Zorawar Tank: ਹਲਕੇ ਭਾਰ ਵਾਲੇ ਟੈਂਕ ‘ਜ਼ੋਰਾਵਰ’ ਦਾ ਯੂਜ਼ਰ ਟ੍ਰਾਇਲ, ਕੰਬ ਜਾਵੇਗਾ ਚੀਨ!
LAC 'ਤੇ ਚੀਨ ਦੇ ਖਿਲਾਫ ਭਾਰਤੀ ਫੌਜ ਦੀ ਆਰਟੀਲਰੀ ਤਾਕਤ ਹੋਰ ਵਧਣ ਜਾ ਰਹੀ ਹੈ। ਭਾਰਤੀ ਫੌਜ ਆਪਣਾ ਪਹਿਲਾ ਸਵਦੇਸ਼ੀ ਹਲਕੇ ਭਾਰ ਵਾਲਾ ਟੈਂਕ ਟਰਾਇਲ ਕਰਨ ਜਾ ਰਹੀ ਹੈ।
ਭਾਰਤੀ ਫੌਜ ਵਿੱਚ 259 ਹਲਕੇ ਟੈਂਕਾਂ ਦੀ ਮੰਗ ਦੇ ਮੱਦੇਨਜ਼ਰ, DRDO ਨੂੰ ਪਹਿਲੇ ਪੜਾਅ ਵਿੱਚ ਅਜਿਹੇ 59 ਜ਼ੋਰਾਵਰ ਟੈਂਕ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ। ਉਮੀਦ ਹੈ ਕਿ ਅਪ੍ਰੈਲ ਤੱਕ ਜ਼ੋਰਾਵਰ ਨੂੰ ਯੂਜ਼ਰ ਟਰਾਇਲ ਲਈ ਫੌਜ ਨੂੰ ਸੌਂਪ ਦਿੱਤਾ ਜਾਵੇਗਾ। ਉੱਚਾਈ ‘ਤੇ ਕੰਮ ਕਰਨ ਦੇ ਸਮਰੱਥ ਇਸ ਟੈਂਕ ‘ਚ ਬਹੁਤ ਸ਼ਕਤੀਸ਼ਾਲੀ ਇੰਜਣ ਲੱਗਾ ਹੈ। ਇਹ ਆਪਣੇ ਆਪ ਨੂੰ ਹਮਲਿਆਂ ਤੋਂ ਬਚਾਉਣ ਵਿੱਚ ਵੀ ਸਮਰੱਥ ਹੈ। ਇਸ ਨੂੰ LAC ‘ਤੇ ਤਾਇਨਾਤ ਕਰਨ ਦੀ ਯੋਜਨਾ ਹੈ।