ਕੈਨੇਡਾ ਚ ਵਾਹਨ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼, ਭਾਰਤੀ ਮੂਲ ਦੇ 15 ਲੋਕ ਗ੍ਰਿਫਤਾਰ

Published: 

20 Jul 2023 19:06 PM

ਕੈਨੇਡਾ ਦੀ ਪੁਲਿਸ ਹੁਣ ਸਾਰੇ 15 ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ "ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋਂ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਹੋਰ ਖੁਲਾਸੇ ਕਰਵਾਏ ਜਾ ਸਕਣ।

ਕੈਨੇਡਾ ਚ ਵਾਹਨ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼, ਭਾਰਤੀ ਮੂਲ ਦੇ 15 ਲੋਕ ਗ੍ਰਿਫਤਾਰ
Follow Us On

ਕੈਨੇਡਾ ਵਿੱਚ ਪੁਲਿਸ ਨੇ ਵਾਹਨ ਚੋਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ ਕਰੀਬ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਫ਼ਤੀਸ਼ੀ ਅਫ਼ਸਰਾਂ ਦੇ ਆਧਾਰ ‘ਤੇ ਇਸ ਗਿਰੋਹ ਨੇ ਜਿਨ੍ਹਾਂ ਗੱਡੀਆਂ ਦੀਆਂ ਚੋਰੀਆਂ ਕੀਤੀਆਂ, ਉਨ੍ਹਾਂ ਵਿੱਚ ਵਪਾਰਕ ਮਾਲ ਦੀਆਂ ਗੱਡੀਆਂ, ਏਟੀਵੀ ਅਤੇ ਹੋਰ ਕਈ ਵਾਹਨ ਸ਼ਾਮਲ ਹਨ।

9.2 ਮਿਲੀਅਨ ਕੈਨੇਡੀਅਨ ਡਾਲਰ ਬਰਾਮਦ

ਪੁਲਿਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਉਕਤ ਸ਼ੱਕੀ ਵਾਹਨਾਂ ਨੂੰ ਵੱਖ-ਵੱਖ ਸਕਰੈਪ ਬਾਜ਼ਾਰਾਂ ਅਤੇ ਦੁਕਾਨਾਂ ‘ਚ ਵੇਚਦੇ ਸਨ। ਫੜੇ ਗਏ ਵਿਅਕਤੀਆਂ ਦੀ ਉਮਰ 22 ਤੋਂ 45 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਕੁੱਲ 9.2 ਮਿਲੀਅਨ ਕੈਨੇਡੀਅਨ ਡਾਲਰ ਦੀ ਰਕਮ ਬਰਾਮਦ ਕੀਤੀ ਗਈ ਹੈ, ਜਿਸ ਵਿੱਚ 6.9 ਮਿਲੀਅਨ ਕੈਨੇਡੀਅਨ ਡਾਲਰ ਦੇ ਚੋਰੀ ਹੋਏ ਵਾਹਨ ਅਤੇ 2.2 ਮਿਲੀਅਨ ਕੈਨੇਡੀਅਨ ਡਾਲਰ ਦੇ ਚੋਰੀ ਹੋਏ ਟਰੈਕਟਰ-ਟਰੇਲਰ ਸ਼ਾਮਲ ਹਨ।

ਪ੍ਰੈਸ ਰਿਲੀਜ਼ ਅਨੁਸਾਰ, ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਬਲਕਾਰ ਸਿੰਘ (42), ਅਜੈ (26), ਮਨਜੀਤ ਪੱਡਾ (40), ਜਗਜੀਵਨ ਸਿੰਘ 25, ਅਮਨਦੀਪ ਬੈਦਵਾਨ (41) ਕਰਮਚੰਦ ਸਿੰਘ (58) ਸ਼ਾਮਲ ਹਨ। ਇਸ ਦੇ ਨਾਲ ਹੀ ਜਸਵਿੰਦਰ ਅਟਵਾਲ (45), ਲਖਵੀਰ ਸਿੰਘ (45), ਜਗਪਾਲ ਸਿੰਘ (34), ਪ੍ਰਕਾਸ਼ ਸੰਧੂ (31), ਸੁਖਵਿੰਦਰ ਸਿੰਘ (44), ਕੁਲਵੀਰ ਬੈਂਸ (39), ਬਨੀਸ਼ੀਦਾਰ ਲਾਲਸਰਾਂ (39), ਸ਼ੋਬਿਤ ਵਰਮਾ (23) ਅਤੇ ਸੁਖਨਿੰਦਰ ਢਿੱਲੋਂ (34) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਇਨ੍ਹਾਂ ਮੁਲਜ਼ਮਾਂ ਤੇ ਹੋਰ ਵੀ ਕਈ ਇਲਜ਼ਾਮ ਲਾਏ ਗਏ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