US H-1B ਵੀਜ਼ਾ ਧਾਰਕਾਂ ਲਈ ਚੰਗੀ ਖ਼ਬਰ; ਹੁਣ ਕੈਨੇਡਾ ‘ਚ ਵੀ ਕਰ ਸੱਕਣਗੇ ਕੰਮ,ਪੜ੍ਹੋ ਕਿਸ ਨੂੰ ਹੋਵੇਗਾ ਫਾਇਦਾ

Updated On: 

28 Jun 2023 09:16 AM

ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰਾਲਾ ਨੇ ਕਿਹਾ ਕਿ ਇਹ ਪ੍ਰੋਗਰਾਮ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਵੀ ਪ੍ਰਦਾਨ ਕਰੇਗਾ।

US H-1B ਵੀਜ਼ਾ ਧਾਰਕਾਂ ਲਈ ਚੰਗੀ ਖ਼ਬਰ; ਹੁਣ ਕੈਨੇਡਾ ਚ ਵੀ ਕਰ ਸੱਕਣਗੇ ਕੰਮ,ਪੜ੍ਹੋ ਕਿਸ ਨੂੰ ਹੋਵੇਗਾ ਫਾਇਦਾ
Follow Us On

ਕੈਨੇਡਾ ਨਿਊਜ਼: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ (Sean Fraser) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਰਕਾਰ 10 ਹਜ਼ਾਰ ਅਮਰੀਕੀ ਐਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਆਉਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਇੱਕ ਓਪਨ ਵਰਕ-ਪਰਮਿਟ ਸਟ੍ਰੀਮ ਬਣਾਏਗੀ।

ਇੱਕ ਅਧਿਕਾਰਤ ਰੀਲੀਜ਼ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲਾ ਨੇ ਕਿਹਾ ਕਿ ਇਹ ਪ੍ਰੋਗਰਾਮ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਵੀ ਪ੍ਰਦਾਨ ਕਰੇਗਾ।

ਪਰਿਵਾਰਕ ਮੈਂਬਰ ਨੂੰ ਵੀ ਆਉਣ ਦਾ ਮੌਕਾ ਮਿਲਿਆ

ਅਮਰੀਕਾ ਵਿੱਚ ਕਾਮਿਆਂ ਕੋਲ ਅਕਸਰ H-1B ਸਪੈਸ਼ਲਿਟੀ ਵਰਕ ਵੀਜ਼ਾ ਹੁੰਦਾ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਾਲ 16 ਜੁਲਾਈ ਤੱਕ, ਅਮਰੀਕਾ ਵਿੱਚ H-1B ਵਿਸ਼ੇਸ਼ ਵਰਕ ਵੀਜ਼ਾ ਧਾਰਕ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰ (Family Members) ਕੈਨੇਡਾ ਵਿੱਚ ਆਵਾਸ ਕਰਨ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਇਹ ਇੱਕ ਨਵਾਂ ਵਰਕ ਪਰਮਿਟ ਹੋਵੇਗਾ।

ਤਿੰਨ ਸਾਲਾਂ ਲਈ ਮਿਲੀ ਓਪਲ ਵਰਕ ਪਰਮਿਟ

ਨਵੇਂ ਹੁਕਮਾਂ ਮੁਤਾਬਕ ਪ੍ਰਵਾਨਿਤ ਬਿਨੈਕਾਰਾਂ ਨੂੰ ਤਿੰਨ ਸਾਲ ਤੱਕ ਦੀ ਮਿਆਦ ਲਈ ਓਪਨ ਵਰਕ ਪਰਮਿਟ ਮਿਲੇਗਾ। ਅਮਰੀਕਾ ਤੋਂ ਆਉਣ ਵਾਲੇ H-1B ਵਿਸ਼ੇਸ਼ ਵਰਕ ਵੀਜ਼ਾ ਧਾਰਕ ਕੈਨੇਡਾ ਵਿੱਚ ਕਿਤੇ ਵੀ ਕੰਮ ਕਰਨ ਦੇ ਯੋਗ ਹੋਣਗੇ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਲੋੜ ਅਨੁਸਾਰ ਵਰਕ ਪਰਮਿਟ ਦੇ ਨਾਲ ਅਸਥਾਈ ਨਿਵਾਸੀ ਵੀਜ਼ਾ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।

ਫੈਡਰਲ ਸਰਕਾਰ ਇਮੀਗ੍ਰੇਸ਼ਨ ਸਟ੍ਰੀਮ ਕਰੇਗੀ ਸ਼ੁਰੂ

ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ, ਫੈਡਰਲ ਸਰਕਾਰ ਤਕਨੀਕੀ ਕੰਪਨੀਆਂ ਲਈ ਕੰਮ ਕਰਨ ਲਈ ਕੈਨੇਡਾ (Canada) ਆਉਣ ਲਈ ਦੁਨੀਆ ਦੇ ਕੁਝ ਪ੍ਰਤਿਭਾਸ਼ਾਲੀ ਲੋਕਾਂ ਲਈ ਇੱਕ ਇਮੀਗ੍ਰੇਸ਼ਨ ਸਟ੍ਰੀਮ ਵੀ ਸ਼ੁਰੂ ਕਰੇਗੀ। ਚਾਹੇ ਉਨ੍ਹਾਂ ਕੋਲ ਨੌਕਰੀ ਹੈ ਜਾਂ ਨਹੀਂ। ਹਾਲਾਂਕਿ, ਇਮੀਗ੍ਰੇਸ਼ਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੌਣ ਯੋਗ ਹੋਵੇਗਾ ਜਾਂ ਕਿੰਨੇ ਲੋਕਾਂ ਨੂੰ ਸਟ੍ਰੀਮ ਵਿੱਚ ਦਾਖਲ ਕੀਤਾ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version