ਅਮਰੀਕਾ ਚੀਨ ਨਾਲ ਸਬੰਧ ਸੁਧਾਰਨ ਦੀ ਕਰ ਰਿਹਾ ਕੋਸ਼ਿਸ਼ ਪਰ ਡ੍ਰੈਗਨ ਨਹੀ ਕਰ ਰਿਹਾ ਉਪਰਾਲੇ

Updated On: 

11 Nov 2023 08:05 AM

ਬੇਸ਼ੱਕ ਅਮਰੀਕਾ ਵੱਡਾ ਦਿਲ ਦਿਖਾ ਰਿਹਾ ਹੋਵੇ ਅਤੇ ਸਬੰਧਾਂ ਨੂੰ ਆਮ ਵਾਂਗ ਕਰਨ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦੇ ਰਿਹਾ ਹੋਵੇ, ਪਰ ਚੀਨ ਦੀ ਤਰਫੋਂ ਅਜਿਹੇ ਯਤਨ ਨਜ਼ਰ ਨਹੀਂ ਆ ਰਹੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਚੀਨ ਦੇ ਰਾਜਦੂਤ ਜ਼ੀ ਫੇਂਗ ਨੇ ਹਾਂਗਕਾਂਗ ਵਿੱਚ ਕਿਹਾ ਸੀ ਕਿ ਚੀਨ ਇਹ ਭਰੋਸਾ ਚਾਹੁੰਦਾ ਹੈ ਕਿ ਅਮਰੀਕਾ ਚੀਨ ਦੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਸਤੋਂ ਬਾਅਦ ਹੀ ਸਬੰਧ ਸੁਧਰ ਸਕਦੇ ਹਨ।

ਅਮਰੀਕਾ ਚੀਨ ਨਾਲ ਸਬੰਧ ਸੁਧਾਰਨ ਦੀ ਕਰ ਰਿਹਾ ਕੋਸ਼ਿਸ਼ ਪਰ ਡ੍ਰੈਗਨ ਨਹੀ ਕਰ ਰਿਹਾ ਉਪਰਾਲੇ

(Photo Credit: tv9hindi.com)

Follow Us On

ਵਰਲਡ ਨਿਊਜ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 15 ਨਵੰਬਰ ਨੂੰ ਇੱਕ ਦੂਜੇ ਨੂੰ ਮਿਲ ਸਕਦੇ ਹਨ। ਅਮਰੀਕਾ (America) ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਬੁੱਧਵਾਰ ਨੂੰ ਹੋਣ ਵਾਲੀ ਇਸ ਬੈਠਕ ਨੂੰ ਲੈ ਕੇ ਕੈਲੀਫੋਰਨੀਆ ‘ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਦਾ ਮਕਸਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਆਮ ਬਣਾਉਣਾ ਹੈ, ਹਾਲਾਂਕਿ ਇਹ ਮੁਸ਼ਕਿਲ ਹੈ ਕਿਉਂਕਿ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ‘ਤੇ ਦੋਵੇਂ ਦੇਸ਼ ਅਸਹਿਮਤ ਹਨ। ਇੱਕ ਦੂਜੇ ਨਾਲ ਅਸਹਿਮਤ ਹਨ।

ਵਾਈਟ ਹਾਊਸ (The White House) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਘੋਸ਼ਣਾ ਕੀਤੀ ਕਿ ਬਿਡੇਨ ਅਤੇ ਜਿਨਪਿੰਗ ਸੈਨ ਫਰਾਂਸਿਸਕੋ ਵਿੱਚ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ ਸੰਮੇਲਨ (ਏਪੀਈਸੀ) ਵਿੱਚ ਹਿੱਸਾ ਲੈਣਗੇ।

