Tesla ਸ਼ੋਅਰੂਮ ਲਈ ਦਿੱਲੀ 'ਚ ਜਗ੍ਹਾ ਦੀ ਤਲਾਸ਼
ਅਮਰੀਕਾ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਚੁੱਕੇ ਹਨ। ਅਮਰੀਕਾ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਅਮਰੀਕਾ ਦੀਆਂ ਕਈ ਵੱਡੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ।
ਟੇਸਲਾ (Tesla )ਦੇ ਸੀਈਓ ਐਲੋਨ ਮਸਕ ਵੀ ਇਸ ਵਿੱਚ ਸ਼ਾਮਲ ਸਨ।
ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਟੇਸਲਾ ਦੇ ਸੀਈਓ
ਐਲੋਨ ਮਸਕ (Elon Musk) ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਭਾਰਤ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੀਐਮ ਮੋਦੀ ਦੇ ਵੀ ਪ੍ਰਸ਼ੰਸਕ ਹਨ।
ਐਲੋਨ ਮਸਕ ਨੇ ਕਿਹਾ, ਭਾਰਤ ਕੋਲ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਮੋਦੀ ਸੱਚਮੁੱਚ ਭਾਰਤ ਦੀ ਪਰਵਾਹ ਕਰਦੇ ਹਨ। ਉਹ ਸਾਨੂੰ ਆਪਣੇ ਦੇਸ਼ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਸਾਡੀ ਬਹੁਤ ਵਧੀਆ ਮੁਲਾਕਾਤ ਹੋਈ ਅਤੇ ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਅਸਲ ਵਿੱਚ ਭਾਰਤ ਲਈ ਬਿਹਤਰ ਸੋਚ ਰੱਖਦੇ ਹਨ।
ਉਹ ਭਾਰਤ ਵਿੱਚ ਨਿਵੇਸ਼ ਕਰਨ ਲਈ ਕੰਪਨੀਆਂ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂ ਜੋ ਭਾਰਤ ਨੂੰ ਫਾਇਦਾ ਹੋਵੇ। ਮੈਂ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਿਹਾ ਹਾਂ।
ਦੱਸ ਦਈਏ ਕਿ ਪੀਐਮ ਮੋਦੀ ਭਾਰਤੀ ਸਮੇਂ ਮੁਤਾਬਕ ਕੱਲ੍ਹ ਯਾਨੀ ਮੰਗਲਵਾਰ ਰਾਤ ਨੂੰ ਅਮਰੀਕਾ ਪਹੁੰਚੇ ਸਨ।
ਪੀਐਮ ਨਰੇਂਦਰ ਮੋਦੀ (PM Narendra Modi) ਦਾ ਅਮਰੀਕਾ ਪਹੁੰਚਣ ‘ਤੇ ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪੀਐਮ ਮੋਦੀ ਦੇ ਸਵਾਗਤ ਲਈ ਨਿਊਯਾਰਕ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਭਾਰਤੀ ਅਮਰੀਕੀ ਇਕੱਠੇ ਹੋਏ। ਇਸ ਤੋਂ ਬਾਅਦ ਪੀਐਮ ਮੋਦੀ ਦੀ ਅਮਰੀਕਾ ਦੀਆਂ ਵੱਡੀਆਂ ਹਸਤੀਆਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ।
ਮਸਕ ਤੋਂ ਇਲਾਵਾ PM ਵੱਲੋਂ ਕਈ ਨਿਵੇਸ਼ਕਾਂ ਨਾਲ ਮੁਲਾਕਾਤ
ਪੀਐਮ ਮੋਦੀ ਤੋਂ ਇਲਾਵਾ ਨਿਊਯਾਰਕ ਵਿੱਚ ਐਲੋਨ ਮਸਕ ਅਤੇ ਕਈ ਹੋਰ ਨਿਵੇਸ਼ਕ। ਪ੍ਰੋਫੈਸਰਾਂ ਅਤੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਨਿਬੰਧਕਾਰ ਅਤੇ ਅੰਕੜਾ ਵਿਗਿਆਨੀ ਪ੍ਰੋਫੈਸਰ ਨਸੀਮ ਨਿਕੋਲਸ ਤਾਲੇਬ ਨੇ ਕਿਹਾ ਕਿ ਸਾਡੀ ਮੁਲਾਕਾਤ ਸ਼ਾਨਦਾਰ ਰਹੀ। ਮੈਂ ਭਾਰਤ ਦੀ ਕੋਰੋਨਾ ਤਿਆਰੀਆਂ ਲਈ ਸ਼ਲਾਘਾ ਕੀਤੀ ਹੈ। ਖਾਸ ਤੌਰ ‘ਤੇ ਭਾਰਤ ਨੇ ਜਿਸ ਕੁਸ਼ਲਤਾ ਨਾਲ ਕੋਰੋਨਾ ਨਾਲ ਨਜਿੱਠਿਆ ਹੈ, ਉਹ ਸ਼ਲਾਘਾਯੋਗ ਹੈ।
ਨਿਊਯਾਰਕ ਪੈਲੇਸ ‘ਚ ਨਿੱਘਾ ਸੁਆਗਤ
ਪੀਐਮ ਮੋਦੀ ਦੇ ਹਵਾਈ ਅੱਡੇ ਤੋਂ ਨਿਊਯਾਰਕ ਪੈਲੇਸ ਪਹੁੰਚਣ ਤੋਂ ਬਾਅਦ ਉੱਥੇ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੀਐਮ ਮੋਦੀ ਨੇ ਵੀ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਚਾਰ ਦਿਨ ਅਮਰੀਕਾ ਵਿੱਚ ਰਹਿਣਗੇ। ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਦੁਵੱਲੀ ਬੈਠਕ ਕਰਨਗੇ।
ਪੀਐਮ ਮੋਦੀ ਦਾ ਇਹ ਦੌਰਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਮਝੌਤਾ ਹੋ ਸਕਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