Weather: ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ, ਰਾਜਧਾਨੀ ਵਿੱਚ ਰਹੇਗੀ ਬੱਦਲਵਾਈ
Weather: ਜਿਵੇਂ ਜਿਵੇਂ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਤਾਂ ਉਵੇਂ ਉਵੇਂ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਆਸ ਵਧ ਰਹੀ ਹੈ। ਜੇਕਰ ਮੌਸਮ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲਿਆਂ ਅਨੁਸਾਰ ਇਸ ਮਹੀਨੇ ਦੀ 10 ਤਰੀਕ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ‘ਚ ਮਾਨਸੂਨ ਦੇ ਜਾਣ ਤੋਂ ਬਾਅਦ ਦਿਨ-ਬ-ਦਿਨ ਗਰਮੀ ਵਧਣ ਲੱਗੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 33 ਡਿਗਰੀ ਨੂੰ ਪਾਰ ਕਰ ਗਿਆ ਹੈ। ਅੱਜ ਮਾਲਵਾ ਇਲਾਕੇ ਨਾਲ ਸਬੰਧਿਤ 4 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਓਧਰ ਰਾਜਧਾਨੀ ਚੰਡੀਗੜ੍ਹ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਹਾਲਾਂਕਿ ਸੂਬੇ ‘ਚ ਤਾਪਮਾਨ ‘ਚ ਹਲਕੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਕਿ ਇਹ ਅਜੇ ਵੀ ਸੂਬੇ ਦੇ ਆਮ ਤਾਪਮਾਨ ਨਾਲੋਂ 2 ਡਿਗਰੀ ਦੇ ਕਰੀਬ ਵੱਧ ਹੈ। ਜੇਕਰ ਗੱਲ ਕਰੀਏ ਪੰਜਾਬ ਦੇ ਸਭ ਤੋਂ ਗਰਮ ਜ਼ਿਲ੍ਹੇ ਦੀ ਤਾਂ ਉਹ ਫਰੀਦਕੋਟ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ।
10 ਤਰੀਕ ਤੱਕ ਮੀਂਹ ਦੀ ਸੰਭਾਵਨਾ
ਜਿਵੇਂ ਜਿਵੇਂ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਤਾਂ ਉਵੇਂ ਉਵੇਂ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਆਸ ਵਧ ਰਹੀ ਹੈ। ਜੇਕਰ ਮੌਸਮ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲਿਆਂ ਅਨੁਸਾਰ ਇਸ ਮਹੀਨੇ ਦੀ 10 ਤਰੀਕ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਵਿੱਚਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਬਾਕੀ ਦੇ ਇਲਾਕਿਆਂ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਕੁੱਝ ਇਸੇ ਤਰ੍ਹਾਂ ਜੇਕਰ ਮੌਸਮ ਨੂੰ ਲੈਕੇ ਉਸ ਤੋਂ ਅਗਲੇ ਹਫ਼ਤੇ ਤੇ ਝਾਤ ਮਾਰੀਏ ਤਾਂ 11 ਤੋਂ 17 ਅਕਤੂਬਰ ਤੱਕ ਕੋਈ ਜ਼ਿਆਦਾ ਮੀਂਹ ਨਹੀਂ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ ਵੀ ਆਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿੱਚ ਆਏ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ। ਪਰ ਇਸ ਮੌਸਮ ਵਿੱਚ ਡੇਂਗੂ ਅਤੇ ਮਲੇਰੀਆ ਵਾਲੇ ਮੱਛਰਾਂ ਤੋਂ ਵੀ ਬਚਾਅ ਕਰਨ ਦੀ ਜ਼ਰੂਰਤ ਹੈ।
ਪੰਜਾਬ ਵਿੱਚ 11 ਘੰਟਿਆਂ ਦਾ ਰਹੇਗਾ ਦਿਨ
ਜਿਵੇਂ ਜਿਵੇਂ ਸਰਦੀਆਂ ਨਜ਼ਦੀਕ ਆ ਰਹੀਆਂ ਹਨ ਉੇਵੇਂ ਉਵੇਂ ਦਿਨ ਛੋਟੇ ਹੋ ਰਹੇ ਹਨ। ਪੰਜਾਬ ਵਿੱਚ ਅੱਜ ਸਾਢੇ 11 ਘੰਟਿਆਂ ਦਾ ਦਿਨ ਰਹੇਗਾ। ਅੱਜ ਸਵੇਰੇ 6 ਵਜਕੇ 23 ਮਿੰਟ ਤੇ ਦਿਨ ਚੜ੍ਹਿਆ ਅਤੇ ਸ਼ਾਮ 6 ਵਜਕੇ 7 ਮਿੰਟ ਸੂਰਜ ਛਿਪੇਗਾ।