‘ਪ੍ਰਾਣ ਪ੍ਰਤਿਸ਼ਥਾ’ ਦੌਰਾਨ ਮਾਹੌਲ ਖ਼ਰਾਬ ਨਾ ਹੋਵੇ, ਮੰਤਰੀ ਮੰਡਲ ਦੀ ਮੀਟਿੰਗ ‘ਚ PM ਮੋਦੀ ਨੇ ਦਿੱਤੀਆਂ ਸਖ਼ਤ ਹਦਾਇਤਾਂ

Updated On: 

09 Jan 2024 16:31 PM

ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ 22 ਜਨਵਰੀ ਨੂੰ ਹੋਣਾ ਹੈ। ਇਸ ਦਿਨ ਦੀਆਂ ਅਯੁੱਧਿਆ 'ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਜੋਸ਼ 'ਚ ਮਰਿਆਦਾ ਦੀ ਉਲੰਘਣਾ ਨਾ ਕੀਤੀ ਜਾਵੇ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਮੀਟਿੰਗ 'ਚ ਮੰਤਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਨਾਲ ਹੀ ਉਨ੍ਹਾਂ ਨੇ ਮਸ਼ਹੂਰ ਗਾਇਕ ਹਰੀਹਰਨ ਦਾ ਭਜਨ ਵੀ ਸਾਂਝਾ ਕੀਤਾ ਹੈ।

ਪ੍ਰਾਣ ਪ੍ਰਤਿਸ਼ਥਾ ਦੌਰਾਨ ਮਾਹੌਲ ਖ਼ਰਾਬ ਨਾ ਹੋਵੇ, ਮੰਤਰੀ ਮੰਡਲ ਦੀ ਮੀਟਿੰਗ ਚ PM ਮੋਦੀ ਨੇ ਦਿੱਤੀਆਂ ਸਖ਼ਤ ਹਦਾਇਤਾਂ
Follow Us On

ਪਿਛਲੇ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਪੀਐਮ ਮੋਦੀ ਨੇ ਮੰਤਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਬੈਠਕ ਵਿੱਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਸੁਚੇਤ ਰਹਿਣ ਲਈ ਕਿਹਾ। ਪੀਐਮ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਆਸਥਾ ਦਿਖਾਓ, ਹਮਲਾਵਰਤਾ ਨਹੀਂ।

ਉੱਥੇ ਹੀ, ਪ੍ਰਧਾਨ ਮੰਤਰੀ ਮੋਦੀ ਨੇ ਬਿਆਨਬਾਜ਼ੀ ਤੋਂ ਬਚਣ ਅਤੇ ਮਰਿਆਦਾ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕਿਸੇ ਨੂੰ ਆਪੋ-ਆਪਣੇ ਸੰਸਦੀ ਹਲਕਿਆਂ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਾਣ ਪ੍ਰਤਿਸਥਾ ਪ੍ਰੋਗਰਾਮ ਦੌਰਾਨ ਕੋਈ ਗੜਬੜ ਜਾਂ ਮਾਹੌਲ ਖਰਾਬ ਨਾ ਹੋਵੇ।

‘ਆਪਣੇ ਖੇਤਰ ਦੇ ਲੋਕਾਂ ਨੂੰ ਕਰਵਾਓ ਦਰਸ਼ਨ’

ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਉਹ 22 ਜਨਵਰੀ ਤੋਂ ਬਾਅਦ ਰਾਮ ਲਲਾ ਦੇ ਦਰਸ਼ਨਾਂ ਲਈ ਆਪੋ-ਆਪਣੇ ਖੇਤਰਾਂ ਦੇ ਲੋਕਾਂ ਨੂੰ ਲਿਆਉਣ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਰਾਮ ਲਲਾ ਦਾ ਆਸ਼ੀਰਵਾਦ ਦੁਆਓ। ਪ੍ਰਧਾਨ ਮੰਤਰੀ ਮੋਦੀ ਦੀ ਇਸ ਸਖ਼ਤ ਹਦਾਇਤ ਤੋਂ ਬਾਅਦ ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਹੁਣ ਸੰਭਲ ਕੇ ਬੋਲਣਗੇ।

