ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੌਲੀ ਹੌਲੀ ਬਦਲਣ ਲੱਗਿਆ ਮੌਸਮ, ਅੱਜ ਵੀ ਦਿਖਾਈ ਦੇਵੇਗੀ ਧੁੱਪ, ਆਉਣ ਵਾਲੇ ਦਿਨਾਂ ਵਿੱਚ ਵਧੇਗਾ ਤਾਪਮਾਨ

Weather: ਪੰਜਾਬ ਵਿੱਚ ਮੌਸਮ ਹੌਲੀ ਹੌਲੀ ਬਦਲ ਰਿਹਾ ਹੈ। ਅੱਜ ਧੁੱਪ ਵਾਲਾ ਦਿਨ ਰਹੇਗਾ, ਪਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਿਕ, ਤਾਪਮਾਨ ਵਿੱਚ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਅਸਮਾਨ ਸਾਫ਼ ਰਹੇਗਾ।

ਹੌਲੀ ਹੌਲੀ ਬਦਲਣ ਲੱਗਿਆ ਮੌਸਮ, ਅੱਜ ਵੀ ਦਿਖਾਈ ਦੇਵੇਗੀ ਧੁੱਪ, ਆਉਣ ਵਾਲੇ ਦਿਨਾਂ ਵਿੱਚ ਵਧੇਗਾ ਤਾਪਮਾਨ
ਪੰਜਾਬ ਦਾ ਮੌਸਮ
Follow Us
tv9-punjabi
| Updated On: 22 Mar 2025 07:49 AM

ਮੰਗਲਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਪਰ ਇਹ ਆਮ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਸੀ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ, ਪਰ ਇਸ ਤੋਂ ਬਾਅਦ ਸੂਬੇ ਦਾ ਔਸਤ ਤਾਪਮਾਨ 4 ਡਿਗਰੀ ਵਧ ਜਾਵੇਗਾ।

ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੈਸਟਨ ਡਿਸਟਰਬੈਂਸ ਦਾ ਪ੍ਰਭਾਵ ਜਾਰੀ ਹੈ। ਜਿਸ ਕਾਰਨ ਅੱਜ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਧ ਸਕਦਾ ਹੈ। ਪਰ ਰਾਤਾਂ ਠੰਢੀਆਂ ਹੋ ਰਹੀਆਂ ਹਨ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਲਗਭਗ 10 ਤੋਂ 15 ਡਿਗਰੀ ਦਾ ਅੰਤਰ ਦੇਖਿਆ ਜਾ ਸਕਦਾ ਹੈ।

ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਨਾ ਤਾਂ ਵੈਸਟਨ ਡਿਸਟਰਬੈਂਸ ਸਰਗਰਮ ਰਹੇਗੀ ਅਤੇ ਨਾ ਹੀ ਤਾਪਮਾਨ ਵਿੱਚ ਬਹੁਤਾ ਵਾਧਾ ਹੋਵੇਗਾ। ਅਸਮਾਨ ਸਾਫ਼ ਹੋਵੇਗਾ ਅਤੇ ਸੂਰਜ ਚਮਕੇਗਾ। ਜਿਸ ਕਾਰਨ ਪੰਜਾਬ ਦਾ ਤਾਪਮਾਨ 4 ਡਿਗਰੀ ਵੱਧ ਸਕਦਾ ਹੈ।

ਜੇਕਰ ਪੰਜਾਬ ਦੇ ਸ਼ਹਿਰਾਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਅੱਜ ਤਾਪਮਾਨ 13 ਤੋਂ 29 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਓਧਰ ਵਿੱਚ ਜਲੰਧਰ ਵਿੱਚ ਵੀ ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ 12 ਤੋਂ 31 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ 13 ਤੋਂ 31 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।

ਜੇਕਰ ਗੱਲ ਪਟਿਆਲਾ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿੱਲੀ ਰਹੇਗੀ। ਅੱਜ ਤਾਪਮਾਨ 15 ਤੋਂ 32 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਮੋਹਾਲੀ ਵਿੱਚ ਵੀ ਅੱਜ ਅਸਮਾਨ ਸਾਫ਼ ਰਹੇਗਾ। ਅੱਜ ਤਾਪਮਾਨ 16 ਤੋਂ 31 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।