ਭਾਰਤੀ-ਅਮਰੀਕੀ ਅਪਸਰਾ ਨੂੰ ਹਾਰਵਰਡ ਲਾ ਰੀਵਿਊ ਦਾ ਪ੍ਰੈਜ਼ੀਡੈਂਟ ਚੁਣਿਆ
ਹਾਰਵਰਡ ਲਾ ਸਕੂਲ ਵਿੱਚ ਦੂਜੇ ਸਾਲ ਦੀ ਵਿਦਿਆਰਥੀ ਅਪਸਰਾ ਅਈਅਰ ਹਾਰਵਰਡ ਲਾ ਰੀਵਿਊ ਦੀ 137ਵੀਂ ਪ੍ਰੈਜ਼ੀਡੈਂਟ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕੀ ਮਹਿਲਾ।
ਬਰਾਕ ਓਬਾਮਾ ਵੀ ਹਾਰਵਰਡ ਲਾ ਰੀਵਿਊ ਦੇ ਨੇਤਾ ਰਹਿ ਚੁੱਕੇ ਹਨ
ਦੱਸ ਦਈਏ ਕਿ ਸਨ 1887 ਵਿੱਚ ਸਥਾਪਿਤ ਹਾਰਵਰਡ ਲਾ ਰੀਵਿਊ ਅਸਲ ਵਿੱਚ ਸਭ ਤੋਂ ਪੁਰਾਣੀ ਲੀਗਲ ਸਕਾਲਰਸ਼ਿਪ ਪਬਲੀਕੇਸ਼ਨ ਵਿੱਚੋਂ ਇੱਕ ਹੈ ਅਤੇ ਉਸ ਦੇ ਪ੍ਰੈਜ਼ੀਡੈਂਟ ਅਹੁਦੇ ਤੇ ਸੁਪਰੀਮ ਕੋਰਟ ਦੇ ਜਸਟਿਸ ਸਟਿਫ਼ਨ ਬ੍ਰੇਅਰ, ਕੇਤਨਜੀ ਬਰਾਊਨ ਜੈਕਸਨ’ 92 ਅਤੇ ਰੁਥ ਬੇਡਰ ਗਿੰਸਬਰਗ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਹਾਰਵਰਡ ਲਾ ਰੀਵਿਊ ਦੇ 104ਥੇ ਨੇਤਾ ਰਹਿ ਚੁੱਕੇ ਹਨ।ATU ਵਿੱਚ ਦਾਖਲਾ ਲੈ ਲਿਆ ਸੀ ਅਪਸਰਾ ਨੇ
ਅਪਸਰਾ ਨੇ ਸਾਲ 2016 ਵਿੱਚ ਇਕਨਾਮਿਕਸ, ਸੈਥਸ ਅਤੇ ਸਪੈਨਿਸ਼ ਵਿਸ਼ਿਆਂ ਨਾਲ ਅਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਪੁਰਾਤੱਤਵ ਅਤੇ ਸਥਾਨਕ ਸਮੁਦਾਇਆਂ ਵੱਲ ਅਪਣੇ ਲਗਾਓ ਅਤੇ ਸਮਰਪਣ ਨੂੰ ਵੇਖਦੇ ਹੋਇਆਂ ਉਹਨਾਂ ਨੇ ਔਕਸਫ਼ੋਰਡ ਯੂਨੀਵਰਸਿਟੀ ਤੋਂ ਬਤੌਰ ਕਲੇਰੇਂਡਨ ਸਕਾਲਰ ਆਪਣੀ ਐਮਫਿਲ ਕੀਤੀ ਅਤੇ ਉਸ ਤੋਂ ਬਾਅਦ ਸਾਲ 2018 ਵਿੱਚ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੀ ‘ਐਂਟੀਕਵਿਟੀਜ਼ ਟ੍ਰੈਫਿਕਿੰਗ ਯੂਨਿਟ’ -ATU ਵਿੱਚ ਦਾਖਲਾ ਲੈ ਲਿਆ ਸੀ।