Pentagon Paper Leak: FBI ਵੱਲੋਂ ਗੁਪਤ ਦਸਤਾਵੇਜ਼ ਲੀਕ ਮਾਮਲੇ ‘ਚ 21 ਸਾਲਾ ਵਿਅਕਤੀ ਗ੍ਰਿਫ਼ਤਾਰ

Published: 

14 Apr 2023 15:34 PM

ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਐਫਬੀਆਈ ਨੇ ਜੈਕ ਨੂੰ ਰਾਸ਼ਟਰੀ ਰੱਖਿਆ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਲੀਕ ਕਰਨ ਲਈ ਗ੍ਰਿਫਤਾਰ ਕੀਤਾ ਹੈ। ਗਾਰਲੈਂਡ ਨੇ ਕਿਹਾ ਕਿ ਐਫਬੀਆਈ ਏਜੰਟਾਂ ਨੇ ਵੀਰਵਾਰ ਦੁਪਹਿਰ ਨੂੰ ਟੇਕਸੀਰਾ ਨੂੰ ਹਿਰਾਸਤ ਵਿੱਚ ਲੈ ਲਿਆ।

Pentagon Paper Leak: FBI ਵੱਲੋਂ ਗੁਪਤ ਦਸਤਾਵੇਜ਼ ਲੀਕ ਮਾਮਲੇ ਚ 21 ਸਾਲਾ ਵਿਅਕਤੀ ਗ੍ਰਿਫ਼ਤਾਰ

FBI ਵੱਲੋਂ ਪੁੱਛਗਿੱਛ ਜਾਰੀ (ਸੰਕੇਤਿਕ ਤਸਵੀਰ)

Follow Us On

Pentagon Paper Leak: ਅਮਰੀਕਾ ‘ਚ ਖੁਫੀਆ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ‘ਚ ਐੱਫ.ਬੀ.ਆਈ ਏਅਰ ਨੈਸ਼ਨਲ ਗਾਰਡ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਾਰਡਸਮੈਨ, ਜਿਸ ਦੀ ਪਛਾਣ 21 ਸਾਲਾ ਜੈਕ ਟੇਕਸੀਰਾ ਵਜੋਂ ਹੋਈ ਹੈ ਨੇ ਦੁਨੀਆ ਭਰ ਦੇ ਸਹਿਯੋਗੀਆਂ ਦੇ ਨਾਲ-ਨਾਲ ਵਾਸ਼ਿੰਗਟਨ ਨੂੰ ਸ਼ਰਮਿੰਦਾ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਗਾਰਡਸਮੈਨ ਜੈਕ ਇੱਕ ਆਨਲਾਈਨ ਚੈਟ ਸਮੂਹ ਦਾ ਪ੍ਰਸ਼ਾਸਕ ਹੈ ਅਤੇ ਇੱਥੇ ਉਸ ਨੇ ਕੁਝ ਦਸਤਾਵੇਜ਼ ਪੋਸਟ ਕੀਤੇ ਸਨ।

ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਐਫਬੀਆਈ (Federal Bureau of Investigation) ਨੇ ਜੈਕ ਨੂੰ ਰਾਸ਼ਟਰੀ ਰੱਖਿਆ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਲੀਕ ਕਰਨ ਲਈ ਗ੍ਰਿਫਤਾਰ ਕੀਤਾ ਹੈ। ਗਾਰਲੈਂਡ ਨੇ ਕਿਹਾ ਕਿ ਐਫਬੀਆਈ ਏਜੰਟਾਂ ਨੇ ਵੀਰਵਾਰ ਦੁਪਹਿਰ ਨੂੰ ਟੇਕਸੀਰਾ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਦਸਤਾਵੇਜ਼ਾਂ ਦੇ ਲੀਕ ਹੋਣ ਕਾਰਨ ਦੁਨੀਆ ‘ਚ ਹਲਚਲ