ਚੀਨ ਤਾਇਵਾਨ ਦੀਆਂ ਚੋਣਾਂ ਤੋਂ ਰਹੇ ਦੂਰ-ਅਮਰੀਕਾ

ਇਸ ਤੋਂ ਪਹਿਲਾਂ ਬਿਡੇਨ ਦੇ ਸਲਾਹਕਾਰਾਂ ਨੇ ਪੁਸ਼ਟੀ ਕੀਤੀ ਸੀ ਕਿ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਹੋਣ ਵਾਲੀ ਇਸ ਬੈਠਕ ‘ਚ ਤਾਇਵਾਨ, ਚੋਣ ਦਖਲ, ਯੂਕਰੇਨ ਯੁੱਧ (Ukraine war) ਅਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਅਗਲੇ ਸਾਲ ਦੀ ਸ਼ੁਰੂਆਤ ‘ਚ ਤਾਇਵਾਨ ‘ਚ ਚੋਣਾਂ ਹਨ, ਇਸ ਲਈ ਬਿਡੇਨ ਅਤੇ ਜਿਨਪਿੰਗ ਦੀ ਬੈਠਕ ‘ਚ ਅਮਰੀਕਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੇਗਾ ਕਿ ਚੀਨ ਨੂੰ ਤਾਇਵਾਨ ਦੀਆਂ ਚੋਣਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਚੀਨ ਦੀ ਤਕਨਾਲੋਜੀ ਤੇ ਅਮਰੀਕਾ ਨੇ ਲਗਾਈ ਪੰਬਾਦੀ

ਅਮਰੀਕੀ ਰਾਸ਼ਟਰਪਤੀ ਅਤੇ ਸ਼ੀ ਜਿਨਪਿੰਗ ਵਿਚਾਲੇ ਇਹ ਬੈਠਕ ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸਮੂਹ ਦੀ ਬੈਠਕ ਤੋਂ ਬਾਅਦ ਹੋਵੇਗੀ। ਖਾਸ ਤੌਰ ‘ਤੇ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਫੌਜ ਅਤੇ ਤਕਨਾਲੋਜੀ ਨੂੰ ਲੈ ਕੇ ਮੁਕਾਬਲਾ ਚੱਲ ਰਿਹਾ ਹੈ, ਇਸ ਤੋਂ ਇਲਾਵਾ ਚੀਨੀ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਵੀ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੈ। ਜਿਸ ਨੂੰ ਦੱਖਣੀ ਕੈਰੋਲੀਨਾ ਵਿੱਚ ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਤਬਾਹ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਇੰਨਾ ਵੱਧ ਗਿਆ ਕਿ ਕੂਟਨੀਤਕ ਸੰਕਟ ਪੈਦਾ ਹੋ ਗਿਆ। ਇਸ ਤੋਂ ਬਾਅਦ ਚੀਨੀ ਤਕਨਾਲੋਜੀ ਦੇ ਨਿਰਯਾਤ ‘ਤੇ ਅਮਰੀਕੀ ਪਾਬੰਦੀ ਤੋਂ ਬਾਅਦ ਇਹ ਹੋਰ ਵਧਿਆ।

ਚੀਨ ਅਤੇ ਅਮਰੀਕਾ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ

ਬਿਡੇਨ ਦੇ ਸਲਾਹਕਾਰਾਂ ਮੁਤਾਬਕ ਇਹ ਠੀਕ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੈ ਪਰ ਇਸ ਬੈਠਕ ‘ਚ ਇਸ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੀਨ ਅਤੇ ਅਮਰੀਕਾ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਹਨ, ਇਨ੍ਹਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਬਿਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਚੀਨ ਦੇ ਦੌਰੇ ‘ਤੇ ਗਏ ਸਨ। ਇਨ੍ਹਾਂ ਵਿੱਚ ਸੈਕਟਰੀ ਆਫ ਸਟੇਟ ਐਂਟੋਨੀ ਜੇ ਬਲਿੰਕਨ, ਖਜ਼ਾਨਾ ਸਕੱਤਰ ਜੇਨੇਟ ਐਲ ਯੇਲੇਨ ਅਤੇ ਵਣਜ ਸਕੱਤਰ ਜੀਨਾ ਰੇਮੋਂਡੋ ਸ਼ਾਮਲ ਸਨ।

‘ਅਮਰੀਕਾ ਚੀਨ ਦੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ’

