Punjab Weather: ਤਿਉਹਾਰਾਂ ਤੋਂ ਪਹਿਲਾਂ ਵਿਗੜੀ ਪੰਜਾਬ ਦੀ ਆਬੋ-ਹਵਾ, ਵਧਣ ਲੱਗਾ ਪ੍ਰਦੂਸ਼ਣ
Punjab Weather: ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ। ਸ਼ਨੀਵਾਰ ਸਵੇਰ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ 100 AQI ਤੋਂ ਵੱਧ ਪਾਇਆ ਗਿਆ। ਇਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੀਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼, ਦਮਾ ਅਤੇ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇਹ ਘਾਤਕ ਸਾਬਤ ਹੋ ਸਕਦਾ ਹੈ।
ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਮੌਸਮ ਖੁਸ਼ਕ ਹੋ ਗਿਆ ਹੈ। ਆਉਣ ਵਾਲੇ ਇੱਕ ਹਫ਼ਤੇ ਤੱਕ ਵੀ ਕਿਸੇ ਵੈਸਟਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਬੀਤੇ ਦਿਨ ਪੰਜਾਬ ਦਾ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 35.4 ਡਿਗਰੀ ਰਿਹਾ। ਚੰਡੀਗੜ੍ਹ ਵਿੱਚ ਵੀ ਤਾਪਮਾਨ 33.1 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਦਿਨਾਂ ਦੌਰਾਨ ਰਾਤ ਦਾ ਤਾਪਮਾਨ ਹੌਲੀ-ਹੌਲੀ ਘਟੇਗਾ ਅਤੇ 2 ਡਿਗਰੀ ਤੱਕ ਦੀ ਗਿਰਾਵਟ ਵੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਆਵੇਗੀ।
ਹਵਾ ਚ ਵਧਣ ਲੱਗਿਆ ਪ੍ਰਦੂਸ਼ਣ
ਤਿਉਹਾਰਾਂ ਤੋਂ ਪਹਿਲਾਂ ਅਕਤੂਬਰ ਮਹੀਨੇ ਦੇ ਅੱਧ ਤੋਂ ਹੀ ਸੂਬੇ ਦਾ ਮੌਸਮ ਵੀ ਵਿਗੜਨਾ ਸ਼ੁਰੂ ਹੋ ਗਿਆ ਹੈ। ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ। ਸ਼ਨੀਵਾਰ ਸਵੇਰ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ 100 AQI ਤੋਂ ਵੱਧ ਪਾਇਆ ਗਿਆ। ਇਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੀਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼, ਦਮਾ ਅਤੇ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇਹ ਘਾਤਕ ਸਾਬਤ ਹੋ ਸਕਦਾ ਹੈ।
ਸ਼ਨੀਵਾਰ ਸਵੇਰੇ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨੂੰ ਛੱਡ ਕੇ ਜ਼ਿਆਦਾਤਰ ਸ਼ਹਿਰਾਂ ਵਿੱਚ AQI (ਹਵਾ ਦੀ ਗੁਣਵੱਤਾ ਦਾ ਸੂਚਕਾਂਕ) 100 ਤੋਂ ਵੱਧ ਸੀ। ਅੰਮ੍ਰਿਤਸਰ ਵਿੱਚ AQI 117, ਬਠਿੰਡਾ ਵਿੱਚ AQI 138, ਖੰਨਾ ਵਿੱਚ AQI 104, ਮੰਡੀ ਗੋਬਿੰਦਗੜ੍ਹ ਵਿੱਚ AQI 108, ਜਲੰਧਰ ਵਿੱਚ AQI 84, ਲੁਧਿਆਣਾ ਵਿੱਚ AQI 86 ਅਤੇ ਪਟਿਆਲਾ ਵਿੱਚ AQI 96 ਪਾਇਆ ਗਿਆ।
ਸਵਾ 11 ਘੰਟਿਆਂ ਦਾ ਹੋਵੇਗਾ ਦਿਨ
ਪੰਜਾਬ ਵਿੱਚ ਅੱਜ ਸਵਾ 11 ਘੰਟੇ ਸੂਰਜ ਦਿਖਾਈ ਦੇਵੇਗਾ। ਜੇਕਰ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਅੱਜ ਸਵੇਰੇ 6 ਵਜਕੇ 27 ਮਿੰਟ ਤੇ ਸੂਰਜ ਚੜ੍ਹਿਆ ਅਤੇ ਸ਼ਾਮ ਨੂੰ 5 ਵਜਕੇ 58 ਮਿੰਟ ਦੇ ਕਰੀਬ ਸੂਰਜ ਛਿਪ ਜਾਵੇਗਾ। ਜਿਵੇਂ ਜਿਵੇਂ ਹੁਣ ਸਰਦੀਆਂ ਨੇੜੇ ਆ ਰਹੀਆਂ ਹਨ ਤਾਂ ਉਵੇਂ ਉਵੇਂ ਦਿਨ ਛੋਟੇ ਹੋ ਰਹੇ ਹਨ। ਬੀਤੇ ਕੱਲ੍ਹ ਸੂਰਜ ਸ਼ਾਮ 6 ਵਜੇ ਛਿਪਿਆ ਸੀ।