ਦਰਅਸਲ ਅਮਰੀਕੀ ਰੱਖਿਆ ਮੰਤਰਾਲਾ (ਪੈਂਟਾਗਨ) ਤੋਂ ਖੁਫੀਆ ਦਸਤਾਵੇਜ਼ ਲੀਕ ਹੋਣ ਕਾਰਨ ਦੁਨੀਆ ਭਰ ‘ਚ ਹਲਚਲ ਮਚ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ‘ਚ ਰੂਸ-ਯੂਕਰੇਨ ਯੁੱਧ ਨਾਲ ਜੁੜੀਆਂ ਕਈ ਖੁਫੀਆ ਜਾਣਕਾਰੀਆਂ ਦਾ ਜ਼ਿਕਰ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਕਿਵੇਂ ਯੂਕਰੇਨ ਦੀ ਮਦਦ ਕਰ ਰਿਹਾ ਹੈ। ਹਥਿਆਰਾਂ ਦੀ ਖੇਪ ਕਿਵੇਂ ਭੇਜੀ ਗਈ।

ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ

ਅਮਰੀਕਾ ‘ਚ ਰੱਖਿਆ ਵਿਭਾਗ ਦੇ ਗੁਪਤ ਦਸਤਾਵੇਜ਼ ਲੀਕ ਹੋਣ ਕਾਰਨ ਹਲਚਲ ਮਚ ਗਈ ਹੈ। ਇਸ ਸਬੰਧੀ ਪੈਂਟਾਗਨ ਨੇ ਕਿਹਾ ਕਿ ਦਸਤਾਵੇਜ਼ਾਂ ਦਾ ਲੀਕ ਹੋਣਾ ਰਾਸ਼ਟਰੀ ਸੁਰੱਖਿਆ ਲਈ ਬਹੁਤ ਗੰਭੀਰ ਖ਼ਤਰਾ ਹੈ। ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਯੂਕਰੇਨ ਯੁੱਧ ਨਾਲ ਜੁੜੇ ਕੁਝ ਦਸਤਾਵੇਜ਼ ਵੀ ਇਸ ‘ਚ ਸ਼ਾਮਲ ਹਨ।

ਖੁਫੀਆ ਏਜੰਸੀ ਦੀ ਰਿਪੋਰਟ ਵੀ ਸ਼ਾਮਲ

ਇਸ ਤੋਂ ਇਲਾਵਾ ਇਸ ਵਿੱਚ ਇੰਟੈਲੀਜੈਂਸ ਦੀ ਰਿਪੋਰਟ (Intelligence Report) ਵੀ ਸ਼ਾਮਲ ਹੈ, ਜਿਸ ਦਾ ਸਬੰਧ ਯੂਕਰੇਨ, ਰੂਸ ਦੇ ਨਾਲ-ਨਾਲ ਅਮਰੀਕਾ ਦੇ ਸਹਿਯੋਗੀਆਂ ਨਾਲ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦਾ ਨਿਆਂ ਵਿਭਾਗ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਲੀਕ ਹੋਣ ਤੋਂ ਬਾਅਦ ਅਮਰੀਕਾ ਵਿੱਚ ਹੜਕੰਪ ਮਚ ਗਿਆ ਹੈ।

ਕਈ ਗਲਤ ਸੂਚਨਾਵਾਂ ਫੈਲ ਰਹੀਆਂ

ਇਸ ਦੇ ਨਾਲ ਹੀ ਪਬਲਿਕ ਅਫੇਅਰਸ ਲਈ ਰੱਖਿਆ ਸਕੱਤਰ ਦੇ ਸਹਾਇਕ ਕ੍ਰਿਸ ਮੇਘਰ ਨੇ ਕਿਹਾ ਸੀ ਕਿ ਖੁਫੀਆ ਦਸਤਾਵੇਜ਼ ਆਨਲਾਈਨ ਆਉਣਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਇਸ ਕਾਰਨ ਕਈ ਗਲਤ ਸੂਚਨਾਵਾਂ ਵੀ ਫੈਲ ਰਹੀਆਂ ਹਨ। ਮੇਘਰ ਨੇ ਕਿਹਾ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਅਜਿਹਾ ਕਿਵੇਂ ਹੋਇਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