ਕਲਾਕ੍ਰਿਤੀਆਂ ਚੋਰੀ ਹੋਣ ਦੇ ਜੁਰਮ ਦੀ ਜਾਂਚ-ਪੜਤਾਲ ਕੀਤੀ
ਅਪਸਰਾ ਨੇ ‘ਐਂਟੀਕਵਿਟੀਜ਼ ਟ੍ਰੈਫਿਕਿੰਗ ਯੂਨਿਟ’ ਵਿੱਚ ਕੰਮ-ਕਾਜ ਦੌਰਾਨ 15 ਵੱਖ-ਵੱਖ ਦੇਸ਼ਾਂ ਤੋਂ ਚੋਰੀ ਕੀਤੀ ਗਈ 1,100 ਤੋਂ ਵੀ ਵੱਧ ਦੁਰਲੱਭ ਕਲਾਕ੍ਰਿਤੀਆਂ ਦੀ ਤਲਾਸ਼ ਕਰਨ ਵਿੱਚ ਕਈ ਅੰਤਰਰਾਸ਼ਟਰੀ ਅਤੇ ਫੈਡਰਲ ਲਾ ਐਨਫੋਰਸਮੈਂਟ ਇਜੰਸੀਆਂ ਦੇ ਨਾਲ ਤਾਲਮੇਲ ਕਰ ਕੇ ਕਲਾਕ੍ਰਿਤੀਆਂ ਚੋਰੀ ਕਰਨ ਸਬੰਧੀ ਜੁਰਮ ਦੀ ਜਾਂਚ-ਪੜਤਾਲ ਕੀਤੀ। ਅਪਸਰਾ ਅਈਅਰ ਨੇ ਸਾਲ 2020 ਵਿੱਚ ਹਾਰਵਰਡ ਸਕੂਲ ਵਿੱਚ ਦਾਖਲਾ ਲਿਆ ਸੀ, ਜਿਥੇ ਹੁਣ ਉਹ ‘ਇੰਟਰਨੈਸ਼ਨਲ ਹਿਊਮਨ ਰਾਈਟਸ ਕਲੀਨਿਕ’ ਦੀ ਵਿਦਿਆਰਥੀ ਹਨ ਅਤੇ ਸਾਊਥ ਏਸ਼ੀਅਨ ਲਾ ਸਟੂਡੈਂਟਸ ਐਸੋਸੀਏਸ਼ਨ ਦੀ ਮੈਂਬਰ ਵੀ ਹਨ ਹਨ।ATU ਦੇ ਡਿਪਟੀ ਅਹੁਦੇ ਤੇ ਪੁੱਜ ਗਏ
ਦੁਨੀਆ ਭਰ ਤੋਂ ਦੁਰਲੱਭ ਕਲਾਕ੍ਰਿਤੀਆਂ ਨੂੰ ਚੁਰਾਉਣ ਦੇ ਜੁਲਮ ਦੇ ਖਿਲਾਫ਼ ਜੰਗ ਲੜਨ ਦਾ ਜਜ਼ਬਾ ਰੱਖਣ ਵਾਲੀ ਅਪਸਰਾ ਅਈਅਰ ਨੇ ਸਾਲ 2021-2022 ਵਿੱਚ ਹਾਰਵਰਡ ਲਾ ਸਕੂਲ ਤੋਂ ਛੁੱਟੀ ਲੈ ਕੇ ‘ਇੰਟਰਨੈਸ਼ਨਲ ਐਂਟੀਕਵਿਟੀਜ਼ ਟ੍ਰੈਫਿਕਿੰਗ ਇਨਵੈਸਟੀਗੇਸ਼ਨ’ ਸਬੰਧੀ ਕੰਮਕਾਜ ਕੀਤਾ ਅਤੇ ਉਥੇ ATU ਦੇ ਡਿਪਟੀ ਅਹੁਦੇ ਤੇ ਪੁੱਜ ਗਏ।
Follow Us
