PM Modi in America: ਵ੍ਹਾਇਟ ਹਾਊਸ ‘ਚ ਪੀਐਮ ਮੋਦੀ ਲਈ ਸਟੇਟ ਡਿਨਰ, PM ਨੇ ਸ਼ਾਨਦਾਰ ਡਿਨਰ ਲਈ ਕੀਤਾ ਧੰਨਵਾਦ

Updated On: 

23 Jun 2023 09:30 AM

US State Dinner: ਵ੍ਹਾਇਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਨਮਾਨ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

PM Modi in America: ਵ੍ਹਾਇਟ ਹਾਊਸ ਚ ਪੀਐਮ ਮੋਦੀ ਲਈ ਸਟੇਟ ਡਿਨਰ, PM ਨੇ ਸ਼ਾਨਦਾਰ ਡਿਨਰ ਲਈ ਕੀਤਾ ਧੰਨਵਾਦ

(Photo Credit- Twitter)

Follow Us On

US State dinner in White House: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਫੇਰੀ ‘ਤੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਨਮਾਨ ‘ਚ ਵ੍ਹਾਇਟ ਹਾਊਸ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ਗਿਆ ਹੈ। ਇਸ ਸ਼ਾਨਦਾਰ ਡਿਨਰ ਤੋਂ ਬਾਅਦ ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ (President Joe Biden) ਤੇ ਜਿਲ ਬਿਡੇਨ ਦਾ ਧੰਨਵਾਦ ਕੀਤਾ।

ਸਟੇਟ ਡਿਰਨ ਦੌਰਾਨ ਪੀਐਮ ਮੋਦੀ ਨੇ ਕੀਤਾ ਸੰਬੋਧਨ

ਇਸ ਸਟੇਟ ਡਿਰਨ ਦੌਰਾਨ ਪੀਐੱਮ ਨਰੇਂਦਰ ਮੋਦੀ (Narendra Modi) ਨੇ ਸੰਬੋਧਨ ਕੀਤਾ। ਜਿਸ ਵਿੱਚ ਉਨ੍ਹਾਂ ਨੇ ਭਾਰਤ- ਅਮਰੀਕਾ ਦੇ ਮਜ਼ਬੂਤ ਸੰਬੰਧਾਂ ‘ਤੇ ਗੱਲਬਾਤ ਕੀਤੀ। ਇਸ ਸਟੇਟ ਡਿਨਰ ਵਿੱਚ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਟਿਮ ਕੁੱਕ, ਸਤਿਆ ਨਡੇਲਾ ਸਣੇ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

ਅਮਰੀਕੀ ਅਰਥਚਾਰੇ ਭਾਰਤੀਆਂ ਦਾ ਵੱਡਾ ਯੋਗਦਾਨ- PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਟੇਟ ਡਿਨਰ ਦੌਰਾਨ ਕਿਹਾ ਕਿ ਭਾਰਤੀ ਅਮਰੀਕੀ ਲੋਕਾਂ ਨੇ ਅਮਰੀਕਾ ਵਿੱਚ ਬਹੁਤ ਲੰਬਾ ਸਫ਼ਰ ਤੈਅ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤੀ ਅਮਰੀਕੀ ਲੋਕਾਂ ਨੂੰ ਅਮਰੀਕਾ ਵਿੱਚ ਹਮੇਸ਼ਾ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਕਦਰਾਂ- ਕੀਮਤਾਂ ਵਾਲੇ ਲੋਕਾਂ ਦਾ ਅਹਿਮ ਯੋਗਦਾਨ ਹੈ।

ਅਮਰੀਕਾ ਦੇ ਨੌਜਵਾਨਾਂ ਨਾਟੋ-ਨਾਟੋ ‘ਤੇ ਕਰਦੇ ਹਨ ਡਾਂਸ- PM

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਬੱਚੇ ਹੈਲੋਵੀਨ ‘ਤੇ ਸਪਾਈਡਰਮੈਨ ਬਣਦੇ ਹਨ, ਜਦਕਿ ਅਮਰੀਕਾ ਦੇ ਨੌਜਵਾਨ ਨਾਟੋ-ਨਾਟੋ ‘ਤੇ ਡਾਂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਰੀਬ ਇੱਕ ਦਹਾਕਾ ਪਹਿਲਾਂ ਜੋਅ ਬਿਡੇਨ ਉਪ ਰਾਸ਼ਟਰਪਤੀ ਸਨ। ਉਨ੍ਹਾਂ ਕਿਹਾ ਕਿ ਜੋਅ ਬਿਡਨ ਬੋਲਣ ‘ਚ ਸਧਾਰਨ ਹਨ ਪਰ ਉਨ੍ਹਾਂ ਦਾ ਕੰਮ ਬਹੁਤ ਮਜ਼ਬੂਤ ਹੈ। ਉਨ੍ਹਾਂ ਨੇ ਕਿਹਾ ਹੀ ਹਰ ਗੁਜ਼ਰਦਾ ਦਿਨ ਭਾਰਤ ਅਮਰੀਕਾ ਦੇ ਰਿਸ਼ਤੀਆਂ ਨੂੰ ਨੇੜੇ ਲਿਆ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