ਪੀਐਮ ਮੋਦੀ ਨਾਲ ਚੰਗੇ ਸਬੰਧ, ਪਰ ਉਹ ਮੇਰੇ ਤੋਂ ਖੁਸ਼ ਨਹੀਂ… ਡੋਨਾਲਡ ਟਰੰਪ ਦਾ ਵੱਡਾ ਬਿਆਨ

Updated On: 

07 Jan 2026 08:02 AM IST

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪੀਐਮ ਮੋਦੀ ਨਾਲ ਚੰਗੇ ਸਬੰਧ ਹਨ, ਪਰ ਉਹ ਮੇਰੇ ਤੋਂ ਬਹੁਤ ਖੁਸ਼ ਨਹੀਂ ਹਨ। ਟਰੰਪ ਨੇ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤ ਨੂੰ ਉੱਚ ਅਮਰੀਕੀ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀਐਮ ਮੋਦੀ ਨਾਲ ਚੰਗੇ ਸਬੰਧ, ਪਰ ਉਹ ਮੇਰੇ ਤੋਂ ਖੁਸ਼ ਨਹੀਂ... ਡੋਨਾਲਡ ਟਰੰਪ ਦਾ ਵੱਡਾ ਬਿਆਨ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ Pic Source: TV9 Hindi

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪੀਐਮ ਮੋਦੀ ਨਾਲ ਚੰਗਾ ਰਿਸ਼ਤਾ ਹੈ, ਪਰ ਉਹ ਮੇਰੇ ਤੋਂ ਬਹੁਤ ਖੁਸ਼ ਨਹੀਂ ਹਨ। ਇਸ ਦਾ ਕਾਰਨ ਅਮਰੀਕੀ ਟੈਰਿਫ ਹਨ। ਟਰੰਪ ਨੇ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤ ਨੂੰ ਉੱਚ ਅਮਰੀਕੀ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਪੀਐਮ ਮੋਦੀ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਨੂੰ “ਚੰਗਾ ਵਿਅਕਤੀ” ਕਿਹਾ।

ਇਸ ਦੌਰਾਨ, ਟਰੰਪ ਨੇ ਇਹ ਵੀ ਕਿਹਾ ਕਿ ਉਹ (ਮੋਦੀ) ਜਾਣਦੇ ਹਨ ਕਿ ਮੈਂ ਖੁਸ਼ ਨਹੀਂ ਹਾਂ। ਮੈਨੂੰ ਖੁਸ਼ ਕਰਨਾ ਜ਼ਰੂਰੀ ਹੈ। ਹਾਲਾਂਕਿ, ਉਨ੍ਹਾਂ ਨੇ ਵਪਾਰ ਮੁੱਦਿਆਂ ‘ਤੇ ਆਪਣੀ ਅਸੰਤੁਸ਼ਟੀ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਮਰੀਕਾ ਭਾਰਤ ‘ਤੇ ਟੈਰਿਫ ਵਧਾ ਸਕਦਾ ਹੈ। ਟਰੰਪ ਦਾ ਇਹ ਬਿਆਨ ਭਾਰਤ ਵੱਲੋਂ ਰੂਸ ਤੋਂ ਵੱਡੀ ਮਾਤਰਾ ਚ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਤੇ ਭਾਰਤ-ਰੂਸ ਊਰਜਾ ਸਬੰਧਾਂ ਨੂੰ ਸੀਮਤ ਕਰਨ ਲਈ ਅਮਰੀਕਾ ਦੇ ਦਬਾਅ ਵਿਚਕਾਰ ਆਇਆ ਹੈ।

ਅਮਰੀਕਾ ਨੇ ਭਾਰਤ ‘ਤੇ 50% ਟੈਰਿਫ ਲਗਾਇਆ

ਟਰੰਪ ਪ੍ਰਸ਼ਾਸਨ ਨੇ ਅਗਸਤ 2025 ਚ ਭਾਰਤੀ ਆਯਾਤ ‘ਤੇ ਕੁੱਲ ਟੈਰਿਫ ਵਧਾ ਕੇ 50% ਕਰ ਦਿੱਤਾ। ਇਸ ਰਕਮ ਦਾ 25% ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਦੀ ਸਜ਼ਾ ਵਜੋਂ ਲਗਾਇਆ ਸੀ। ਬਾਕੀ ਰਕਮ ਆਪਸੀ ਸੀ। ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਨਾਲ ਪੁਤਿਨ ਦੀ ਜੰਗੀ ਮਸ਼ੀਨਰੀ ਨੂੰ ਫੰਡ ਮਿਲ ਰਿਹਾ ਹੈ।

ਟਰੰਪ ਨੇ ਮਾਦੁਰੋ ਨੂੰ ਇੱਕ ਹਿੰਸਕ ਆਦਮੀ ਕਿਹਾ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਟਰੰਪ ਨੇ ਵੈਨੇਜ਼ੁਏਲਾ ਦੇ ਮੁੱਦਿਆਂ ਨੂੰ ਵੀ ਸੰਬੋਧਿਤ ਕੀਤਾ। ਉਨ੍ਹਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਇੱਕ ਹਿੰਸਕ ਆਦਮੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਾਦੁਰੋ ਇੱਕ ਹਿੰਸਕ ਆਦਮੀ ਹਨ ਤੇ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਮਾਰਿਆ ਹੈ। ਟਰੰਪ ਨੇ ਐਲਾਨ ਕੀਤਾ ਕਿ ਉਹ ਮਾਦੁਰੋ ਨੂੰ ਟੋਰਚਰ ਰੂਮ ਚ ਬੰਦ ਕਰ ਰਹੇ ਹਨ। ਮਾਦੁਰੋ ਦਾ ਟੋਰਚਰ ਰੂਮ ਕਰਾਕਸ ਚ ਹੈ। ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਕੋਲ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਤੇ ਇਹ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ।