ਸੀਕ੍ਰੇਟ ਰੂਟ ਜਿੱਥੋਂ ਹਮਾਸ ਨੂੰ ਮਿਲਦੇ ਹਨ ਰਾਕੇਟ, ਇਜ਼ਰਾਈਲ ਨੂੰ ਕਿਵੇਂ ਕਰਦਾ ਹੈ ਗੁੰਮਰਾਹ

Updated On: 

09 Oct 2023 16:07 PM

Israel-Hamas War: ਸ਼ਨੀਵਾਰ ਨੂੰ ਇਜ਼ਰਾਈਲ-ਫਲਿਸਤੀਨ ਵਿੱਚ ਜੰਗ ਸ਼ੁਰੂ ਹੋ ਗਈ। ਅੱਤਵਾਦੀ ਸੰਗਠਨ ਹਮਾਸ ਨੇ ਗਾਜ਼ਾ ਤੋਂ ਇਜ਼ਰਾਈਲ 'ਤੇ 5 ਹਜ਼ਾਰ ਤੋਂ ਜ਼ਿਆਦਾ ਰਾਕੇਟ ਦਾਗੇ। ਇਸ ਦਾ ਜਵਾਬ ਦਿੰਦੇ ਹੋਏ ਇਜ਼ਰਾਈਲ ਨੇ ਵੀ ਕਾਰਵਾਈ ਕੀਤੀ। ਹਮਾਸ ਤੱਕ ਇਹ ਹਥਿਆਰ ਕਿਵੇਂ ਪਹੁੰਚ ਰਹੇ ਹਨ, ਇਸ ਦਾ ਪੂਰਾ ਸੀਕ੍ਤਾ ਵੀ ਦਿਲਚਸਪ ਹੈ। ਜਾਣੋ ਹਮਾਸ ਨੂੰ ਕਿਸ ਰਸਤੇ ਤੋਂ ਤਾਕਤ ਮਿਲ ਰਹੀ ਹੈ।

ਸੀਕ੍ਰੇਟ ਰੂਟ ਜਿੱਥੋਂ ਹਮਾਸ ਨੂੰ ਮਿਲਦੇ ਹਨ ਰਾਕੇਟ, ਇਜ਼ਰਾਈਲ ਨੂੰ ਕਿਵੇਂ ਕਰਦਾ ਹੈ ਗੁੰਮਰਾਹ
Follow Us On

ਇਜ਼ਰਾਈਲ ਫਲਿਸਤੀਨ ਵਿੱਚ ਸ਼ਨੀਵਾਰ ਨੂੰ ਜੰਗ ਸ਼ੁਰੂ ਹੋ ਗਈ। ਅੱਤਵਾਦੀ ਸੰਗਠਨ ਹਮਾਸ (Hamas) ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ 5 ਹਜ਼ਾਰ ਤੋਂ ਵੱਧ ਰਾਕੇਟ ਦਾਗੇ। ਇਸ ਦਾ ਜਵਾਬ ਦਿੰਦੇ ਹੋਏ ਇਜ਼ਰਾਈਲ ਨੇ ਕਾਰਵਾਈ ਕੀਤੀ। ਹਮਾਸ ਨੇ ਇਜ਼ਰਾਈਲ ਦੇ ਦੱਖਣੀ ਅਤੇ ਮੱਧ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਸੀ। ਹਮਾਸ ਨੇ ਫੌਜੀ ਕੈਂਪਾਂ ‘ਤੇ ਹਮਲੇ ਕਰਕੇ ਇਜ਼ਰਾਈਲ ਨੂੰ ਕਮਜ਼ੋਰ ਕੀਤਾ। ਇਸ ਹਮਲੇ ਪਿੱਛੇ ਹਮਾਸ ਦੀ ਪੂਰੀ ਤਿਆਰੀ ਸੀ।

