ਬੰਗਲਾਦੇਸ਼ ਵਿੱਚ ਏਅਰਫੋਰਸ ਬੇਸ ‘ਤੇ ਹਮਲਾ, ਇੱਕ ਸ਼ਖਸ ਦੀ ਮੌਤ

tv9-punjabi
Updated On: 

24 Feb 2025 15:47 PM IST

Bangladesh Attack: ਬੰਗਲਾਦੇਸ਼ ਆਰਮਡ ਫੋਰਸਿਜ਼ ਦੇ ਜਨਸੰਪਰਕ ਵਿਭਾਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਮਿਤੀ ਪਾਰਾ ਖੇਤਰ ਵਿੱਚ ਬੇਸ 'ਤੇ ਇਸ ਹਮਲੇ ਦੇ ਕਾਰਨ ਟਕਰਾਅ ਹੋਇਆ ਹੈ। ਹਮਲੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।

ਬੰਗਲਾਦੇਸ਼ ਵਿੱਚ ਏਅਰਫੋਰਸ ਬੇਸ ਤੇ ਹਮਲਾ, ਇੱਕ ਸ਼ਖਸ ਦੀ ਮੌਤ

ਬੰਗਲਾਦੇਸ਼ ਵਿੱਚ ਏਅਰਫੋਰਸ ਬੇਸ 'ਤੇ ਹਮਲਾ, ਇੱਕ ਮੌਤ

Follow Us On

ਸ਼ੇਖ ਹਸੀਨਾ ਦੇ ਪਤਨ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ ਆਪਣੇ ਸਿਖਰ ‘ਤੇ ਹੈ। ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਬੰਗਲਾਦੇਸ਼ ਹਵਾਈ ਸੈਨਾ ਦੇ ਅੱਡੇ ‘ਤੇ “ਸ਼ਰਾਰਤੀ ਅਨਸਰਾਂ” ਦੇ ਹਮਲੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ, ਮ੍ਰਿਤਕ ਦੀ ਪਛਾਣ 30 ਸਾਲਾ ਸਥਾਨਕ ਵਪਾਰੀ ਸ਼ਿਹਾਬ ਕਬੀਰ ਵਜੋਂ ਹੋਈ ਹੈ, ਜਿਸਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਬੰਗਲਾਦੇਸ਼ ਆਰਮਡ ਫੋਰਸਿਜ਼ ਦੇ ਜਨਸੰਪਰਕ ਵਿਭਾਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਮਿਤੀ ਪਾਰਾ ਖੇਤਰ ਵਿੱਚ ਬੇਸ ‘ਤੇ ਇਸ ਹਮਲੇ ਦੇ ਕਾਰਨ ਟਕਰਾਅ ਹੋਇਆ ਹੈ।

ਡਿਪਟੀ ਕਮਿਸ਼ਨਰ ਰੱਖ ਰਹੇ ਨਜ਼ਰ

ਮੈਡੀਕਲ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੀੜਤ ਨੂੰ ਗੋਲੀਆਂ ਲੱਗੀਆਂ ਹਨ। ਉਸਨੂੰ ਕਾਕਸ ਬਾਜ਼ਾਰ ਜ਼ਿਲ੍ਹਾ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ, ਕਾਕਸ ਬਾਜ਼ਾਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਸਲਾਹੁਦੀਨ ਨੇ ਕਿਹਾ ਕਿ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ, ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਲਾਕੇ ਵਿੱਚ ਸੁਰੱਖਿਆ ਉਪਾਅ ਵਧਾ ਦਿੱਤੇ ਗਏ ਹਨ ਕਿਉਂਕਿ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਤਣਾਅ ਹੋਰ ਵਧਣ ਤੋਂ ਰੋਕਣ ਲਈ ਕੰਮ ਕਰ ਰਹੇ ਹਨ। ਹਮਲੇ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ

ਬੰਗਲਾਦੇਸ਼ ਹਵਾਈ ਸੈਨਾ ‘ਤੇ ਹੋਏ ਇਸ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਹ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਲੱਗ ਰਿਹਾ ਹੈ। ਜਿੱਥੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਹਵਾਈ ਸੈਨਾ ਦੇ ਜਵਾਨਾਂ ਨੂੰ ਜਵਾਬੀ ਕਾਰਵਾਈ ਕਰਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹੁਣ ਸਥਿਤੀ ਕਾਬੂ ਵਿੱਚ ਹੈ।