ਇਹ ਵੀ ਪੜ੍ਹੋ – ਰਾਮ ਮੰਦਰ ਦੇ 392 ਥੰਮ੍ਹ, 44 ਦਰਵਾਜ਼ੇ ਹਨ, ਗਰਭ ਗ੍ਰਹਿ ਚ ਵਿਰਾਜਣਗੇ ਰਾਮ ਲਲਾ, ਪਹਿਲੀ ਮੰਜ਼ਿਲ ਤੇ ਲੱਗੇਗਾ ਰਾਮ ਦਰਬਾਰ

ਪੀਐਮ ਨੇ ਹਰੀਹਰਨ ਦਾ ਭਜਨ ਕੀਤਾ ਸ਼ੇਅਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਟਵਿੱਟਰ ਹੈਂਡਲ ਰਾਹੀਂ ਇੱਕ ਭਜਨ ਵੀ ਸਾਂਝਾ ਕੀਤਾ ਹੈ। ਪ੍ਰਸਿੱਧ ਗਾਇਕ ਹਰੀਹਰਨ ਦੇ ਭਜਨ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਹੈ ਕਿ ਹਰੀਹਰਨ ਜੀ ਦੀਆਂ ਸ਼ਾਨਦਾਰ ਧੁਨਾਂ ਨਾਲ ਸਜਿਆ ਇਹ ਰਾਮ ਭਜਨ ਹਰ ਕਿਸੇ ਨੂੰ ਭਗਵਾਨ ਸ਼੍ਰੀ ਰਾਮ ਦੀ ਭਗਤੀ ਵਿੱਚ ਲੀਨ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭਜਨ ਦਾ ਆਨੰਦ ਮਾਣਨ ।

ਅੱਜ ਅਯੁੱਧਿਆ ਦੇ ਨਾਲ-ਨਾਲ ਦੇਸ਼ ਭਰ ਵਿੱਚ ਭਗਵਾਨ ਸ਼੍ਰੀ ਰਾਮ ਦੇ ਸਵਾਗਤ ਲਈ ਸ਼ੁਭ ਗੀਤ ਗਾਏ ਜਾ ਰਹੇ ਹਨ। ਇਸ ਸ਼ੁਭ ਮੌਕੇ ‘ਤੇ ਰਾਮ ਲਲਾ ਪ੍ਰਤੀ ਸ਼ਰਧਾ ਨਾਲ ਭਰਪੂਰ ਵਿਕਾਸ ਜੀ ਅਤੇ ਮਹੇਸ਼ ਕੁਕਰੇਜਾ ਜੀ ਦਾ ਰਾਮ ਭਜਨ ਵੀ ਜ਼ਰੂਰ ਸੁਣੋ।

ਕੱਲ੍ਹ ਵੀ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਰਾਹੀਂ ਇੱਕ ਭਜਨ ਸਾਂਝਾ ਕੀਤਾ ਸੀ। ਪੀਐਮ ਨੇ ਲਿਖਿਆ ਸੀ ਕਿ ਹਰ ਕੋਈ ਰਾਮ ਲਲਾ ਦੇ ਪ੍ਰਾਣ ਪ੍ਰਤਿਸਥਾ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰਾਮ ਲਲਾ ਪ੍ਰਤੀ ਸ਼ਰਧਾ ਨਾਲ ਭਰਪੂਰ ਵਿਕਾਸ ਜੀ ਅਤੇ ਮਹੇਸ਼ ਕੁਕਰੇਜਾ ਜੀ ਦਾ ਰਾਮ ਭਜਨ ਜ਼ਰੂਰ ਸੁਣੋ।