ਅਮਰੀਕਾ ਤੋਂ ਅਸੀਮ ਮੁਨੀਰ ਦੀ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ, ਕਿਹਾ – ਅੱਧੀ ਦੁਨੀਆ ਨੂੰ ਲੈ ਡੁਬਾਂਗੇ

Updated On: 

11 Aug 2025 10:48 AM IST

Asim Munir: ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੇ ਆਪਣੀ ਅਮਰੀਕੀ ਯਾਤਰਾ ਦੌਰਾਨ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੋਂਦ ਦੇ ਖ਼ਤਰੇ 'ਚ "ਅੱਧੀ ਦੁਨੀਆ" ਨੂੰ ਤਬਾਹ ਕਰ ਦੇਵੇਗਾ। ਇਹ ਬਿਆਨ ਸਿੰਧੂ ਜਲ ਸੰਧੀ 'ਤੇ ਵਿਵਾਦ ਤੇ ਭਾਰਤ-ਪਾਕਿਸਤਾਨ ਸਬੰਧਾਂ 'ਚ ਤਣਾਅ ਦੇ ਵਿਚਕਾਰ ਆਇਆ ਹੈ।

ਅਮਰੀਕਾ ਤੋਂ ਅਸੀਮ ਮੁਨੀਰ ਦੀ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ, ਕਿਹਾ - ਅੱਧੀ ਦੁਨੀਆ ਨੂੰ ਲੈ ਡੁਬਾਂਗੇ
Follow Us On

ਪਾਕਿਸਤਾਨੀ ਫੌਜ ਮੁਖੀ, ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਦੌਰਾਨ ਇੱਕ ਵਾਰ ਫਿਰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ਨੂੰ ਭਵਿੱਖ ‘ਚ ਭਾਰਤ ਤੋਂ ਹੋਂਦ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਸਲਾਮਾਬਾਦ ਆਪਣੇ ਆਪ ਸਮੇਤ “ਅੱਧੀ ਦੁਨੀਆ” ਨੂੰ ਤਬਾਹ ਕਰ ਦੇਵੇਗਾ। ਦ ਪ੍ਰਿੰਟ ਨੇ ਟੈਂਪਾ ‘ਚ ਆਯੋਜਿਤ ਇੱਕ ਪ੍ਰਗਰਾਮ ‘ਚ ਮੁਨੀਰ ਦੇ ਹਵਾਲੇ ਤੋਂ ਦੱਸਿਆ, “ਅਸੀਂ ਇੱਕ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹਾਂ, ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਡੁੱਬ ਰਹੇ ਹਾਂ, ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ,”

ਮੁਨੀਰ ਨੇ ਅਮਰੀਕੀ ਧਰਤੀ ਤੋਂ ਕਾਰੋਬਾਰੀ ਅਦਨਾਨ ਅਸਦ, ਜੋ ਕਿ ਟੈਂਪਾ ‘ਚ ਪਾਕਿਸਤਾਨ ਦੇ ਆਨਰੇਰੀ ਕੌਂਸਲ ਹਨ, ਲਈ ਆਯੋਜਿਤ ਇੱਕ ਬਲੈਕ-ਟਾਈ ਡਿਨਰ ‘ਚ ਪ੍ਰਮਾਣੂ ਧਮਕੀ ਦਿੱਤੀ।

ਆਪਣੀ ਪ੍ਰਮਾਣੂ ਧਮਕੀ ਤੋਂ ਬਾਅਦ, ਮੁਨੀਰ ਨੇ ਸਿੰਧੂ ਜਲ ਸੰਧੀ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਭਾਰਤ ਦੇ ਇਸ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ਕਾਰਨ 25 ਕਰੋੜ ਲੋਕ ਭੁੱਖਮਰੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਉਸ ਨੇ ਚੇਤਾਵਨੀ ਦਿੱਤੀ ਕਿ ਉਹ ਭਾਰਤ ਦੇ ਡੈਮ ਬਣਾਉਣ ਦੀ ਉਡੀਕ ਕਰ ਰਹੇ ਹਨ, ਜਦੋਂ ਇਹ ਅਜਿਹਾ ਕਰੇਗਾ, ਤਾਂ ਉਹ ਇਸਨੂੰ 10 ਮਿਜ਼ਾਈਲਾਂ ਨਾਲ ਤਬਾਹ ਕਰ ਦੇਣਗੇ।