ਰਾਕੇਟ, ਡਰੋਨ ਅਤੇ ਗਲਾਈਡਰ ਵਰਗੇ ਹਥਿਆਰ ਹਮਾਸ ਨੂੰ ਯੁੱਧ ਲੜ੍ਹਣ ‘ਚ ਸਹਾਇਤਾ ਕਰ ਰਹੇ ਹਨ। ਪਰ ਇਹ ਹਥਿਆਰ ਹਮਾਸ ਤੱਕ ਪਹੁੰਚ ਕਿਵੇਂ ਰਹੇ ਹਨ, ਇਸ ਦਾ ਪੂਰਾ ਰਸਤਾ ਵੀ ਦਿਲਚਸਪ ਹੈ। ਜਾਣੋ ਕਿਸ ਰਸਤੇ ਤੋਂ ਹਮਾਸ ਨੂੰ ਤਾਕਤ ਮਿਲ ਰਹੀ ਹੈ।

ਇਸ ਤਰ੍ਹਾਂ ਹੋਈ ਸ਼ੁਰੂਆਤ

ਸਭ ਤੋਂ ਵੱਡੀ ਤਬਦੀਲੀ ਉਦੋਂ ਸ਼ੁਰੂ ਹੋਈ ਜਦੋਂ ਇਜ਼ਰਾਈਲ 2005 ਵਿੱਚ ਗਾਜ਼ਾ ਤੋਂ ਵੱਖ ਹੋਇਆ। ਇੱਥੋਂ ਹਮਾਸ ਨੂੰ ਈਰਾਨ ਅਤੇ ਸੀਰੀਆ ਤੋਂ ਮਦਦ ਮਿਲਣੀ ਸ਼ੁਰੂ ਹੋ ਗਈ। ਹਮਾਸ ਨੇ ਇੱਕ ਰਸਤਾ ਤਿਆਰ ਕੀਤਾ ਜਿਸ ਰਾਹੀਂ ਉਸ ਨੂੰ ਹਥਿਆਰ ਮਿਲਣੇ ਸ਼ੁਰੂ ਹੋ ਗਏ। 2007 ਵਿੱਚ ਇਜ਼ਰਾਈਲ (Israel) ਦੀ ਪਾਬੰਦੀ ਦੇ ਬਾਵਜੂਦ, ਸੂਡਾਨ ਤੋਂ ਭੇਜੀ ਗਈ ਫਜਰ-5 ਰਾਕੇਟ ਦੀ ਇੱਕ ਖੇਪ ਹਮਾਸ ਤੱਕ ਪਹੁੰਚਣ ਵਿੱਚ ਸਫਲ ਰਹੀ ਸੀ। ਹੌਲੀ-ਹੌਲੀ ਹਮਾਸ ਦੇ ਹਥਿਆਰਾਂ ਦਾ ਭੰਡਾਰ ਮਜ਼ਬੂਤ ​​ਹੋਣ ਲੱਗਾ।

ਗੁਪਤ ਸੁਰੰਗ ਤੋਂ ਹਥਿਆਰਾਂ ਦੀ ਸਪਲਾਈ

ਹਮਾਸ ਨੇ ਹਥਿਆਰਾਂ ਦੀ ਦਰਾਮਦ ਲਈ ਗੁਪਤ ਸੁਰੰਗ ਅਤੇ ਸਮੁੰਦਰੀ ਰਸਤਾ ਚੁਣਿਆ, ਪਰ ਸਪਲਾਈ ਦਾ ਤਰੀਕਾ ਦਿਲਚਸਪ ਸੀ। ਹਮਾਸ ਸਮੁੰਦਰੀ ਰਸਤੇ ਤੋਂ ਹਥਿਆਰਾਂ ਦੀ ਦਰਾਮਦ ਕਰਦਾ ਹੈ। ਇਹ ਹਥਿਆਰ ਕੈਪਸੂਲ ਵਿੱਚ ਪੈਕ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਗਾਜ਼ਾ ਦੇ ਤੱਟ ਤੱਕ ਪਹੁੰਚਾਇਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਹਥਿਆਰ ਇਜ਼ਰਾਇਲੀ ਨੇਵੀ ਦਾ ਧਿਆਨ ਭਟਕਾਉਂਦੇ ਹੋਏ ਗਾਜ਼ਾ ਪਹੁੰਚ ਗਏ।

