‘ਐਮਰਜੈਂਸੀ’ ਖਿਲਾਫ਼ ਇੰਗਲੈਂਡ ਚ ਵੀ ਵਿਰੋਧ, ਥੀਏਟਰ ਵਿੱਚ ਵੜੇ ਖਾਲਿਸਤਾਨ ਸਮਰਥਕ

Updated On: 

20 Jan 2025 15:53 PM

ਦੂਜੇ ਪਾਸੇ, ਪੰਜਾਬ ਵਿੱਚ ਵੀ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ। 17 ਜਨਵਰੀ ਨੂੰ ਸਿੱਖ ਸੰਗਠਨਾਂ ਨੇ ਸਿਨੇਮਾ ਹਾਲਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਫਿਲਮ ਪੀਵੀਆਰ ਗਰੁੱਪ ਦੇ 70 ਤੋਂ 80 ਸਿਨੇਮਾਘਰਾਂ ਵਿੱਚ ਦਿਖਾਈ ਜਾਣੀ ਸੀ ਪਰ ਵਿਰੋਧ ਤੋਂ ਬਾਅਦ, ਇਨ੍ਹਾਂ ਸਿਨੇਮਾਘਰਾਂ ਵਿੱਚ ਫਿਲਮ ਨਹੀਂ ਦਿਖਾਈ ਗਈ।

ਐਮਰਜੈਂਸੀ ਖਿਲਾਫ਼ ਇੰਗਲੈਂਡ ਚ ਵੀ ਵਿਰੋਧ, ਥੀਏਟਰ ਵਿੱਚ ਵੜੇ ਖਾਲਿਸਤਾਨ ਸਮਰਥਕ

'ਐਮਰਜੈਂਸੀ' ਖਿਲਾਫ਼ ਇੰਗਲੈਂਡ ‘ਚ ਵੀ ਵਿਰੋਧ, ਥੀਏਟਰ ਵਿੱਚ ਵੜੇ ਖਾਲਿਸਤਾਨ ਸਮਰਥਕ

Follow Us On

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ, ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਇੰਗਲੈਂਡ ਦੇ ਬਰਮਿੰਘਮ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਫਿਲਮ ਸਟਾਰ ਸਿਟੀ ਵਿਊ ਸਿਨੇਮਾ ਹਾਲ ਵਿੱਚ ਦਿਖਾਈ ਜਾ ਰਹੀ ਸੀ ਜਦੋਂ ਖਾਲਿਸਤਾਨੀ ਸਮਰਥਕ ਅੰਦਰ ਆ ਗਏ ਅਤੇ ਭਾਰਤ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।

ਖਾਲਿਸਤਾਨੀ ਸਮਰਥਕਾਂ ਨੇ ਫਿਲਮ ਦੀ ਸਕ੍ਰੀਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਸਿਨੇਮਾ ਹਾਲ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਉੱਥੋਂ ਜਾਣਾ ਪਿਆ।

ਦੂਜੇ ਪਾਸੇ, ਪੰਜਾਬ ਵਿੱਚ ਵੀ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ। 17 ਜਨਵਰੀ ਨੂੰ ਸਿੱਖ ਸੰਗਠਨਾਂ ਨੇ ਸਿਨੇਮਾ ਹਾਲਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਫਿਲਮ ਪੀਵੀਆਰ ਗਰੁੱਪ ਦੇ 70 ਤੋਂ 80 ਸਿਨੇਮਾਘਰਾਂ ਵਿੱਚ ਦਿਖਾਈ ਜਾਣੀ ਸੀ ਪਰ ਵਿਰੋਧ ਤੋਂ ਬਾਅਦ, ਇਨ੍ਹਾਂ ਸਿਨੇਮਾਘਰਾਂ ਵਿੱਚ ਫਿਲਮ ਨਹੀਂ ਦਿਖਾਈ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਫਿਲਮ ‘ਤੇ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਅਤੇ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

ਬੈਨ ਲਗਾਉਣ ਦੀ ਮੰਗ

ਲਗਭਗ 4 ਦਿਨ ਪਹਿਲਾਂ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਲਮ ‘ਤੇ ਪਾਬੰਦੀ ਲਗਾਉਣ ਲਈ ਪੱਤਰ ਲਿਖਿਆ ਸੀ। ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਪੰਜਾਬ ਵਿੱਚ ‘ਐਮਰਜੈਂਸੀ’ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਫਿਲਮ ਵਿੱਚ 1975 ਦੀ ਐਮਰਜੈਂਸੀ ਦੌਰਾਨ ਸਿੱਖਾਂ ਅਤੇ ਉਨ੍ਹਾਂ ਦੇ ਸੰਘਰਸ਼ ਦਾ ਚਿੱਤਰਣ ਇਤਿਹਾਸ ਨਾਲ ਮੇਲ ਨਹੀਂ ਖਾਂਦਾ ਅਤੇ ਸਿੱਖਾਂ ਦੀ ਗਲਤ ਤਸਵੀਰ ਪੇਸ਼ ਕਰ ਰਹੀ ਹੈ।

ਧਾਮੀ ਦਾ ਇਲਜ਼ਾਮ ਹੈ ਕਿ ਫਿਲਮ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਸ ਨੂੰ ਨੈਗੇਟਿਵ ਦਿਖਾਇਆ ਗਿਆ। ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਪੰਜਾਬ ਵਿੱਚ ਫਿਲਮ ਦੀ ਰਿਲੀਜ਼ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਅਤੇ ਗੁੱਸਾ ਪੈਦਾ ਹੋਵੇਗਾ।