੁਝ ਫਲਿਸਤੀਨ ਦਾ ਸਮਰਥਨ ਕਰ ਰਹੇ ਹਨ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 7 ਅਕਤੂਬਰ ਨੂੰ ਸ਼ੁਰੂ ਹੋਈ ਸੀ। ਹਮਾਸ (Hamas) ਨੇ ਅਚਾਨਕ ਇਜ਼ਰਾਈਲ ‘ਤੇ ਇੱਕ ਤੋਂ ਬਾਅਦ ਇੱਕ 5000 ਤੋਂ ਜ਼ਿਆਦਾ ਰਾਕੇਟ ਦਾਗੇ ਗਏ। ਜਵਾਬ ਵਿੱਚ ਇਜ਼ਰਾਈਲ ਨੇ ਵੀ ਗਾਜ਼ਾ ਵਿੱਚ ਹਮਾਸ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ ਵਿੱਚ ਇਹ ਲੜਾਈ ਖੂਨੀ ਜੰਗ ਵਿੱਚ ਬਦਲ ਗਈ। ਜੰਗ ਨੂੰ ਲੈ ਕੇ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਇਸ ਔਖੀ ਘੜੀ ਵਿੱਚ ਇਜ਼ਰਾਈਲ ਨਾਲ ਖੜ੍ਹਾ ਹੈ। ਪੀਐਮ ਮੋਦੀ ਦੇ ਟਵੀਟ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।

‘ਇਜ਼ਰਾਈਲ ਕਾਰਨ ਬਣੇ ਇਹ ਹਾਲਾਤ’

ਪੀਐਮ ਦੇ ਟਵੀਟ ਤੋਂ ਬਾਅਦ ਕਾਂਗਰਸ ਅਤੇ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਨੇ ਫਲਿਸਤੀਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਓਵੈਸੀ ਖੁੱਲ੍ਹ ਕੇ ਹਮਾਸ ਦੀ ਹਮਾਇਤ ‘ਚ ਖੜ੍ਹੇ ਹਨ। ਓਵੈਸੀ ਨੇ ਕਿਹਾ ਕਿ ਇਜ਼ਰਾਈਲ ਹਮੇਸ਼ਾ ਹੀ ਗਾਜ਼ਾ ਪੱਟੀ ‘ਚ ਫਲਿਸਤੀਨੀਆਂ ‘ਤੇ ਜ਼ੁਲਮ ਕਰਦਾ ਰਿਹਾ ਹੈ। ਉੱਥੇ ਸ਼ਰਨਾਰਥੀਆਂ ਨੂੰ ਮਾਰਿਆ ਜਾ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਨੂੰ ਜੇਲ੍ਹ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੋ ਹਾਲਾਤ ਪੈਦਾ ਹੋਏ ਹਨ, ਉਹ ਇਜ਼ਰਾਈਲ ਕਾਰਨ ਹੀ ਪੈਦਾ ਹੋਏ ਹਨ।

ਜੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਬਿਆਨ ਨੂੰ ਵੀ ਸਮਝਣ ਦੀ ਲੋੜ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਫਲਿਸਤੀਨ ਦੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਦੇ ਸਮਰਥਨ ਵਿੱਚ ਵਿਸ਼ਵਾਸ ਰੱਖਦਾ ਹੈ। ਇਸਰਾਈਲ-ਫਲਿਸਤੀਨ ਮੁੱਦੇ ‘ਤੇ ਭਾਰਤ ਦੀ ਨੀਤੀ ‘ਟੂ-ਸਟੇਟ’ ਦੀ ਰਹੀ ਹੈ। ਭਾਵ ਵਿਦੇਸ਼ ਮੰਤਰਾਲੇ ਨੇ ਨਾ ਤਾਂ ਇਜ਼ਰਾਈਲ ਦਾ ਵਿਰੋਧ ਕੀਤਾ ਅਤੇ ਨਾ ਹੀ ਫਲਿਸਤੀਨ ਦਾ। ਪੀਐਮ ਮੋਦੀ ਨੇ ਵੀ ਇਸੇ ਤਰ੍ਹਾਂ ਫਲਿਸਤੀਨੀ ਸੰਗਠਨ ਹਮਾਸ ਦੇ ਹਮਲਿਆਂ ਦੀ ਨਿੰਦਾ ਕੀਤੀ ਸੀ।

