ਲਾਹੌਰ ਵਿੱਚ ਲੰਚ ਤੇ ਕਾਬੁਲ ਵਿੱਚ ਡਿਨਰ… ਪਾਕਿ ਅਧਿਕਾਰੀ ਨੇ ਮਨਮੋਹਨ ਸਿੰਘ ਦੀ ਇੱਛਾ ਨੂੰ ਕੀਤਾ ਯਾਦ

Published: 

28 Dec 2024 11:31 AM IST

ਕਸੂਰੀ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਵਿੱਚ ਸਥਿਤ ਆਪਣੇ ਜਨਮ ਸਥਾਨ ਗਾਹ ਦਾ ਦੌਰਾ ਕਰਨ ਦੀ ਇੱਛਾ ਪ੍ਰਗਟਾਈ ਸੀ। ਕਸੂਰੀ ਨੇ ਕਿਹਾ ਕਿ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਪਾਕਿਸਤਾਨ 'ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।

ਲਾਹੌਰ ਵਿੱਚ ਲੰਚ ਤੇ ਕਾਬੁਲ ਵਿੱਚ ਡਿਨਰ... ਪਾਕਿ ਅਧਿਕਾਰੀ ਨੇ ਮਨਮੋਹਨ ਸਿੰਘ ਦੀ ਇੱਛਾ ਨੂੰ ਕੀਤਾ ਯਾਦ

ਲਾਹੌਰ ਵਿੱਚ ਲੰਚ ਤੇ ਕਾਬੁਲ ਵਿੱਚ ਡਿਨਰ... ਪਾਕਿ ਅਧਿਕਾਰੀ ਨੇ ਮਨਮੋਹਨ ਸਿੰਘ ਦੀ ਇੱਛਾ ਨੂੰ ਕੀਤਾ ਯਾਦ

Follow Us On
ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਯਾਦ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨੇ ਮਰਹੂਮ ਭਾਰਤੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਆਪਣੇ ਸਬੰਧਾਂ ਨੂੰ ਯਾਦ ਕੀਤਾ। ਸ਼ੁੱਕਰਵਾਰ ਨੂੰ ਲਾਹੌਰ ਵਿੱਚ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਕਸੂਰੀ ਨੇ ਕਿਹਾ ਕਿ ਡਾ:ਮਨਮੋਹਨ ਸਿੰਘ ਨੂੰ ਇਤਿਹਾਸ ਵਿੱਚ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ, ਜਿਸ ਨੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। 83 ਸਾਲਾ ਕਸੂਰੀ ਨਵੰਬਰ 2002 ਤੋਂ ਨਵੰਬਰ 2007 ਤੱਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਨੇ ਪੂਰੇ ਸਾਰਕ ਖੇਤਰ ਵਿੱਚ ਸਦਭਾਵਨਾ ਵਾਲਾ ਮਾਹੌਲ ਸਿਰਜਿਆ ਹੈ। ਇਹ ਦਲੀਲ ਦਿੰਦਿਆਂ ਉਨ੍ਹਾਂ ਮਨਮੋਹਨ ਸਿੰਘ ਦਾ ਇੱਕ ਬਿਆਨ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ, ਉਹ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦੋਂ ਅੰਮ੍ਰਿਤਸਰ ਵਿੱਚ ਨਾਸ਼ਤਾ, ਲਾਹੌਰ ਵਿੱਚ ਦੁਪਹਿਰ ਦਾ ਖਾਣਾ ਅਤੇ ਕਾਬੁਲ ਵਿੱਚ ਰਾਤ ਦਾ ਖਾਣਾ ਸੰਭਵ ਹੋਵੇਗਾ।

ਮਨਮੋਹਨ ਸਿੰਘ ਦੇ ਦੌਰ ਵਿੱਚ ਕੰਮ ਕਰਨ ਦਾ ਮਿਲਿਆ ਮੌਕਾ

ਕਸੂਰੀ ਨੇ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਇੱਕ ਅਜਿਹੀ ਪ੍ਰਕਿਰਿਆ ਦਾ ਹਿੱਸਾ ਸਨ ਜਿਸ ਨੇ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਵਾਰਤਾ ਨੂੰ ਤੇਜ਼ ਕੀਤਾ ਸੀ ਨਤੀਜੇ ਵਜੋਂ, ਦੋਵਾਂ ਸਰਕਾਰਾਂ ਵਿਚਕਾਰ ਆਪਸੀ ਵਿਸ਼ਵਾਸ ਵਧਿਆ। ਕਸੂਰੀ ਨੇ ਕਿਹਾ ਕਿ ਮਨਮੋਹਨ ਸਿੰਘ ਦੀਆਂ ਸ਼ਾਂਤੀ ਕੋਸ਼ਿਸ਼ਾਂ ਨੇ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ਲਈ ਸੰਭਾਵੀ ਖਾਕਾ ਤਿਆਰ ਕਰਨ ਵਿਚ ਵੀ ਮਦਦ ਕੀਤੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪ੍ਰਕਿਰਿਆ ਉਦੋਂ ਸ਼ੁਰੂ ਹੋਈ ਸੀ ਜਦੋਂ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਅਤੇ ਭਾਰਤ ਦੇ ਅਟਲ ਬਿਹਾਰੀ ਵਾਜਪਾਈ ਆਪੋ-ਆਪਣੇ ਸਰਕਾਰਾਂ ਦੀ ਅਗਵਾਈ ਕਰ ਰਹੇ ਸਨ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਡਾ: ਮਨਮੋਹਨ ਸਿੰਘ ਨੇ ਇਸ ਲਈ ਆਪਣਾ ਤਨ-ਮਨ ਲਗਾਇਆ।

ਆਪਣੇ ਜਨਮ ਸਥਾਨ ਪਾਕਿਸਤਾਨ ਜਾਣਾ ਚਾਹੁੰਦੇ ਸਨ ਮਨਮੋਹਨ ਸਿੰਘ

ਕਸੂਰੀ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਵਿੱਚ ਸਥਿਤ ਆਪਣੇ ਜਨਮ ਸਥਾਨ ਗਾਹ ਦਾ ਦੌਰਾ ਕਰਨ ਦੀ ਇੱਛਾ ਪ੍ਰਗਟਾਈ ਸੀ। ਕਸੂਰੀ ਨੇ ਕਿਹਾ ਕਿ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਪਾਕਿਸਤਾਨ ‘ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਕਸੂਰੀ ਨੇ ਉਮੀਦ ਜ਼ਾਹਰ ਕੀਤੀ ਕਿ ਇੱਕ ਦਿਨ ਮਰਹੂਮ ਪ੍ਰਧਾਨ ਮੰਤਰੀ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਲਈ ਮਨਮੋਹਨ ਸਿੰਘ ਦੇ ਜਨਮ ਸਥਾਨ ‘ਤੇ ਜਾਣਾ ਸੰਭਵ ਹੋਵੇਗਾ।ਇਸ ਤੋਂ ਇਲਾਵਾ ਕਸੂਰੀ ਨੇ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਭਾਰਤ ਦੇ ਲੋਕਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।