ਹਮਾਸ ਹਥਿਆਰਾਂ ਲਈ ਇੱਕ ਹੋਰ ਰਸਤਾ ਵੀ ਵਰਤਦਾ ਹੈ, ਜਿਸ ਨੂੰ ਗੁਪਤ ਸੁਰੰਗ ਕਿਹਾ ਜਾਂਦਾ ਹੈ। ਇਹ ਵੀ 2005 ਤੋਂ ਬਾਅਦ ਸ਼ੁਰੂ ਹੋਇਆ। ਹਮਾਸ ਨੇ ਮਿਸਰ-ਗਾਜ਼ਾ ਸਰਹੱਦ ਦੇ ਹੇਠਾਂ ਇੱਕ ਗੁਪਤ ਸੁਰੰਗ ਦੇ ਨੈੱਟਵਰਕ ਰਾਹੀਂ ਇਰਾਨ ਅਤੇ ਸੀਰੀਆ ਨਾਲ ਇੱਕ ਗੁਪਤ ਸਪਲਾਈ ਰੂਟ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਮਾਸ ਦੇ ਇਸ ਰਸਤੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਕਿੱਥੋਂ ਸਪਲਾਈ ਕੀਤੇ ਜਾ ਰਹੇ ਹਥਿਆਰ?

ਹਮਾਸ ਈਰਾਨ ਅਤੇ ਸੀਰੀਆ ਨਾਲ ਮਿਲ ਕੇ ਕੰਮ ਕਰਦਾ ਹੈ। ਅੱਤਵਾਦੀ ਸੰਗਠਨ ਹਮਾਸ ਨੂੰ ਇਨ੍ਹਾਂ ਦੇਸ਼ਾਂ ਤੋਂ ਹਥਿਆਰਾਂ ਦੀ ਮਦਦ ਮਿਲਦੀ ਹੈ। ਹਮਾਸ ਨੇ ਦੂਜੇ ਦੇਸ਼ਾਂ ਤੋਂ ਫਜਰ-3, ਫਜ਼ਰ-5 ਅਤੇ ਐਮ 302 ਰਾਕੇਟ ਖ਼ਰੀਦੇ ਹਨ। ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਤਰ੍ਹਾਂ ਦੇ ਹਥਿਆਰ ਖਰੀਦਣ ਦੀ ਸਮਰੱਥਾ ਨੇ ਹਮਾਸ ਦੀ ਤਾਕਤ ਵਧਾਉਣ ਦਾ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਇਹ ਇੱਕ ਸ਼ਕਤੀਸ਼ਾਲੀ ਅੱਤਵਾਦੀ ਸੰਗਠਨ ਬਣ ਕੇ ਉਭਰਿਆ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਹਮਾਸ ਡਰੋਨ ਹਮਲਿਆਂ ਤੋਂ ਲੈ ਕੇ ਰਾਕੇਟ ਹਮਲਿਆਂ ਤੱਕ ਹਰ ਚੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਹਮਾਸ ਕੋਲ ਇਨ੍ਹਾਂ ਹਮਲਿਆਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਇਹ ਅੱਤਵਾਦੀ ਸੰਗਠਨ ਗਾਜ਼ਾ ਪੱਟੀ ‘ਚ ਕਈ ਤਰ੍ਹਾਂ ਦੇ ਹਥਿਆਰ ਬਣਾਉਂਦਾ ਹੈ। ਇਸ ਨੂੰ ਈਰਾਨ ਅਤੇ ਕਈ ਇਸਲਾਮਿਕ ਦੇਸ਼ਾਂ ਤੋਂ ਸਿੱਧੇ ਤੌਰ ‘ਤੇ ਫੰਡਿੰਗ ਮਿਲਦੀ ਹੈ। ਇਜ਼ਰਾਈਲ ਨੇ ਕਈ ਵਾਰ ਇਰਾਨ ਤੋਂ ਗਾਜ਼ਾ ਪੱਟੀ ਨੂੰ ਮਿਲਣ ਵਾਲੀ ਮਦਦ ਬਾਰੇ ਦਾਅਵੇ ਕੀਤੇ ਹਨ।