ਬੇਸ਼ੱਕ ਅਮਰੀਕਾ ਵੱਡਾ ਦਿਲ ਦਿਖਾ ਰਿਹਾ ਹੋਵੇ ਅਤੇ ਸਬੰਧਾਂ ਨੂੰ ਆਮ ਵਾਂਗ ਕਰਨ ਦੀਆਂ ਕੋਸ਼ਿਸ਼ਾਂ ‘ਤੇ ਜ਼ੋਰ ਦੇ ਰਿਹਾ ਹੋਵੇ, ਪਰ ਚੀਨ ਦੀ ਤਰਫੋਂ ਅਜਿਹੇ ਯਤਨ ਨਜ਼ਰ ਨਹੀਂ ਆ ਰਹੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਚੀਨ ਦੇ ਰਾਜਦੂਤ ਜ਼ੀ ਫੇਂਗ ਨੇ ਹਾਂਗਕਾਂਗ ਵਿੱਚ ਕਿਹਾ ਸੀ ਕਿ ਚੀਨ ਇਹ ਭਰੋਸਾ ਚਾਹੁੰਦਾ ਹੈ ਕਿ ਅਮਰੀਕਾ ਚੀਨ ਦੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ। ਤਾਈਵਾਨ ਚੀਨ ਦਾ ਹਿੱਸਾ ਹੈ ਅਤੇ ਇਸ ਨੂੰ ਵੱਖ ਕਰਨ ਦਾ ਕੋਈ ਇਰਾਦਾ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਬਿਆਨ ਦਰਸਾਉਂਦੇ ਹਨ ਕਿ ਦੋਵਾਂ ਦੇਸ਼ਾਂ ਦੇ ਸਬੰਧ ਇਸ ਸਮੇਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਸਥਿਰ ਕਰਨ ਲਈ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ।

ਗਾਜ਼ਾ ਯੁੱਧ ‘ਤੇ ਵੀ ਹੋ ਸਕਦੀ ਹੈ ਚਰਚਾ

ਬਿਡੇਨ ਅਤੇ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ ਦੇ ਬਾਰੇ ‘ਚ ਸਟੈਨਫੋਰਡ ਯੂਨੀਵਰਸਿਟੀ ‘ਚ ਫੈਲੋ ਓਰੀਆਨਾ ਸਕਾਈਲਰ ਨੇ ‘ਦਿ ਨਿਊਯਾਰਕ ਟਾਈਮਜ਼’ ਨਾਲ ਗੱਲਬਾਤ ‘ਚ ਕਿਹਾ ਕਿ ਬੈਠਕ ‘ਚ ਅਜਿਹਾ ਕੁਝ ਨਹੀਂ ਹੋਣ ਵਾਲਾ ਹੈ ਜੋ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਇਕ ਵੱਖਰੀ ਦਿਸ਼ਾ ‘ਚ ਲੈ ਜਾਵੇਗਾ। ਉਸਦੇ ਅਨੁਸਾਰ, ਇਹ ਹੋ ਸਕਦਾ ਹੈ ਕਿ ਬਿਡੇਨ ਕੈਲੀਫੋਰਨੀਆ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਉਸਦਾ ਦੇਸ਼ ਵਪਾਰ ਲਈ ਖੁੱਲਾ ਹੈ। ਗਾਜ਼ਾ ਯੁੱਧ ‘ਤੇ ਚਰਚਾ ਕੀਤੀ ਜਾ ਸਕਦੀ ਹੈ, ਕਿਉਂਕਿ ਈਰਾਨ ਅਤੇ ਚੀਨ ਦੇ ਚੰਗੇ ਸਬੰਧ ਹਨ, ਅਜਿਹੇ ‘ਚ ਬਿਡੇਨ ਜਿਨਪਿੰਗ ‘ਤੇ ਜ਼ੋਰ ਦੇ ਸਕਦੇ ਹਨ ਕਿ ਈਰਾਨ ਦੇ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨਹੀਂ ਵਧਣੀ ਚਾਹੀਦੀ।