ਪਾਕਿਸਤਾਨ ‘ਚ ਹਿੰਦੂ ਧਰਮ ਦੀਆਂ ਕੁੜੀਆਂ ਦਾ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ
ਪਾਕਿਸਤਾਨ 'ਚ ਹਿੰਦੂ ਪਰਿਵਾਰਾਂ 'ਤੇ ਅੱਤਿਆਚਾਰ ਜਾਰੀ ਹਨ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਜਾਂ ਬਲਾਤਕਾਰ ਕਰਕੇ ਇਕੱਲਿਆਂ ਛੱਡ ਦਿੱਤਾ ਜਾ ਰਿਹਾ ਹੈ। ਹੁਣ ਤਾਂ ਪਾਕਿਸਤਾਨ ਪੁਲਿਸ ਵੀ ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦੇਣ ਤੋਂ ਪਿੱਛੇ ਹਟ ਰਹੀ ਹੈ। ਪੀੜਤਾਂ ਨੂੰ ਖੁਦ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਪਾਕਿਸਤਾਨ। ਪਾਕਿਸਤਾਨ ‘ਚ ਹਿੰਦੂ ਪਰਿਵਾਰਾਂ ‘ਤੇ ਅੱਤਿਆਚਾਰ (Atrocities) ਜਾਰੀ ਹਨ। ਤੇ ਹੁਣ ਇੱਕ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਾਪੁਖਾਸ ‘ਚ ਸਾਹਮਣੇ ਆਈ ਹੈ। ਬਲਾਤਕਾਰ ਪੀੜਤ ਹਿੰਦੂ ਲੜਕੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਇਕ ਮੁਸਲਮਾਨ ਲੜਕੇ ਨੇ ਬਲਾਤਕਾਰ ਕੀਤਾ ਸੀ। ਜਿਸ ਵਿੱਚ ਇੱਕ ਔਰਤ ਨੇ ਵੀ ਉਸਦਾ ਸਾਥ ਦਿੱਤਾ। ਮਾਮਲਾ ਪਹਿਲਾਂ ਥਾਣੇ ਅਤੇ ਫਿਰ ਅਦਾਲਤ ਤੱਕ ਪਹੁੰਚਿਆ ਪਰ ਮਹਿਲਾ ਥਾਣੇ ਦੀ ਐਸਐਚਓ ਮੋਮਲ ਲਘਾੜੀ ਅਤੇ ਮੁਲਜ਼ਮ ਔਰਤ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ।
ਮਾਰਨ ਦੀ ਧਮਕੀ ਦਿੱਤੀ
ਪੀੜਤ ਲੜਕੀ ਨੇ ਦੱਸਿਆ ਕਿ ਉਹ ਦੋਵੇਂ ਉਨਾਂਨੂੰ ਕਚਹਿਰੀ ਦੇ ਕਮਰੇ ਵਿੱਚ ਲੈ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Threats) ਦਿੱਤੀਆਂ ਗਈਆਂ। ਦੋਵੇਂ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਉਸ ਦੇ ਬਲਾਤਕਾਰੀ ਸ਼ਫਾਕ ਭਰਗੜੀ ਨਾਲ ਵਿਆਹ ਕਰਵਾ ਰਹੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਉਸ ਨੂੰ ਜੇਲ੍ਹ ਭੇਜ ਦੇਵਾਂਗੇ ਅਤੇ ਮਾਰ ਦੇਵਾਂਗੇ।
ਮੁੜ ਕੋਰਟ ਵਿੱਚ ਬਿਆਨ ਦੇਣਾ ਚਾਹੁੰਦੀ ਹੈ ਪੀੜਤ
ਪੀੜਿਤਾ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਮੁੜ ਬਿਆਨ ਦੇਣ ਲਈ ਤਿਆੜ ਹੈ। ਜਿਨ੍ਹਾਂ ਲੋਕਾਂ ਨੇ ਉਸਨੂੰ ਧਮਕਾਇਆ ਅਤੇ ਗਲਤ ਬਿਆਨ ਦੇਣ ਲ਼ਈ ਮਜਬੂਰ ਕੀਤਾ। ਦੋ ਮਹੀਨੇ ਪਹਿਲਾਂ ਰੀਟਾ ਮੇਘਵਾਰ ਨਾਂ ਦੀ ਲੜਕੀ ਨੂੰ ਮੀਰਪੁਰਖਾਸ ਸਥਿਤ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਸੀ।
ਉਸਨੂੰ ਮੁਸਲਿਮ ਨੌਜਵਾਨ ਅਹਿਮਦਾਨੀ ਨੇ ਅਗਵਾ ਕਰ ਲਿਆ ਸੀ। ਕਿਸੇ ਤਰ੍ਹਾਂ ਪਰਿਵਾਰ ਪਹਿਲਾਂ ਪੁਲਿਸ ਕੋਲ ਗਿਆ ਅਤੇ ਫਿਰ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਲੜਕੀ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਉਸ ਦਾ ਵਿਆਹ ਅਹਿਮਦਾਨੀ ਨਾਲ ਹੋਇਆ ਸੀ। ਕੁੜੀ ਅਦਾਲਤ (Court) ਵਿੱਚ ਰੌਲਾ ਪਾਉਂਦੀ ਰਹੀ ਕਿ ਉਸ ਨੇ ਪਰਿਵਾਰ ਕੋਲ ਜਾਣਾ ਹੈ, ਪਰ ਅਦਾਲਤ ਨੇ ਉਸ ਨੂੰ ਜ਼ਬਰਦਸਤੀ ਸੁਰੱਖਿਅਤ ਘਰ ਭੇਜ ਦਿੱਤਾ।