ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Punjab News: Malasia ਤੋ Amritsar Airport ਤੇ ਪਹੁੰਚਦੇ ਹੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਟ੍ਰੈਵਲ ਏਜੰਟ 'ਤੇ ਇਲਜ਼ਾਮ

Punjab News: Malasia ਤੋ Amritsar Airport ਤੇ ਪਹੁੰਚਦੇ ਹੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਟ੍ਰੈਵਲ ਏਜੰਟ ‘ਤੇ ਇਲਜ਼ਾਮ

isha-sharma
Isha Sharma | Updated On: 12 Sep 2023 22:48 PM

ਅੰਮ੍ਰਿਤਸਰ (Amritsar) ਸਾਹਿਬ ਚ ਸੰਗਰੂਰ ਦੇ ਪਿੰਡ ਖੋਖਰ ਦੇ ਇਕ ਗਰੀਬ ਪਰਿਵਾਰ ਦੇ ਲੜਕੇ ਦੀ ਵਿਦੇਸ਼ ਤੋਂ ਵਾਪਸ ਪਰਤਦੇ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਸੀ। ਜਾਣਕਾਰੀ ਮੁਤਾਬਰ ਟਰੈਵਲ ਏਜੰਟ ਦੇ ਕਿਤੇ ਧੋਖੇ ਨਾਲ ਉਸਦਾ ਟੂਰਿਸਟ ਵੀਜ਼ਾ ਵਰਕ ਪਰਮਿਟ ਵਿੱਚ ਬਦਲ ਦਿੱਤਾ ਸੀ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।

ਅਕਸਰ ਹੀ ਵਿਦੇਸ਼ਾਂ ਤੋਂ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਅੰਮ੍ਰਿਤਸਰ (Amritsar) ਸਾਹਿਬ ਚ ਸੰਗਰੂਰ ਦੇ ਪਿੰਡ ਖੋਖਰ ਦੇ ਇਕ ਗਰੀਬ ਪਰਿਵਾਰ ਦੇ ਲੜਕੇ ਦੀ ਵਿਦੇਸ਼ ਤੋਂ ਵਾਪਸ ਪਰਤਦੇ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਉਨਾਂ ਦੇ ਪੁੱਤ ਨਾਲ ਟਰੈਵਲ ਏਜੰਟ ਨੇ ਧੋਖੇ ਕੀਤਾ ਤੇ ਉਸਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਦੇ ਦਿੱਤਾ।

ਉਸਨੂੰ ਵਿਦੇਸ਼ ਤੋਂ ਡਿਪੋਰਟ ਕੀਤਾ ਗਿਆ ਸੀ, ਜਿਸ ਕਾਰਨ ਉਸ ਨੇ ਧੋਖੇ ਦਾ ਸ਼ਿਕਾਰ ਹੋ ਕੇ ਅੰਮ੍ਰਿਤਸਰ ਏਅਰਪੋਰਟ ਤੇ ਉਤਰਨ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਸੀ। ਹੁਣ ਉਸ ਦੀ ਮੌਤ ਦਾ ਇਨਸਾਫ਼ ਦਿਵਾਉਣ ਲਈ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਨੂੰ ਅਪੀਲ ਕਰ ਰਹੇ ਹਨ। ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਹ ਉਸਦਾ ਸੰਸਕਾਰ ਨਹੀਂ ਕਰਨਗੇ।

ਮ੍ਰਿਤਕ ਲਖਵਿੰਦਰ ਦੀ ਮਾਤਾ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਹਨ। ਉਸ ਦੇ ਪਤੀ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਲੜਕੇ ਨੂੰ ਮਲੇਸ਼ੀਆ (Malaysia) ਭੇਜਿਆ ਸੀ। ਪਰ ਦੋਸ਼ੀ ਟਰੈਵਲ ਏਜੰਟ ਨੇ ਉਨਾਂ ਦੇ ਲੜਕੇ ਨਾਲ ਧੋਖਾ ਕੀਤਾ। ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਮ੍ਰਿਤਕ ਲਖਵਿੰਦਰ ਦੋਸਤਾਂ ਦਾ ਕਹਿਣਾ ਹੈ ਕਿ ਲਖਵਿੰਦਰ ਦੇ ਪਿਤਾ ਨੇ ਕਰੀਬ 9 ਲੱਖ ਰੁਪਏ ਖਰਚ ਕਰਕੇ ਉਸਨੂੰ ਮਲੇਸ਼ੀਆ ਭੇਜਿਆ ਸੀ ਪਰ ਟਰੈਵਲ ਏਜੰਟ ਨੇ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਪਰ ਦਿੱਤਾ ਟੂਰਿਸਟ ਵੀਜ਼ਾ। ਜਿਸ ਕਾਰਨ ਲਖਵਿੰਦਰ ਨੇ ਖੌਫਨਾਕ ਕਦਮ ਪੁੱਟਿਆ।

Published on: Sep 12, 2023 05:04 PM