ਫਲਿਸਤੀਨ ਦੇ ਸਮਰਥਨ ‘ਚ ਪ੍ਰਦਰਸ਼ਨ

ਦੋਹਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੀਆਂ ਕਈ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਨੇ ਫਲਿਸਤੀਨ ਦੇ ਸਮਰਥਨ ‘ਚ ਰੈਲੀਆਂ ਕੱਢੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉੱਤਰ ਤੋਂ ਦੱਖਣ ਤੱਕ ਫਲਿਸਤੀਨ ਦੇ ਸਮਰਥਨ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ। ਚੇਨਈ ਵਿੱਚ ਤਾਮਿਲਨਾਡੂ ਮੁਸਲਿਮ ਮੁਨੇਤਰ ਕੜਗਮ ਨੇ ਫਲਸਤੀਨ ਦੇ ਸਮਰਥਨ ਵਿੱਚ ਨਾਅਰੇ ਲਾਏ। ਇਸ ਦੇ ਨਾਲ ਹੀ ਕੋਲਕਾਤਾ ਵਿੱਚ ਘੱਟ ਗਿਣਤੀ ਯੂਥ ਫੋਰਮ ਦੇ ਮੈਂਬਰਾਂ ਨੇ ਵੀ ਫਲਿਸਤੀਨ ਦਾ ਸਮਰਥਨ ਕੀਤਾ। ਅਗਲੇ ਹੀ ਦਿਨ ਮਜ਼ਦੂਰ ਸੰਗਠਨਾਂ ਨੇ ਫਲਿਸਤੀਨ ਦੇ ਸਮਰਥਨ ਵਿੱਚ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਨੂੰ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।

ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਕਿਸ ਪਾਸੇ ਹਨ?

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸਿੱਧੇ ਤੌਰ ‘ਤੇ ਕਿਸੇ ਦਾ ਨਾਂਅ ਨਹੀਂ ਲਿਆ ਪਰ ਉਨ੍ਹਾਂ ਦਾ ਸਮਰਥਨ ਫਲਿਸਤੀਨ ਲਈ ਸੀ। ਫਾਰੂਕ ਅਬਦੁੱਲਾ ਨੇ ਜੰਗ ਨੂੰ ਰੋਕਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਜੰਗ ਹਮੇਸ਼ਾ ਮਾੜੀ ਹੁੰਦੀ ਹੈ। ਇਸ ਕਾਰਨ ਹਰ ਕਿਸੇ ਦਾ ਨੁਕਸਾਨ ਹੁੰਦਾ ਹੈ। ਹਜ਼ਾਰਾਂ ਨਿਰਦੋਸ਼ ਮਾਰੇ ਜਾ ਰਹੇ ਹਨ, ਇਸ ਨਾਲ ਜੰਗ ਦਾ ਹੱਲ ਨਹੀਂ ਹੋ ਸਕਦਾ। ਸੰਯੁਕਤ ਰਾਸ਼ਟਰ ਹਮੇਸ਼ਾ ਫਲਿਸਤੀਨ ਮੁੱਦੇ ਦਾ ਹੱਲ ਲੱਭਣ ਵਿੱਚ ਅਸਫ਼ਲ ਰਿਹਾ ਹੈ।

ਇਸ ਦੌਰਾਨ ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਪੀਡੀਪੀ ਪ੍ਰਧਾਨ ਨੇ ਟਵਿੱਟਰ ‘ਚ ਕਿਹਾ ਕਿ ਇਹ ਮੰਦਭਾਗਾ ਹੈ ਕਿ ਦੁਨੀਆ ਨੂੰ ਇਜ਼ਰਾਈਲ-ਫਲਿਸਤੀਨ ਸੰਘਰਸ਼ ਵੱਲ ਧਿਆਨ ਦੇਣ ਲਈ ਅਜਿਹੀ ਮੌਤ ਅਤੇ ਤਬਾਹੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਕਸੂਰ ਫਲਿਸਤੀਨੀ ਮਾਰੇ ਜਾ ਰਹੇ ਹਨ। ਇਸ ਦਾ ਹੱਲ ਕਰੋ ਤਾਂ ਜੋ ਸ਼ਾਂਤੀ ਬਣੀ ਰਹੇ।

Exit mobile version