ਅੱਧਾ ਧੁੰਦ ਵਿੱਚ ਡੁੱਬਿਆ, ਅੱਧਾ ਠੰਡ ਨੇ ਠਾਰ੍ਹਿਆ ਪੰਜਾਬ, ਜਾਣੋਂ ਮੌਸਮ ਦਾ ਹਾਲ
Todays Weather Updates: ਮੌਸਮ ਵਿਭਾਗ ਮੁਤਾਬਕ ਪਹਾੜਾਂ ਤੋਂ ਹਵਾਵਾਂ ਦਾ ਰੁਖ ਮੈਦਾਨੀ ਇਲਾਕਿਆਂ ਵੱਲ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ 'ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਠੰਡ ਕੰਬਾ ਰਹੀ ਹੈ। ਪਰ ਇਸਦੇ ਨਾਲ ਹੀ ਹਵਾ ਦੀ ਰਫ਼ਤਾਰ ਵਿੱਚ ਵੀ ਕਾਫ਼ੀ ਕਮੀ ਆਈ ਹੈ।
ਪੰਜਾਬ-ਚੰਡੀਗੜ੍ਹ ‘ਚ ਸੀਤ ਲਹਿਰ ਦਾ ਪ੍ਰਭਾਵ ਜਾਰੀ ਹੈ। ਜਿਸ ਕਾਰਨ ‘ਚ ਲਗਾਤਾਰ ਮੌਸਮ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ 24 ਦਸੰਬਰ ਤੱਕ ਉੱਤਰ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ। ਇਸ ਦੇ ਨਾਲ ਹੀ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਵੀ ਤਾਪਮਾਨ 0.9 ਡਿਗਰੀ ਦਰਜ ਕੀਤਾ ਗਿਆ, ਜੋ ਕਿ 1 ਡਿਗਰੀ ਤੋਂ ਘੱਟ ਹੈ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਘੱਟ ਪਾਇਆ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਰੂਪਨਗਰ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਂ ਨੇੜੇ ਪਹੁੰਚ ਸਕਦਾ ਹੈ। ਜਦਕਿ ਬਾਕੀ ਪੰਜਾਬ ਵਿੱਚ ਮੌਸਮ ਸਾਫ਼ ਅਤੇ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।
ਸੰਘਣੀ ਧੁੰਦ ਪੈਣ ਦਾ ਅਲਰਟ
ਮੌਸਮ ਵਿਭਾਗ ਮੁਤਾਬਕ ਪਹਾੜਾਂ ਤੋਂ ਹਵਾਵਾਂ ਦਾ ਰੁਖ ਮੈਦਾਨੀ ਇਲਾਕਿਆਂ ਵੱਲ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਠੰਡ ਕੰਬਾ ਰਹੀ ਹੈ। ਪਰ ਇਸਦੇ ਨਾਲ ਹੀ ਹਵਾ ਦੀ ਰਫ਼ਤਾਰ ਵਿੱਚ ਵੀ ਕਾਫ਼ੀ ਕਮੀ ਆਈ ਹੈ। ਹਾਲ ਹੀ ‘ਚ ਹਵਾ ਦੀ ਰਫਤਾਰ 10 ਕਿਲੋਮੀਟਰ ਦੇ ਕਰੀਬ ਸੀ, ਜੋ ਹੁਣ ਕਰੀਬ 4 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ।
ਇਸ ਦਾ ਅਸਰ ਇਹ ਹੈ ਕਿ ਹੁਣ ਪੰਜਾਬ ਅਤੇ ਮੈਦਾਨੀ ਇਲਾਕਿਆਂ ‘ਚ ਧੂੰਏਂ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ‘ਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਾਨਰ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਫਰੀਦਕੋਟ ‘ਚ ਯੈਲੋ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਕਈ ਖੇਤਰਾਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
10 ਘੰਟਿਆਂ ਦਾ ਰਹੇਗਾ ਦਿਨ
ਅੱਜ ਸਵੇਰੇ 7 ਵਜ ਕੇ 20 ਮਿੰਟ ਤੇ ਸੂਰਜ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 28 ਮਿੰਟ ਤੇ ਛਿਪ ਜਾਵੇਗਾ। ਜਿਸ ਅਨੁਸਾਰ ਅੱਜ ਕਰੀਬ 10 ਘੰਟਿਆਂ ਦਾ ਦਿਨ ਰਹੇਗਾ। ਜੇਕਰ ਗੱਲ ਤਾਪਮਾਨ ਦੀ ਕੀਤੀ ਜਾਵੇ ਤਾਂ ਸਵੇਰ ਸਮੇਂ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਦੁਪਿਹਰ ਸਮੇਂ ਇਹ 21 ਡਿਗਰੀ ਅਤੇ ਸ਼ਾਮ ਦੇ ਸਮੇਂ 22 ਡਿਗਰੀ ਸੈਲਸੀਅਸ ਜਾ ਸਕਦਾ ਹੈ। ਰਾਤ ਸਮੇ ਤਾਪਮਾਨ ਘਟ ਕੇ 12 ਡਿਗਰੀ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