ਅਮਰੀਕਾ ‘ਚ ਭਾਰਤੀ ਵਿਦਿਆਰਥੀ ਲਾਪਤਾ, ਪੁਲਿਸ ਨੇ ਪਤਾ ਲਗਾਉਣ ਲਈ ਚੁੱਕਿਆ ਇਹ ਕਦਮ

tv9-punjabi
Updated On: 

03 Jun 2024 20:52 PM

ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੀ ਰਹਿਣ ਵਾਲੀ 23 ਸਾਲਾ ਕੰਡੁਲਾ 28 ਮਈ ਤੋਂ ਲਾਪਤਾ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ।

ਅਮਰੀਕਾ ਚ ਭਾਰਤੀ ਵਿਦਿਆਰਥੀ ਲਾਪਤਾ, ਪੁਲਿਸ ਨੇ ਪਤਾ ਲਗਾਉਣ ਲਈ ਚੁੱਕਿਆ ਇਹ ਕਦਮ

ਅਮਰੀਕਾ 'ਚ ਭਾਰਤੀ ਵਿਦਿਆਰਥੀ ਲਾਪਤਾ

Follow Us On

ਅਮਰੀਕਾ ਵਿੱਚ ਪੜ੍ਹਾਈ ਲਈ ਗਈ ਇੱਕ ਭਾਰਤੀ ਵਿਦਿਆਰਥੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ। ਕੈਲੀਫੋਰਨੀਆ ਪੁਲਿਸ ਨੇ ਵਿਦਿਆਰਥੀ ਨੂੰ ਲੱਭਣ ਲਈ ਜਨਤਾ ਤੋਂ ਮਦਦ ਮੰਗੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀਐਸਯੂਐਸਬੀ) ਦੀ 23 ਸਾਲਾ ਵਿਦਿਆਰਥਣ ਨਿਤੀਸ਼ਾ ਕੰਡੁਲਾ 28 ਮਈ ਨੂੰ ਲਾਪਤਾ ਹੋ ਗਈ ਸੀ। ਪੁਲਿਸ ਨੂੰ 28 ਮਈ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਕੰਡੁਲਾ ਹੈਦਰਾਬਾਦ ਦੀ ਵਸਨੀਕ ਹੈ ਅਤੇ ਕੈਲੀਫੋਰਨੀਆ ਦੇ ਸੀਐਸਯੂਐਸਬੀ ਪੁਲਿਸ ਮੁਖੀ ਜੌਨ ਗੁਟੇਰੇਜ਼ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਅਮਰੀਕਾ ਵਿਚ ਪੜ੍ਹ ਰਹੀ ਹੈਦਰਾਬਾਦ ਦੀ ਰਹਿਣ ਵਾਲੀ ਕੰਡੁਲਾ ਨੂੰ ਆਖਰੀ ਵਾਰ 30 ਮਈ ਨੂੰ ਲਾਸ ਏਂਜਲਸ ਵਿਚ ਦੇਖਿਆ ਗਿਆ ਸੀ।

ਜਨਤਾ ਤੋਂ ਮਦਦ ਮੰਗੀ?

ਸਿਟੀ ਪੁਲਿਸ ਚੀਫ਼ ਜੌਨ ਗੁਟੀਰੇਜ਼ ਨੇ ਟਵਿੱਟਰ ‘ਤੇ ਲਿਖਿਆ, “#MissingPersonAlert: ਸੈਨ ਬਰਨਾਰਡੀਨੋ, ਕੈਲੀਫੋਰਨੀਆ ਵਿਖੇ ਸਾਡੇ ਸਹਿਯੋਗੀ CSUSBNews ਅਤੇ LAPD ਨਿਤੀਸ਼ਾ ਕੰਡੁਲਾ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੀ ਵੀ ਵਿਅਕਤੀ ਨੂੰ ਸਾਡੇ ਨਾਲ ਸੰਪਰਕ ਕਰਨ ਦੀ ਅਪੀਲ ਕਰਦੇ ਹਾਂ।” ਇਸ ਟਵੀਟ ਵਿੱਚ ਪੁਲਿਸ ਨੇ ਸੰਪਰਕ ਕਰਨ ਲਈ ਇੱਕ ਨੰਬਰ ਵੀ ਦਿੱਤਾ ਹੈ।

ਕੰਡੁਲਾ ਦਾ ਕੱਦ 5 ਫੁੱਟ 6 ਇੰਚ ਅਤੇ ਭਾਰ 72.5 ਕਿਲੋ ਦੱਸਿਆ ਜਾਂਦਾ ਹੈ। ਨਾਲ ਹੀ ਪੁਲਿਸ ਨੇ ਉਸ ਦੀਆਂ ਅੱਖਾਂ ਅਤੇ ਵਾਲ ਕਾਲੇ ਦੱਸੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ 2021 ਮਾਡਲ ਟੋਇਟਾ ਕੋਰੋਲਾ ਲੈ ਕੇ ਰਵਾਨਾ ਹੋਈ ਸੀ, ਜਿਸ ‘ਤੇ ਕੈਲੀਫੋਰਨੀਆ ਸੂਬੇ ਦੀ ਨੰਬਰ ਪਲੇਟ ਹੈ।

ਅਮਰੀਕਾ ਵਿੱਚ ਭਾਰਤੀਆਂ ਦੇ ਲਾਪਤਾ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਸ਼ਿਕਾਗੋ ਵਿੱਚ 26 ਸਾਲਾ ਭਾਰਤੀ ਵਿਦਿਆਰਥੀ ਰੁਪੇਸ਼ ਚੰਦਰ ਚਿੰਤਾਕਿੰਡੀ ਲਾਪਤਾ ਹੋ ਗਿਆ ਸੀ। ਅਪ੍ਰੈਲ ‘ਚ ਹੈਦਰਾਬਾਦ ਦਾ ਰਹਿਣ ਵਾਲਾ 25 ਸਾਲਾ ਮੁਹੰਮਦ ਅਬਦੁਲ ਅਰਫਾਥ ਕਲੀਵਲੈਂਡ ‘ਚ ਮ੍ਰਿਤਕ ਪਾਇਆ ਗਿਆ ਸੀ। ਉਹ ਮਾਰਚ ਮਹੀਨੇ ਤੋਂ ਲਾਪਤਾ ਹੋ ਗਿਆ ਸੀ। 2019 ਵਿੱਚ, ਨਿਊ ਜਰਸੀ ਦੀ ਇੱਕ 29 ਸਾਲਾ ਭਾਰਤੀ ਵਿਦਿਆਰਥੀ ਮਯੂਸ਼ੀ ਭਗਤ ਵੀ ਲਾਪਤਾ ਹੋ ਗਈ ਸੀ। ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਐਫਬੀਆਈ ਨੇ ਉਨ੍ਹਾਂ ਦਾ ਪਤਾ ਲਗਾਉਣ ਵਾਲੇ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ।