PM ਮੋਦੀ ਦਾ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਡੰਕਾ, ਦੇਖੋ ਵੀਡੀਓ Punjabi news - TV9 Punjabi

PM ਮੋਦੀ ਦਾ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਡੰਕਾ, ਦੇਖੋ ਵੀਡੀਓ

Published: 

08 Jan 2024 13:22 PM

ਪੀਐਮ ਮੋਦੀ ਦਾ ਲੋਹਾ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਮੰਨਿਆ ਜਾ ਰਿਹਾ ਹੈ। ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਪੀਐਮ ਮੋਦੀ ਦੀ ਵਾਹ-ਵਾਹੀ ਹੋ ਰਹੀ ਹੈ। ਦਰਅਸਲ ਪੀਐਮ ਮੋਦੀ ਗਲੋਬਲ ਲੀਡਰਸ ਦੀ ਲੇਟੇਅਸਟ ਅਪਰੂਵਲ ਰੇਟਿੰਗ ਲਿਸਟ ਵਿੱਚ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾ ਵਜੋਂ ਉਭਰ ਕੇ ਸਾਹਮਣੇ ਆਏ ਹਨ। ਪੀਐਮ ਮੋਦੀ ਦੀ ਤਾਜ਼ਾ ਰੇਟਿੰਗ ਅਤੇ ਪੀਐਮ ਮੋਦੀ ਦੇ ਪਿੱਛੇ ਕੌਣ-ਕੌਣ ਹੈ? ਜਾਣਨ ਲਈ ਵੀਡੀਓ ਦੇਖੋ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਲੀਡਰਸ ਦੀ ਲੇਟੇਸਟ ਅਪਰੂਵਲ ਰੇਟਿੰਗ ਲਿਸਟ ਵਿੱਚ ਸਭ ਤੋਂ ਪਛਾੜ ਦੇ ਹੋਏ ਟੌਪ ‘ਤੇ ਬਣੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜ਼ੀ ਵਾਰ 77% ਅਪਰੂਵਲ ਰੇਟਿੰਗ ਦੇ ਨਾਲ ਗਲੋਬਲ ਲੀਡਰਸ ਦੀ ਲੇਟੇਸਟ ਅਪਰੂਵਲ ਰੇਟਿੰਗ ਵਿੱਚ ਟੌਪ ‘ਤੇ ਹੈ। ਤਾਜ਼ਾ ਲਿਸਟ ਵਿੱਚ 64% ਰੇਟਿੰਗ ਦੇ ਨਾਲ ਦੂਜੇ ਸਥਾਨ ‘ਤੇ ਮੈਕਸੀਕੋ ਦੇ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਹਨ ਅਤੇ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਤੀਜੇ ਸਥਾਨ ‘ਤੇ ਹਨ, ਉਨ੍ਹਾਂ ਨੂੰ 57% ਰੇਟਿੰਗ ਮਿਲੀ ਹੈ।ਇਸ ਲੀਸਟ ਵਿੱਚ ਪੋਲੈਂਡ ਦੇ ਡੋਨਾਲਡ ਟਸਕ 50% ਰੇਟਿੰਗ ਦੇ ਨਾਲ ਚੌਥੇ ਸਥਾਨ ‘ਤੇ ਹਨ। ਬ੍ਰਾਜ਼ੀਲ ਦੇ ਲੁਈਜ਼ ਲੂਲਾ ਡਾ ਸਿਲਵਾ 47% ਰੇਟਿੰਗ ਦੇ ਨਾਲ ਪੰਜਵੇਂ ਸਥਾਨ ‘ਤੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 45 ਫੀਸਦੀ ਰੇਟਿੰਗ ਨਾਲ 6ਵੇਂ ਸਥਾਨ ‘ਤੇ ਹਨ। ਇਟਲੀ ਦੀ ਜਾਰਜੀਆ ਮੇਲੋਨੀ 44% ਰੇਟਿੰਗ ਦੇ ਨਾਲ ਸੱਤਵੇਂ ਸਥਾਨ ‘ਤੇ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ 8ਵੇਂ ਸਥਾਨ ‘ਤੇ, ਆਇਰਲੈਂਡ ਦੇ ਲੀਓ ਵਰਾਡਕਰ 9ਵੇਂ ਸਥਾਨ ‘ਤੇ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ 10ਵੇਂ ਸਥਾਨ ‘ਤੇ ਹਨ।

Exit mobile version