ਕੈਨੇਡਾ ਦੇ PM ਮਾਰਕ ਕਾਰਨੀ ਦਾ ਭਾਰਤ ਦੌਰਾ, ਪਹਿਲੇ ਪ੍ਰਧਾਨ ਮੰਤਰੀਆਂ ਵਾਂਗ ਨਹੀਂ ਆਉਣਗੇ ਪੰਜਾਬ, ਕੀ ਹੈ ਕਾਰਨ?
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀਆਂ ਜਸਟਿਨ ਟਰੂਡੋ ਤੇ ਸਟੀਫਨ ਹਾਰਪਰ ਵਾਲਾ ਕਦਮ ਨਹੀਂ ਚੁੱਕ ਰਹੇ ਹਨ। ਕਾਰਨੀ ਪੰਜਾਬ ਦਾ ਦੌਰਾ ਨਹੀਂ ਕਰ ਰਹੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਇਸ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ।
ਕੈਨੇਡਾ ਦੇ PM ਦਾ ਭਾਰਤ ਦੌਰਾ, ਨਹੀਂ ਆਉਣਗੇ ਪੰਜਾਬ; ਕੀ ਵੋਟ ਬੈਂਕ ਕਰ ਰਹੇ ਇਗਨੋਰ?
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ, ਵੀਰਵਾਰ ਨੂੰ ਭਾਰਤ ਪਹੁੰਚ ਰਹੇ ਹਨ। ਇਹ ਚਾਰ ਦਿਨਾਂ ਦੌਰਾ ਮੁੰਬਈ ਤੋਂ ਸ਼ੁਰੂ ਹੋਵੇਗਾ ਤੇ ਫਿਰ ਨਵੀਂ ਦਿੱਲੀ ਲਈ ਰਵਾਨਾ ਹੋਵੇਗਾ। ਕਾਰਨੀ ਦਾ ਦੌਰਾ ਕਾਰੋਬਾਰ ਤੇ ਰਣਨੀਤਕ ਸਹਿਯੋਗ ‘ਤੇ ਕੇਂਦ੍ਰਿਤ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇਸ ਫੇਰੀ ‘ਤੇ ਸਾਬਕਾ ਪ੍ਰਧਾਨ ਮੰਤਰੀਆਂ ਜਸਟਿਨ ਟਰੂਡੋ ਤੇ ਸਟੀਫਨ ਹਾਰਪਰ ਵਾਂਗ ਕਦਮ ਨਹੀਂ ਚੁੱਕ ਰਹੇ ਹਨ।
ਦਰਅਸਲ, ਕਾਰਨੀ ਪੰਜਾਬ ਦਾ ਦੌਰਾ ਨਹੀਂ ਕਰਨਗੇ, ਜੋ ਕਿ ਟਰੂਡੋ ਤੇ ਸਟੀਫਨ ਹਾਰਪਰ ਦੇ ਪ੍ਰੋਗਰਾਮ ਤੋਂ ਵੱਖਰਾ ਹੈ। ਦੋਵੇਂ ਨੇਤਾ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਗਏ ਸਨ। ਟਰੂਡੋ 2018 ‘ਚ ਭਾਰਤ ਆਏ ਸਨ ਤੇ ਇਸ ਫੇਰੀ ਦੌਰਾਨ ਖਾਲਿਸਤਾਨ ਦਾ ਮੁੱਦਾ ਉੱਠਿਆ ਗਿਆ ਸੀ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਰੂਡੋ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਪੇਸ਼ ਕੀਤੀ ਸੀ। ਉੱਥੇ ਹੀ, ਹਾਰਪਰ ਨੇ 2009 ‘ਚ ਭਾਰਤ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਆਪਣੀ ਫੇਰੀ ਸਮਾਪਤ ਕੀਤੀ ਸੀ। ਉਦੋਂ ਕਿਹਾ ਗਿਆ ਸੀ ਕਿ ਟਰੂਡੋ ਤੇ ਹਾਰਪਰ ਨੇ ਖਾਲਿਸਤਾਨੀਆਂ ਤੇ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਲਈ ਅਜਿਹਾ ਕੀਤਾ ਸੀ।
ਕੈਨੇਡੀਅਨ ਪੀਐਮ ਆਫ਼ਿਸ ਨੇ ਕੀ ਕਿਹਾ?
ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਕਾਰਨੀ ਆਰਥਿਕ ਸਬੰਧਾਂ ਨੂੰ ਵਧਾਉਣ ਤੇ ਨਿਵੇਸ਼ ਅਤੇ ਵਪਾਰ, ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰਤਿਭਾ ਗਤੀਸ਼ੀਲਤਾ ਤੇ ਰੱਖਿਆ ‘ਚ ਭਾਈਵਾਲੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਗੇ। ਪੰਜਾਬ ‘ਚ ਨਾ ਰੁਕਣ ਬਾਰੇ ਪੁੱਛੇ ਜਾਣ ‘ਤੇ, ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈਸ ਸਕੱਤਰ ਲੌਰਾ ਸਕੈਫੀਡੀ ਨੇ ਕਿਹਾ ਕਿ ਕਾਰਨੀ ਆਰਥਿਕ ਸਬੰਧਾਂ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨਗੇ।
ਟਰੂਡੋ ਦੇ ਕਾਰਜਕਾਲ ਦੌਰਾਨ ਸਬੰਧਾਂ ‘ਚ ਆਈ ਖਟਾਸ
ਕਾਰਨੀ ਨੇ ਇਹ ਫੈਸਲਾ ਸੋਚ-ਸਮਝ ਕੇ ਲਿਆ ਹੈ, ਕਿਉਂਕਿ ਭਾਰਤ ਤੇ ਕੈਨੇਡਾ ਵਿਚਕਾਰ ਦੋ ਸਾਲਾਂ ਤੋਂ ਦਰਾਰ ਚੱਲ ਰਹੀ ਸੀ। ਕਾਰਨੀ ਦੇ ਸੱਤਾ ‘ਚ ਆਉਣ ਤੋਂ ਬਾਅਦ ਇਹ ਕੁੜੱਤਣ ਖਤਮ ਹੋ ਗਈ ਹੈ। ਉਨ੍ਹਾਂ ਦਾ ਦੌਰਾ ਆਰਥਿਕ ਹਿੱਤਾਂ ਨੂੰ ਉਜਾਗਰ ਕਰਨ ਲਈ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵਜੋਂ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਤੇ ਕੈਨੇਡਾ ਵਿਚਕਾਰ ਸਬੰਧਾਂ ‘ਚ ਖਟਾਸ ਆਈ।
ਇਹ ਵੀ ਪੜ੍ਹੋ
ਟਰੂਡੋ ਹਾਊਸ ਆਫ ਕਾਮਨਜ਼ ‘ਚ ਖੜ੍ਹੇ ਹੋਏ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਨੂੰ ਘਸੀਟਿਆ। ਭਾਰਤ ਨੇ ਦੋਸ਼ ਨੂੰ ਬੇਤੁਕਾ ਦੱਸ ਕੇ ਖਾਰਜ ਕਰ ਦਿੱਤਾ। ਸਬੰਧ ਇਸ ਹੱਦ ਤੱਕ ਵਿਗੜ ਗਏ ਕਿ ਦੋਵਾਂ ਦੇਸ਼ਾਂ ਨੇ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ। ਅਕਤੂਬਰ 2024 ‘ਚ ਤਣਾਅ ਫਿਰ ਵਧ ਗਿਆ ਜਦੋਂ ਓਟਾਵਾ (ਕੈਨੇਡਾ ਦੀ ਰਾਜਧਾਨੀ) ਨੇ ਭਾਰਤ ਦੇ ਹਾਈ ਕਮਿਸ਼ਨਰ ਤੇ ਹੋਰ ਡਿਪਲੋਮੈਟਾਂ ਨੂੰ ਪਸ੍ਰੋਨਾ ਨਾਨਾ ਗ੍ਰਾਟਾ ਐਲਾਨ ਦਿੱਤਾ। ਨਵੀਂ ਦਿੱਲੀ ਨੇ ਉਸੇ ਤਰ੍ਹਾਂ ਜਵਾਬ ਦਿੱਤਾ।
ਭਾਰਤੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਖਾਲਿਸਤਾਨ ਨੂੰ ਲੈ ਕੇ ਕੈਨੇਡਾ ‘ਚ ਰਾਜਨੀਤਿਕ ਸੋਚ ਚੋਣ ਹਿਸਾਬ-ਕਿਤਾਬ ਤੇ ਵੱਡੇ ਸਿੱਖ ਭਾਈਚਾਰੇ ਨੂੰ ਲੈ ਕੇ ਹੈ। ਉਨ੍ਹਾਂ ਦਾ ਤਰਕ ਸੀ ਕਿ ਵੱਖਵਾਦੀ ਰਾਜਨੀਤੀ ਦਾ ਸਮਰਥਨ ਕਰਨ ਵਾਲੇ ਲੋਕ ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਦਾ ਇੱਕ ਛੋਟਾ ਜਿਹਾ ਹਿੱਸਾ ਤੇ ਸੰਕਟ ਦੀ ਇਸ ਘੜੀ ‘ਚ ਇਹਗ ਰਿਸ਼ਤਾ ਉਸ ਕਹਾਣੀ ਦਾ ਬੰਧਕ ਬਣ ਗਿਆ ਹੈ।
ਕੈਨੇਡਾ ਦੀ ਰਾਜਨੀਤੀ ‘ਚ ਸਿੱਖ ਅਹਿਮ
ਕੈਨੇਡਾ ‘ਚ ਇੱਕ ਵੱਡੀ ਸਿੱਖ ਆਬਾਦੀ ਹੈ। ਸਿੱਖ ਭਾਈਚਾਰਾ ਕੈਨੇਡਾ ਦੀ ਕੁੱਲ ਆਬਾਦੀ ਦਾ 2 ਪ੍ਰਤੀਸ਼ਤ ਹੈ। ਉਨ੍ਹਾਂ ਦੀ ਗਿਣਤੀ 771,000 ਹੈ। ਬਹੁਗਿਣਤੀ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ‘ਚ ਰਹਿੰਦੀ ਹੈ।
ਜਦੋਂ ਤੋਂ 2015 ‘ਚ ਜਸਟਿਨ ਟਰੂਡੋ ਦੀ ਸਰਕਾਰ ਸੱਤਾ ‘ਚ ਆਈ ਹ, ਪਾਰਟੀਆਂ ਨੇ ਵੋਟ ਬੈਂਕ ਦੇ ਵਿਚਾਰਾਂ ਲਈ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ ਹੈ। ਟਰੂਡੋ ਦੀ ਲਿਬਰਲ ਪਾਰਟੀ ਨੂੰ ਸਿੱਖ ਸਮਰਥਨ ਮਿਲਦਾ ਰਿਹਾ। 2015 ਦੀਆਂ ਆਮ ਚੋਣਾਂ ਤੋਂ ਬਾਅਦ, ਟਰੂਡੋ ਦੀ ਪਾਰਟੀ ਨੇ 184 ਸੰਸਦ ਮੈਂਬਰਾਂ ਨਾਲ ਬਹੁਮਤ ਪ੍ਰਾਪਤ ਕੀਤਾ, ਜਿਨ੍ਹਾਂ ‘ਚੋਂ 18 ਸਿੱਖ ਸਨ।
ਕੈਨੇਡਾ ਦੀ ਰਾਜਨੀਤੀ ‘ਚ, ਲਿਬਰਲ ਪਾਰਟੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਆਮ ਤੌਰ ‘ਤੇ ਕੈਨੇਡੀਅਨ ਸਿੱਖ ਭਾਈਚਾਰੇ ਦੇ ਨਾਲ-ਨਾਲ ਉਸ ਦੇ ਇੱਕ ਹਿੱਸੇ ਦੇ ਲਈ ਵੀ ਤੁਸ਼ਟੀਕਰਨ ਦੀ ਪਾਲਿਸੀ ਅਪਣਾਈ, ਜੋ ਕਿ ਸੁਤੰਤਰ ਖਾਲਿਸਤਾਨ ਦੀ ਵਕਾਲਤ ਕਰਦਾ ਹੈ। ਕੈਨੇਡਾ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ – ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ – ਨੇ ਸਿੱਖ ਕੱਟੜਪੰਥੀਆਂ ਦੇ ਏਜੰਡੇ ਪ੍ਰਤੀ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਰਿਪੋਰਟ- ਦਿਵਾਂਗ ਦੁਬੇ
