ਝੂਠੀ ਐਫਆਈਆਰ ਕਰ ਕੇ ਡਰਾਉਣਾ ਚਾਹੁੰਦੀ ਹੈ ਸਰਕਾਰ – ਮਨਜੀਤ ਕੌਰ
ਗੱਡੀ ਮੇਰੇ ਪੁੱਤਰ ਦੀ ਹੈ ਮੇਰੀ ਨਹੀਂ , ਮੇਰਾ ਆਮਦਨ ਦਾ ਸਾਧਨ ਕੋਈ ਨਹੀਂ , ਮੈਂ ਅਤੇ ਮੇਰੀ ਧੀ ਵੱਖ ਰੋਟੀ ਪਕਾਉਨੇ ਹਾਂ , - ਮਨਜੀਤ ਕੌਰ, ਲਤੀਫ਼ਪੁਰਾ ਵਾਸੀ ਝੂਠੀ ਐਫਆਈਆਰ ਕਰ ਕੇ ਡਰਾਉਣਾ ਚਾਹੁੰਦੀ ਹੈ ਸਰਕਾਰ -
ਲਤੀਫ਼ਪੁਰ ਵਾਸੀ ਜਲੰਧਰ ਦੇ ਥਾਣਾ ਡਵੀਜ਼ਨ ਨੂੰ 6 ਚ ਖੁਰਾਕ ਸਪਲਾਈ ਦਫਤਰ ਦੀ ਸ਼ਿਕਾਇਤ ਤੇ ਆਮਦਨ ਦੇ ਸਾਧਨ ਅਤੇ ਆਮਦਨ ਦੀ ਸਹੀ ਜਾਣਕਾਰੀ ਨਾ ਦੇਣ ਤੇ ਮਨਜੀਤ ਕੌਰ ਵਾਸੀ ਲਤੀਫ਼ਪੁਰਾ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ । ਇਸ ਬਾਬਤ ਮਨਜੀਤ ਕੌਰ ਨੇ ਵੀਡਿਉ ਜਾਰੀ ਕਰ ਆਪਣੇ ਤੇ ਹੋਈ ਐਫਆਈਆਰ ਨੂੰ ਝੂਠਾ ਦਸਿਆ ਅਤੇ ਕਿਹਾ ਕਿ ਜਿਹੜੀ ਗੱਡੀ ਦੀ ਐਫਆਈਆਰਦਾ ਜਿਕਰ ਕੀਤਾ ਗਿਆ ਹੈ ਉਹ ਮੇਰੇ ਪੁੱਤਰ ਨੂੰ ਉਨ੍ਹਾਂ ਦੇ ਮਾਮੇ ਨੇ ਲੇ ਕੇ ਦਿੱਤੀ ਹੈ ਅਤੇ ਮੇਰੇ ਆਮਦਨ ਦੇ ਸਾਧਨ ਵਿਚ ਪੁੱਤਰ ਦਾ ਕੋਈ ਰੋਲ ਨਹੀਂ ਹੈ ਓਹ ਅਤੇ ਓਹਨਾਂ ਦੀ ਧੀ ਘਰ ਚ ਵੱਖਰੀ ਰੋਟੀ ਬਣਾਉਂਦੇ ਸਨ ਅਤੇ ਓਹਨਾਂ ਦੀ ਆਮਦਨ ਦਾ ਸਾਧਨ ਕੋਈ ਵੀ ਨਹੀਂ ਹੈ।
ਸਰਕਾਰ ਤੇ ਲਾਏ ਇਲਜਾਮ –
ਸਰਕਾਰ ਝੂਠੇ ਪਰਚੇ ਕਰ ਕੇ ਸਾਨੂੰ ਡਰਾਉਣਾ ਚਾਹੁੰਦੀ ਹੈ । ਮਨਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਇੰਪਰੂਵਮੈਂਟ ਟਰੱਸਟ ਨੇ ਪਹਿਲਾਂ ਉਨ੍ਹਾਂ ਦਾ ਆਸ਼ਿਆਨਾ ਢਾਕੇ ਉਨ੍ਹਾਂ ਨੂੰ ਸੜਕਾਂ ਤੇ ਰਹਿਣ ਲਈ ਮਜ਼ਬੂਰ ਕਰ ਦਿੱਤਾ ਤੇ ਹੁਣ ਉਨ੍ਹਾਂ ਨੂੰ ਸਹੂਲਤ ਦੇਣ ਦੀ ਬਜਾਏ ਸਰਕਾਰ ਤੇ ਟਰੱਸਟ ਝੂਠੇ ਮਾਮਲੇ ਦਰਜ ਕਰਵਾਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਏਥੇ ਆ ਕੇ ਮੁੱਢਲੀ ਸਹਾਇਤਾ ਦੇਣ ਦੀ ਤੇ ਵਸਾਉਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਉਨ੍ਹਾਂ ਨੂੰ ਤਕਲੀਫ਼ ਦੇ ਕੇ ਉਨ੍ਹਾਂ ਦੇ ਜਖ਼ਮਾਂ ਤੇ ਨਮਕ ਛਿੜਕਦੇ ਹਨ ।
ਪੁਲਿਸ ਤੇ ਪਰੇਸ਼ਾਨ ਕਰਨੇ ਦੇ ਇਲਜਾਮ –
ਮਨਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਉਹਨਾਂ ਤੇ ਪਰਚਾ ਦਰਜ ਹੋਇਆ ਹੈ ਕਿਸੇ ਹੋਰ ਤੇ ਵੀ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ । ਕਿਉਂਕਿ ਸਰਕਾਰ ਸਾਨੂੰ ਇਥੋਂ ਹਟਾਉਣ ਲਈ ਜੋੜ-ਤੋੜ ਕਰਨ ਵਿਚ ਲੱਗੀ ਹੈ ਤੇ ਆਪਣੀ ਮਨਮਾਨੀ ਕਰ ਸਾਡੇ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ । ਮਨਜੀਤ ਕੌਰ ਨੇ ਕਿਹਾ ਹੈ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਕੀਤਾ ਹੈ ਜੋ ਕਿ ਸਰਕਾਰ ਮੇਰੇ ਤੇ ਝੂਠੇ ਮਾਮਲੇ ਦਰਜ ਕਰਵਾ ਰਹੀ ਹੈ । ਉਨ੍ਹਾਂ ਕਿਹਾ ਕਿ ਇਕੋ ਘਰ ਵਿੱਚ ਰਹਿ ਕੇ ਵੀ ਉਹ ਆਪਣਾ ਚੁੱਲਾ ਵੱਖਰਾ ਕਰਕੇ ਆਪਣੀ ਕੁੜੀ ਦੇ ਨਾਲ ਗੁਜ਼ਾਰਾ ਕਰਦੀ ਸੀ । ਏਥੋਂ ਤਕ ਕਿ ਉਸ ਦਾ ਬੇਟਾ ਉਸ ਨੂੰ ਕੋਈ ਵੀ ਖਰਚਾ ਪਾਣੀ ਤੱਕ ਨਹੀਂ ਦਿੰਦਾ ਹੈ ਤੇ ਉਹ ਬੜੀ ਮੁਸੀਬਤਾ ਵਿੱਚ ਆਪਣਾ ਤੇ ਆਪਣੀ ਕੁੜੀ ਦਾ ਪਾਲਨ ਪੋਸ਼ਣ ਕਰਦੀ ਹੈ । ਹੁਣ ਕਿਉਂਕਿ ਸਰਕਾਰ ਦੇ ਟ੍ਰਸਟ ਨੇ ਉਹਨਾਂ ਦੇ ਆਸ਼ੀਆਨਾ ਢਾਕੇ ਉਨਾਂ ਲਈ ਕੁਝ ਨਹੀਂ ਕਰ ਰਹੀ, ਸਗੋ ਓਹਨਾਂ ਨਾਲ ਧੱਕਾ ਕਰਕੇ ਹੁਣ ਓਨਾ ਨੂੰ ਹਟਾਉਣਾ ਚਾਹੁੰਦੀ ਹੈ ।