ਕੈਨੇਡਾ ਵਿੱਚ 21 ਸਾਲ ਦੇ ਸਿੱਖ ਵਿਦਿਆਰਥੀ ‘ਤੇ ਹਮਲਾ, 15 ਤੋਂ 20 ਬਦਮਾਸ਼ਾਂ ਨੇ ਕੀਤਾ ਹਮਲਾ
Attack on Sikh Student: ਕੈਨੇਡਾ ਵਿੱਚ ਸ਼ੁਕਰਵਾਰ ਰਾਤ ਕਰੀਬ 10.30 ਵਜੇ ਕੁੱਝ ਚੀਜਾਂ ਲੈ ਕੇ ਗਗਨਦੀਪ ਸਿੰਘ ਘਰ ਵਾਪਸ ਆ ਰਿਹਾ ਸੀ, ਜਦੋਂ ਬੱਸ ਵਿੱਚ ਸਵਾਰ 15-20 ਮੁੰਡਿਆਂ ਨੇ ਉਸ ਨੂੰ ਘੇਰ ਲਿਆ। ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ।
ਟਰਾਂਟੋ – ਇੱਕ ਨਫ਼ਰਤੀ ਜੁਰਮ ਵਿੱਚ 21 ਸਾਲ ਦੇ ਭਾਰਤੀ ਸਿੱਖ ਵਿਦਿਆਰਥੀ ਉੱਤੇ ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਪਹਿਲਾਂ ਤਾਂ ਉਹਨਾਂ ਦੀ ਪੱਗ ਉਤਾਰ ਦਿੱਤੀ ਅਤੇ ਫਿਰ ਕੇਸਾਂ ਤੋਂ ਫੜ ਕੇ ਉਹਨਾਂ ਨੂੰ ਸੜਕ ਤੇ ਘਸੀਟਿਆ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ।
ਸ਼ੁੱਕਰਵਾਰ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ
ਇੱਕ ਖ਼ਬਰ ਦੇ ਮੁਤਾਬਿਕ ਹਮਲੇ ਦਾ ਸ਼ਿਕਾਰ ਹੋਣ ਵਾਲਾ ਭਾਰਤੀ ਸਿੱਖ ਵਿਦਿਆਰਥੀ (Sikh student) ਗਗਨਦੀਪ ਸਿੰਘ ਹਮਲੇ ਦੇ ਸਮੇਂ ਸ਼ੁੱਕਰਵਾਰ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ। ਸਥਾਨਕ ਕੌਂਸਲਰ ਮੋਹਿਨੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਹਮਲੇ ਦੇ ਤੁਰੰਤ ਬਾਅਦ ਕੁਝ ਹੋ-ਹੱਲਾ ਹੋਂਦਾ ਸੁਣਿਆ ਅਤੇ ਉਸ ਤੋਂ ਬਾਅਦ ਓਹੋ ਪੀੜਤ ਗਗਨਦੀਪ ਸਿੰਘ ਦਾ ਹਾਲ ਚਾਲ ਪੁੱਛਣ ਲਈ ਮੌਕੇ ਤੇ ਪੁੱਜੇ ਸਨ।
ਸਿੱਖ ਨੌਜਵਾਨ ਦੀ ਅੱਖਾਂ ਸੁੱਜੀਆਂ ਹੋਈਆਂ ਸਨ
ਮੋਹਿਨੀ ਸਿੰਘ ਦਾ ਕਹਿਣਾ ਹੈ, ਮੌਕੇ ਦੇ ਉੱਤੇ ਉਸ ਦੀ ਹਾਲਤ ਵੇਖ ਕੇ ਮੈਂ ਘਬਰਾ ਗਈ ਸੀ। ਉਸ ਦੇ ਮੂੰਹ ਚੋਂ ਅਵਾਜ਼ ਨਹੀਂ ਸੀ ਨਿਕਲ ਰਹੀ ਅਤੇ ਉਹ ਦਰਿਆ-ਸਹਿਮੀਆ ਹੌਲੇ-ਹੌਲੇ ਗੱਲ ਕਰ ਰਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਨੌਜਵਾਨ ਦੀ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਦਰਦ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਸ਼ੁਕਰਵਾਰ ਰਾਤ ਕਰੀਬ 10.30 ਵਜੇ ਰਾਸ਼ਨ ਪਾਣੀ ਲੈ ਕੇ ਗਗਨਦੀਪ ਸਿੰਘ ਘਰ ਵਾਪਸ ਆ ਰਿਹਾ ਸੀ, ਜਦੋਂ ਬੱਸ ਵਿ ਸਵਾਰ 15-20 ਮੁੰਡਿਆਂ ਨੇ ਉਸ ਨੂੰ ਘੇਰ ਲਿਆ। ਉਸ ਦਿਨ ਸੇਂਟ ਪੈਟਰਿਕਸ-ਡੇ ਸੀ ਅਤੇ ਮੋਹਿਨੀ ਸਿੰਘ ਦਾ ਕਹਿਣਾ ਹੈ ਕਿ ਬੱਸ ਵਿਚ ਸਵਾਰ ਕੁਝ ਸ਼ੋਹਦੇ ਇੱਕ ਵਿਗ ਨੂੰ ਹਵਾ ਵਿੱਚ ਉਛਾਲ ਰਹੇ ਸੀ।
ਮੁੰਡੇ ਗਗਨਦੀਪ ਨੂੰ ਪਰੇਸ਼ਾਨ ਕਰ ਰਹੇ ਸੀ
ਮੁੰਡੇ ਗਗਨਦੀਪ ਨੂੰ ਪਰੇਸ਼ਾਨ ਕਰ ਰਹੇ ਸੀ ਅਤੇ ਵਿਗ ਗਗਨਦੀਪ ਦੇ ਉੱਤੇ ਸੁੱਟ ਰਹੇ ਸੀ। ਗਗਨਦੀਪ ਨੇ ਮੁੰਡਿਆਂ ਨੂੰ ਇਹਨਾਂ ਹਰਕਤਾਂ ਤੋਂ ਬਾਜ਼ ਆਉਣ ਨੂੰ ਕਿਹਾ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (Royal Canadian Mounted Police) ਬੁਲਾ ਲੈਣ ਦੀ ਗੱਲ ਕੀਤੀ ਪਰ ਮੁੰਡੇ ਉਸ ਨੂੰ ਪਰੇਸ਼ਾਨ ਕਰਦੇ ਰਹੇ। ਬਾਅਦ ਵਿੱਚ ਜਦੋਂ ਗਗਨਦੀਪ ਬੱਸ ਤੋਂ ਉੱਤਰ ਗਏ ਤਾਂ ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਮੂੰਹ, ਪਸਲੀਆਂ, ਬਾਜੁਆਂ ਅਤੇ ਟੰਗਾਂ ਤੇ ਸੱਟਾਂ ਮਾਰੀਆਂ, ਉਸਦੀ ਪੱਗ ਉਤਾਰ ਦਿੱਤੀ ਅਤੇ ਕੇਸ਼ਾਂ ਨਾਲ ਫੜ ਕੇ ਉਸ ਨੂੰ ਘਸੀਟਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਗਗਨਦੀਪ ਨੂੰ ਫੱਟੜ ਹਾਲਤ ਵਿੱਚ ਛੱਡ ਕੇ ਹਮਲਾਵਰ ਮੁੰਡੇ ਉਥੋਂ ਫਰਾਰ ਹੋ ਗਏ ਸੀ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਇੱਕ ਬਿਆਨ ਵਿੱਚ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਸ ਸ਼ੁੱਕਰਵਾਰ ਰਾਤ ਕੁੱਝ ਹਮਲਾਵਰਾਂ ਨੇ ਇੱਕ ਵਿਅਕਤੀ ਦੇ ਉੱਤੇ ਹਮਲਾ ਕੀਤਾ ਅਤੇ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਪੀੜਿਤ ਥੱਲੇ ਜ਼ਮੀਨ ਤੇ ਅਚੇਤ ਡਿੱਗਿਆ ਹੋਇਆ ਸੀ। ਉਸ ਨੂੰ ਅਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਪੁਲਿਸ ਨੇ ਇਸ ਵਾਰਦਾਤ ਨੂੰ ਗੰਭੀਰ ਅਤੇ ਬੇਹੱਦ ਘਟੀਆ ਦੱਸਦਿਆਂ ਕਿਹਾ ਕੀ ਸ਼ਹਿਰ ਵਿੱਚ ਅਜਿਹੀ ਘਟਨਾ ਹੋਣ ਦਾ ਉਹਨਾਂ ਨੂੰ ਬੜਾ ਅਫਸੋਸ ਹੈ।