ਸਿੰਧੂ ਨਦੀ ਭਾਰਤੀਆਂ ਦੀ ਜਾਇਦਾਦ ਨਹੀਂ

ਉਸ ਨੇ ਕਿਹਾ ਕਿ ਸਿੰਧੂ ਨਦੀ ਭਾਰਤੀਆਂ ਦੀ ਪਰਿਵਾਰਕ ਜਾਇਦਾਦ ਨਹੀਂ ਹੈ। ਸਾਨੂੰ ਮਿਜ਼ਾਈਲਾਂ ਦੀ ਕਮੀਂ ਨਹੀਂ ਹੈ, ਅਲ-ਹਮਦੁਲਿੱਲਾਹ (ਸਾਡੇ ਕੋਲ ਮਿਜ਼ਾਈਲਾਂ ਦੀ ਕੋਈ ਕਮੀ ਨਹੀਂ ਹੈ, ਅੱਲ੍ਹਾ ਦੀ ਸਤੁਤੀ ਹੋਵੇ)

ਬਲੈਕ-ਟਾਈ ਡਿਨਰ ‘ਚ ਸੱਦਾ ਦੇਣ ਵਾਲਿਆਂ ਨੂੰ ਕਥਿਤ ਤੌਰ ‘ਤੇ ਮੋਬਾਈਲ ਫੋਨ ਜਾਂ ਕੋਈ ਹੋਰ ਡਿਜੀਟਲ ਡਿਵਾਈਸ ਲੈ ਜਾਣ ਦੀ ਇਜਾਜ਼ਤ ਨਹੀਂ ਸੀ, ਤੇ ਭਾਸ਼ਣ ਦਾ ਕੋਈ ਟੈਕਸਟ ਉਪਲਬਧ ਨਹੀਂ ਕਰਵਾਇਆ ਗਿਆ, ਨਿਊਜ਼ ਆਉਟਲੈਟ ਨੇ ਰਿਪੋਰਟ ਦਿੱਤੀ। ਮੁਨੀਰ ਨੇ ਕਥਿਤ ਤੌਰ ‘ਤੇ ਆਪਣੇ ਭਾਸ਼ਣ ‘ਚ ਕਈ ਵਾਰ ਭਾਰਤ ਨਾਲ ਟਕਰਾਅ ਦਾ ਜ਼ਿਕਰ ਕੀਤਾ।

ਮੁਨੀਰ ਨੇ ਭਾਰਤ ‘ਤੇ ਨਿਸ਼ਾਨਾ ਸਾਧਿਆ

ਦਿ ਪ੍ਰਿੰਟਨੇ ਮੁਨੀਰ ਦੇ ਹਵਾਲੇ ਤੋਂ ਕਿਹਾ, “ਅਸੀਂ ਭਾਰਤ ਦੇ ਪੂਰਬ ਤੋਂ ਸ਼ੁਰੂ ਕਰਾਂਗੇ, ਜਿੱਥੇ ਉਨ੍ਹਾਂ ਨੇ ਆਪਣੇ ਸਭ ਤੋਂ ਕੀਮਤੀ ਸਰੋਤ ਸਥਾਪਿਤ ਕੀਤੇ ਹਨ ਤੇ ਫਿਰ ਪੱਛਮ ਵੱਲ ਵਧਾਂਗੇ,”। ਉਸ ਨੇ ਕਥਿਤ ਤੌਰ ‘ਤੇ ਟਰੰਪ ਟੈਰਿਫ ਵਿਵਾਦ ਦੇ ਵਿਚਕਾਰ ਅਮਰੀਕਾ ਨਾਲ ਭਾਰਤ ਦੇ ਹਾਲ ਹੀ ‘ਚ ਹੋਏ ਕੂਟਨੀਤਕ ਤਣਾਅ ਦਾ ਹਵਾਲਾ ਦਿੱਤਾ।

ਉਸ ਨੇ ਮਜ਼ਾਕ ਕੀਤਾ ਕਿ ਪਾਕਿਸਤਾਨ ਨੂੰ ਵਿਰੋਧੀ ਸ਼ਕਤੀਆਂ ਨੂੰ ਸੰਤੁਲਿਤ ਕਰਨ ਦੇ ਤਰੀਕੇ ਬਾਰੇ ਮਾਸਟਰ ਕਲਾਸਾਂ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੁਨੀਰ ਨੇ ਅੱਗੇ ਕਿਹਾ , “ਸਾਡੀ ਸਫਲਤਾ ਦਾ ਅਸਲ ਕਾਰਨ ਇਹ ਹੈ ਕਿ ਅਸੀਂ ਕੰਜੂਸ ਨਹੀਂ ਹਾਂ। ਅਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।”